ਕੇਨਰਾ ਬੈਂਕ ਵੇਚੇਗੀ ਨਿਊ ਇੰਡੀਆ ਇੰਸ਼ੋਰੈਂਸ ਦੀਆਂ ਬੀਮਾ ਪਾਲਿਸਲੀਆਂ
Saturday, Jun 10, 2017 - 12:33 PM (IST)

ਨਵੀਂ ਦਿੱਲੀ—ਕੇਨਰਾ ਬੈਂਕ ਨੇ ਜਨਤਕ ਖੇਤਰ ਦੀ ਸਾਧਾਰਣ ਬੀਮਾ ਕੰਪਨੀ ਨਿਊ ਇੰਡੀਆ ਇੰਸ਼ੋਰੈਂਸ ਕੰਪਨੀ ਦੇ ਨਾਲ ਉਨ੍ਹਾਂ ਦੀਆਂ ਬੀਮਾ ਪਾਲਿਸੀਆਂ ਵੇਚਣ ਦਾ ਕਰਾਰ ਕੀਤਾ ਹੈ। ਬੈਂਕ ਇਨ੍ਹਾਂ ਨੂੰ ਆਪਣੀਆਂ ਬ੍ਰਾਂਚਾਂ ਦੇ ਮਾਧਿਅਮ ਨਾਲ ਵੇਚੇਗੀ।
ਬੈਂਕ ਨੇ ਇਕ ਵਿਗਿਆਪਨ 'ਚ ਕਿਹਾ ਕਿ ਉਹ ਦੇਸ਼ ਭਰ 'ਚ ਆਪਣੀਆਂ 6000 ਤੋਂ ਜ਼ਿਆਦਾ ਬ੍ਰਾਂਚਾਂ 'ਤੇ ਕੰਪਨੀ ਦੇ ਕਾਰਪੋਰੇਟ ਏਜੰਟ ਦੇ ਤੌਰ 'ਤੇ ਬੀਮਾ ਪਾਲਿਸੀਆਂ ਦੀ ਵਿੱਕਰੀ ਕਰੇਗਾ। ਬੈਂਕ ਨੇ ਕਿਹਾ ਕਿ ਇਸ ਰਣਨੀਤਿਕ ਸਮਝੌਤੇ ਦੇ ਤਹਿਤ ਬੈਂਕ ਕੰਪਨੀਆਂ ਦੀਆਂ ਪਾਲਿਸੀਆਂ ਨੂੰ ਆਪਣੇ ਗਾਹਕਾਂ ਨੂੰ ਉਪਲੱਬਧ ਕਰਵਾਏਗਾ।