ਕੈਟ ਵੱਲੋਂ ਮੋਦੀ ਨੂੰ ਤਾਲਾਬੰਦੀ, ਨਾਈਨ ਕਰਫਿਊ ਦੀ ਥਾਂ ’ਤੇ ਹੋਰ ਵਿਕਲਪ ਅਪਣਾਉਣ ਦੀ ਅਪੀਲ

Monday, Apr 12, 2021 - 10:49 AM (IST)

ਕੈਟ ਵੱਲੋਂ ਮੋਦੀ ਨੂੰ ਤਾਲਾਬੰਦੀ, ਨਾਈਨ ਕਰਫਿਊ ਦੀ ਥਾਂ ’ਤੇ ਹੋਰ ਵਿਕਲਪ ਅਪਣਾਉਣ ਦੀ ਅਪੀਲ

ਨਵੀਂ ਦਿੱਲੀ(ਜ.ਬ.) - ਵਪਾਰੀਆਂ ਦੇ ਸੰਗਠਨ ਕਨਫੇਡੇਸ਼ਨ ਆਫ ਇੰਡੀਆ ਟ੍ਰੇਡਰਜ਼(ਕੈਟ) ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਪ੍ਰਸਾਰ ’ਤੇ ਰੋਕ ਲਗਾਉਣ ਲਈ ਲਾਕਡਾਊਨ ਅਤੇ ਨਾਈਟ ਕਰਫਿਊ ਦੀ ਥਾਂ ’ਤੇ ਹੋਰ ਵਿਕਲਪ ਅਪਣਾਉਣ ਦੀ ਅਪੀਲ ਕੀਤੀ ਹੈ। ਪ੍ਰਧਾਨਮੰਤਰੀ ਮੋਦੀ ਨੂੰ ਐਤਵਾਰ ਨੂੰ ਭੇਜੇ ਇਕ ਪੱਤਰ ’ਚ ਕੈਟ ਨੇ ਕਿਹਾ ਕਿ ਨਾਈਟ ਕਰਫਿਊ ਜਾਂ ਲਾਕਡਾਊਨ ਨਾਲ ਹਲੇ ਤੱਕ ਦੇਸ਼ ’ਚ ਕੋਰੋਨਾ ਦੇ ਵਧਦੇ ਮਾਮਲਿਆਂ ’ਤੇ ਰੋਕ ਨਹੀਂ ਲੱਗੀ ਹੈ। ਅਜਿਹੇ ਹਾਲਾਤ ’ਚ ਇਹ ਸਹੀ ਹੋਵੇਗਾ ਜੇਕਰ ਪੂਰੇ ਦੇਸ਼ ’ਚ ਵਿਕਲਪ ਦੇ ਤੌਰ ’ਤੇ ਜ਼ਿਲਾ ਪੱਧਰ ’ਤੇ ਕੋਵਿਡ ਨਿਮਾਂ ਨੂੰ ਅਪਣਾਇਆ ਜਾਵੇ ਅਤੇ ਵੱਖ-ਵੱਖ ਖੇਤਰਾਂ ’ਚ ਕੰਮ ਦੇ ਸਮਏ ’ਚ ਤਬਦੀਲੀ ਕੀਤੀ ਜਾਵੇ।

ਪੱਤਰ ’ਚ ਕੈਟ ਦੇ ਰਾਸ਼ਟਰੀ ਮੁਖੀ ਬੀ.ਸਸੀ.ਭਰਤਿਆ ਅਤੇ ਮਹਾਸਚਿਵ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਪਠਲੇ ਇਕ ਹਫਤੇ ’ਚ ਕੋਰੋਨਾ ਦੇ ਆਂਕੜਿਆਂ ਦੀ ਬਰੀਕੀ ਨਾਲ ਜਾਂਚ ਕਰਨ ’ਤੇ ਇਹ ਸੱਪਸ਼ਚ ਹੋ ਗਿਆ ਹੈ ਕਿ ਵੱਖ-ਵੱਖ ਰਾਜਾਂ ’ਚ ਰਾਤ ਦਾ ਕਰਫਿਊ ਅਤੇ ਲਾਕਡਾਊਨ ਕੋਰੋਨਾ ਦੇ ਮਾਮਲਿਆਂ ਨੂੰ ਹੇਠਾਂ ਲਿਆਉਣ ’ਚ ਅਸਫਲ ਰਹੇ ਹਨ। ਉਨ੍ਹਾਂ ਕਿਹਾ ਕਿ 5 ਅਪ੍ਰੈਲ ਨੂੰ ਭਾਰਤ ’ਚ 96,563 ਕੋਵਿਡ ਮਾਮਲੇ ਦਰਜ ਕੀਤੇ ਗਏ। ਇਨ੍ਹਾਂ ’ਚ ਸਭ ਤੋਂ ਜਿ਼ਆਦਾ ਮਾਮਲੇ ਮਹਾਰਾਸ਼ਟਰ ’ਚ ਆਏ। ਉਸ ਤੋਂ ਬਾਏਦ ਮਹਾਰਾਸ਼ਟਰ, ਦਿੱਲੀ, ਗੁਜਰਾਤ, ਪੰਜਾਬ, ਕਰਨਾਟਕ ਅਤੇ ਛਤੀਸ਼ਗੜ੍ਹ ਦੇ ਵੱਖ-ਵੱਖ ਪਾਬੰਦੀਆਂ ਲਾਈਆਂ ਗਈਆਂ ਹਨ।


author

Harinder Kaur

Content Editor

Related News