Byjus ਦਾ NCR-ਬੰਗਲੌਰ ''ਚ ਦਫ਼ਤਰ ਬੰਦ, ਜੂਨ ''ਚ ਸਿਰਫ਼ 780 ਕਰਮਚਾਰੀਆਂ ਦਾ ਜਮ੍ਹਾ ਕਰਵਾਇਆ PF
Wednesday, Jul 26, 2023 - 12:18 PM (IST)
ਨਵੀਂ ਦਿੱਲੀ: ਐਡਟੈਕ ਕੰਪਨੀ ਬਾਈਜੂ ਦੀਆਂ ਮੁਸੀਬਤਾਂ ਵਧਦੀਆਂ ਜਾ ਰਹੀਆਂ ਹਨ। 2,000 ਕਰਮਚਾਰੀਆਂ ਦੀ ਛਾਂਟੀ ਕਰਨ ਤੋਂ ਬਾਅਦ ਕੰਪਨੀ ਹੁਣ ਦਫ਼ਤਰ ਵੀ ਬੰਦ ਕਰ ਰਹੀ ਹੈ। ਇਸ ਨੇ ਐੱਨਸੀਆਰ ਅਤੇ ਬੈਂਗਲੁਰੂ ਵਿੱਚ ਕੁਝ ਦਫ਼ਤਰ ਬੰਦ ਕਰ ਦਿੱਤੇ ਹਨ। ਨੋਇਡਾ ਦਾ ਦਫ਼ਤਰ ਵੀ ਇਸ ਮਹੀਨੇ ਬੰਦ ਹੋ ਸਕਦਾ ਹੈ। ਦੂਜੇ ਪਾਸੇ ਬਾਈਜੂ ਨੇ ਜੂਨ 'ਚ ਸਿਰਫ਼ 738 ਕਰਮਚਾਰੀਆਂ ਨੂੰ ਹੀ 14.6 ਲੱਖ ਰੁਪਏ ਦਾ ਪੀ.ਐੱਫ. ਭੁਗਤਾਨ ਕੀਤਾ ਹੈ।
ਇਹ ਵੀ ਪੜ੍ਹੋ : ਸਪਾਈਸਜੈੱਟ ਜਹਾਜ਼ ਦੇ ਇੰਜਣ ’ਚ ਲੱਗੀ ਅੱਗ, ਨਿਕਲਣ ਲੱਗੀਆਂ ਲਪਟਾਂ, ਮਚੀ ਹਫ਼ੜਾ-ਦਫ਼ੜੀ
ਇਕ ਕਰਮਚਾਰੀ ਨੇ ਦੱਸਿਆ ਕਿ ਕੰਪਨੀ ਨੇ ਗੁਰੂਗ੍ਰਾਮ ਸੈਕਟਰ 44 ਦਾ ਦਫ਼ਤਰ ਬੰਦ ਕਰ ਦਿੱਤਾ ਹੈ। ਇੱਥੋਂ ਦੇ ਕਰਮਚਾਰੀਆਂ ਨੂੰ ਬੈਂਗਲੁਰੂ ਜਾਂ ਕੰਪਨੀ ਦੇ ਟਿਊਸ਼ਨ ਸੈਂਟਰ (ਬੀਟੀਸੀ) ਜਾਣ ਲਈ ਕਿਹਾ ਗਿਆ ਹੈ। ਬੀਟੀਸੀ ਦੇ 143 ਇਲਾਕਿਆਂ ਵਿੱਚ 302 ਕੇਂਦਰ ਹਨ। ਇਕ ਹੋਰ ਕਰਮਚਾਰੀ ਨੇ ਕਿਹਾ ਕਿ ਕੰਪਨੀ ਬੈਂਗਲੁਰੂ ਦੇ ਕਲਿਆਣੀ ਟੈਕ ਪਾਰਕ ਵਿਚ ਸਥਿਤ ਦਫ਼ਤਰ ਨੂੰ ਵੀ ਵੇਚ ਰਹੀ ਹੈ। ਪ੍ਰੇਸਟੀਜ ਟੇਕ ਪਾਰਕ ਕੰਪਲੈਕਸ ਵਿੱਚ ਦਫ਼ਤਰ ਦੀਆਂ ਨੌਂ ਮੰਜ਼ਿਲਾਂ ਵਿੱਚੋਂ ਦੋ ਖਾਲੀ ਕੀਤੀਆਂ ਜਾ ਰਹੀਆਂ ਹਨ। ਪੂਰੇ ਦੇਸ਼ ਵਿੱਚ ਇਸ ਕੋਲ ਦਫ਼ਤਰਾਂ ਦੀ 30 ਲੱਖ ਵਰਗ ਫੁੱਟ ਥਾਂ ਹੈ।
ਇਹ ਵੀ ਪੜ੍ਹੋ : ਭਾਰਤੀ ਚੌਲਾਂ ਦੇ ਨਿਰਯਾਤ 'ਤੇ ਪਾਬੰਦੀ ਤੋਂ ਘਬਰਾਏ ਅਮਰੀਕਾ 'ਚ ਰਹਿੰਦੇ Indians, ਸ਼ਾਪਿੰਗ ਮਾਲ 'ਚ ਲੱਗੀ ਭੀੜ (ਵੀਡੀਓ)
ਬਾਈਜੂ ਦੇ ਨਿਵੇਸ਼ਕ ਪ੍ਰੋਸੁਸ ਐਨਵੀ ਨੇ ਕਿਹਾ ਕਿ ਕੰਪਨੀ ਨੇ ਰਿਪੋਰਟਿੰਗ ਅਤੇ ਗਵਰਨੈਂਸ ਨੂੰ ਪੂਰੀ ਤਰ੍ਹਾਂ ਵਿਕਸਤ ਨਹੀਂ ਕੀਤਾ ਹੈ। ਪ੍ਰੋਸਾਸ ਨੇ ਕਿਹਾ, ਉਸਦੇ ਸਾਬਕਾ ਨਿਰਦੇਸ਼ਕ ਦੁਆਰਾ ਵਾਰ-ਵਾਰ ਕੋਸ਼ਿਸ਼ਾਂ ਦੇ ਬਾਵਜੂਦ ਉਸਨੇ ਸਲਾਹ ਨੂੰ ਨਜ਼ਰਅੰਦਾਜ਼ ਕੀਤਾ। ਪ੍ਰੋਸਸ ਨੇ ਇਸ ਸਾਲ ਬਾਈਜੂ ਦੇ ਮੁੱਲ ਨੂੰ 22 ਅਰਬ ਡਾਲਰ ਤੋਂ ਘਟਾ ਕੇ 5.1 ਅਰਬ ਡਾਲਰ ਕਰ ਦਿੱਤਾ ਹੈ। ਉਸ ਨੇ ਕਿਹਾ ਕਿ ਇਸ ਦੇ ਨਿਰਦੇਸ਼ਕ ਨੇ ਪਿਛਲੇ ਮਹੀਨੇ ਬਾਈਜੂ ਦੇ ਬੋਰਡ ਤੋਂ ਅਸਤੀਫਾ ਦੇਣ ਦਾ ਫ਼ੈਸਲਾ ਕੀਤਾ, ਕਿਉਂਕਿ ਉਹ ਕੰਪਨੀ ਅਤੇ ਇਸਦੇ ਹਿੱਸੇਦਾਰਾਂ ਦੇ ਲੰਬੇ ਸਮੇਂ ਦੇ ਹਿੱਤਾਂ ਦੀ ਰੱਖਿਆ ਲਈ ਆਪਣੀ ਡਿਊਟੀ ਨਿਭਾਉਣ ਵਿੱਚ ਅਸਮਰੱਥ ਸੀ।
ਇਹ ਵੀ ਪੜ੍ਹੋ : ਅੰਬਾਨੀ ਦੀ ਡੇਟਾ ਸੈਂਟਰ ਦੇ ਕਾਰੋਬਾਰ 'ਚ ਐਂਟਰੀ, ਬਰੁਕਫੀਲਡ ਨਾਲ ਕੀਤੀ ਸਾਂਝੇਦਾਰੀ
ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਦੇ ਅੰਕੜੇ ਦਰਸਾਉਂਦੇ ਹਨ ਕਿ ਬਾਈਜੂ ਨੇ ਅਪ੍ਰੈਲ-ਮਈ ਲਈ ਪੀਐੱਫ ਜਮ੍ਹਾ ਨਹੀਂ ਕਰਵਾਇਆ ਸੀ। ਜਨਵਰੀ, ਫਰਵਰੀ ਅਤੇ ਮਾਰਚ ਲਈ ਕੰਪਨੀ ਨੇ ਸਿਰਫ਼ 10,000-13,000 ਕਰਮਚਾਰੀਆਂ ਦਾ ਪੀਐੱਫ ਜਮ੍ਹਾ ਕੀਤਾ। 27 ਜੂਨ ਨੂੰ EPFO ਨੂੰ ਭੇਜੀ ਗਈ ਇੱਕ ਮੇਲ ਵਿੱਚ Byju's ਨੇ ਕਿਹਾ ਕਿ ਕੰਪਨੀ ਨੇ ਮਈ ਤੱਕ ਪੀਐੱਫ ਭੁਗਤਾਨ ਦਾ ਨਿਪਟਾਰਾ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਰਾਹਤ, ਇਨ੍ਹਾਂ ਸ਼ਹਿਰਾਂ 'ਚ ਸਸਤਾ ਹੋਇਆ ਤੇਲ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8