BYJU's ਦੀਆਂ ਵਧੀਆਂ ਮੁਸ਼ਕਲਾਂ, ED ਨੂੰ ਫੇਮਾ ਜਾਂਚ ’ਚ ਮਿਲੀਆਂ 9000 ਕਰੋੜ ਦੀਆਂ ਬੇਨਿਯਮੀਆਂ
Tuesday, Nov 21, 2023 - 05:34 PM (IST)
ਨਵੀਂ ਦਿੱਲੀ (ਇੰਟ.)– ਆਰਥਿਕ ਸੰਕਟ ਨਾਲ ਜੂਝ ਦੇਸ਼ ਦੀ ਦਿੱਗਜ਼ ਇਕਜੁੱਟ ਕੰਪਨੀ ਬਾਇਜੂ ਨਾਲ ਜੁੜੀ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਬਾਇਜੂ ਖ਼ਿਲਾਫ਼ ਫੇਮਾ ਦੀ ਜਾਂਚ ’ਚ 9000 ਕਰੋੜ ਰੁਪਏ ਦੀਆਂ ਬੇਨਿਯਮੀਆਂ ਪਾਈਆਂ ਹਨ। ਈ. ਡੀ. ਵਲੋਂ ਕੰਪਨੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਅਜਿਹੇ ਵਿਚ ਬਾਇਜੂ ਦੀ ਮੁਸੀਬਤ ਕਾਫ਼ੀ ਵਧ ਗਈ ਹੈ। ਹਾਲਾਂਕਿ ਬਾਇਜੂ ਦਾ ਕਹਿਣਾ ਹੈ ਕਿ ਕੰਪਨੀ ਨੂੰ ਕੋਈ ਨੋਟਿਸ ਨਹੀਂ ਮਿਲਿਆ ਹੈ। ਈ. ਡੀ. ਨੇ ਅਪ੍ਰੈਲ ਮਹੀਨੇ ਵਿਚ ਬਾਇਜੂ ਦੇ ਵੱਖ-ਵੱਖ ਆਫ਼ਿਸਾਂ ਅਤੇ ਕੈਂਪਸ ’ਚ ਤਲਾਸ਼ੀ ਲਈ ਸੀ। ਇਸ ਤਲਾਸ਼ੀ ਅਤੇ ਛਾਪੇਮਾਰੀ ਦੌਰਾਨ ਈ. ਡੀ. ਨੇ ਕੁੱਝ ਡਿਜੀਟਲ ਟਾਟਾ ਅਤੇ ਇਤਰਾਜ਼ਯੋਗ ਦਸਤਾਵੇਜ਼ ਜ਼ਬਤ ਕੀਤੇ ਸਨ।
ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਇਆ ਵਾਧਾ, ਜਾਣੋ ਅੱਜ ਦੇ ਤਾਜ਼ਾ ਭਾਅ
ਬਾਇਜੂ ਰਵਿੰਦਰਨ ਨੇ ਦਿੱਤਾ ਸੀ ਸਪੱਸ਼ਟੀਕਰਨ
ਅਪ੍ਰੈਲ ’ਚ ਹੋਈ ਛਾਪੇਮਾਰੀ ਤੋਂ ਬਾਅਦ ਕੰਪਨੀ ਦੇ ਸੀ. ਈ. ਓ. ਬਾਇਜੂ ਰਵਿੰਦਰਨ ਨੇ ਸਪੱਸ਼ਟੀਕਰਨ ਦਿੱਤਾ ਸੀ। ਰਵਿੰਦਰਨ ਨੇ ਕਿਹਾ ਸੀ ਕਿ ਕੰਪਨੀ ਦੂਜੇ ਸਟਾਰਟਅਪਸ ਦੀ ਤੁਲਣਾ ਵਿਚ ਭਾਰਤ ’ਚ ਵਧੇਰੇ ਸਿੱਧਾ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਲੈ ਕੇ ਆਈ ਹੈ। ਉਨ੍ਹਾਂ ਨੇ ਕਿਹਾ ਸੀ ਕਿ ਕੰਪਨੀ ਵਿਦੇਸ਼ੀ ਮੁਦਰਾ ਕਾਨੂੰਨ ਦੀ ਪੂਰੀ ਤਰ੍ਹਾਂ ਪਾਲਣਾ ਕਰਦੀ ਹੈ। ਉਨ੍ਹਾਂ ਨੇ ਕਰਮਚਾਰੀਆਂ ਨੂੰ ਲਿਖੀ ਚਿੱਠੀ ’ਚ ਕਿਹਾ ਸੀ ਕਿ ਕੰਪਨੀ ਨੇ ਅੰਤਰਰਾਸ਼ਟਰੀ ਐਕਵਾਇਰਮੈਂਟ ਲਈ ਕੁੱਝ ਰਕਮ ਵਿਦੇਸ਼ ਭੇਜੀ ਸੀ।
ਇਹ ਵੀ ਪੜ੍ਹੋ - UK 'ਚ ਲੋਕਾਂ ਦੀਆਂ ਉਮੀਦਾਂ ਨੂੰ ਲੱਗਾ ਝਟਕਾ, ਵਿੱਤ ਮੰਤਰੀ ਨੇ ਮਹਿੰਗਾਈ ਨੂੰ ਲੈ ਕੇ ਦਿੱਤਾ ਵੱਡਾ ਬਿਆਨ
ਮਿਲਿਆ ਵਧੇਰੇ ਐੱਫ. ਡੀ. ਆਈ.
ਈ. ਡੀ. ਦੀ ਛਾਪੇਮਾਰੀ ਤੋਂ ਪਤਾ ਲੱਗਾ ਹੈ ਕਿ ਕੰਪਨੀ ਨੂੰ 2011 ਤੋਂ 2023 ਦੀ ਮਿਆਦ ਦੌਰਾਨ ਕਰੀਬ 28,000 ਕਰੋੜ ਰੁਪਏ ਦਾ ਸਿੱਧਾ ਵਿਦੇਸ਼ੀ ਨਿਵੇਸ਼ ਪ੍ਰਾਪਤ ਹੋਇਆ ਹੈ। ਈ. ਡੀ. ਦਾ ਕਹਿਣਾ ਹੈ ਿਕ ਬਾਇਜੂ ਨੇ ਇਸ ਮਿਆਦ ਦੌਰਾਨ ਸਿੱਧੇ ਵਿਦੇਸ਼ੀ ਨਿਵੇਸ਼ ਦੇ ਨਾਂ ’ਤੇ ਵਿਦੇਸ਼ ’ਚ 9754 ਕਰੋੜ ਰੁਪਏ ਵੀ ਭੇਜੇ ਹਨ।
ਇਹ ਵੀ ਪੜ੍ਹੋ - ਸ਼ਮੀ ਦੀ ਸ਼ਾਨਦਾਰ ਗੇਂਦਬਾਜ਼ੀ ਨੇ ਜਿੱਤਿਆ ਦਿਲ, ਕੰਪਨੀਆਂ ਵਿਚਾਲੇ ਲੱਗੀ ਦੌੜ, ਜਾਣੋ ਇਕ ਡੀਲ ਦੀ ਫ਼ੀਸ
ਕੰਪਨੀ ਨੇ ਤਿਆਰ ਨਹੀਂ ਕੀਤੀ ਵਿੱਤੀ ਸਟੇਟਮੈਂਟ
ਬਾਇਜੂ ਨੇ ਵਿੱਤੀ ਸਾਲ 2020-21 ਤੋਂ ਆਪਣੇ ਵਿੱਤੀ ਸਟੇਟਮੈਂਟ ਤਿਆਰ ਨਹੀਂ ਕੀਤੀ ਹੈ ਅਤੇ ਖਾਤਿਆਂ ਦਾ ਆਡਿਟ ਨਹੀਂ ਕਰਾਇਆ ਹੈ। ਅਜਿਹੇ ਵਿਚ ਕੰਪਨੀ ਵਲੋਂ ਦੱਸੇ ਗਏ ਅੰਕੜਿਆਂ ਦੀ ਪ੍ਰਮਾਣਿਕਤਾ ਦੀ ਬੈਂਕਾਂ ਤੋਂ ਜਾਂਚ ਕੀਤੀ ਜਾ ਰਹੀ ਹੈ। ਈ. ਡੀ. ਦਾ ਕਹਿਣਾ ਹੈ ਕਿ ਉਸ ਨੇ ਕਈ ਨਿੱਜੀ ਵਿਅਕਤੀਆਂ ਦੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਕੰਪਨੀ ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਸੀ। ਇਸ ਦੌਰਾਨ ਰਵਿੰਦਰਨ ਬਾਇਜੂ ਨੂੰ ਕਈ ਸੰਮਨ ਵੀ ਜਾਰੀ ਕੀਤੇ ਗਏ ਪਰ ਉਹ ਹਮੇਸ਼ਾ ਟਾਲ-ਮਟੋਲ ਕਰਦੇ ਰਹੇ ਅਤੇ ਕਦੀ ਵੀ ਜਾਂਚ ਦੌਰਾਨ ਮੌਜੂਦ ਨਹੀਂ ਰਹੇ।
ਇਹ ਵੀ ਪੜ੍ਹੋ - ਸ਼ੇਅਰ ਬਾਜ਼ਾਰ 'ਚ ਪਿਆ ਘਾਟਾ, ਪਰੇਸ਼ਾਨ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ
ਕੀ ਹੈ ਬਾਇਜੂ ਦਾ ਸੰਕਟ
ਐਜੁਟੈੱਕ ਕੰਪਨੀ ਲਗਾਤਾਰ ਸੰਕਟਾਂ ਦਾ ਸਾਹਮਣਾ ਕਰ ਰਹੀ ਹੈ। ਕੰਪਨੀ ਕੈਸ਼ ਦੀ ਕਿੱਲਤ ਨਾਲ ਜੂਝ ਰਹੀ ਹੈ। ਬੀਤੇ ਕੁੱਝ ਮਹੀਨਿਆਂ ’ਚ 1.2 ਬਿਲੀਅਨ ਡਾਲਰ ਦੇ ਟਰਮ ਲੋਨ ਦਾ ਭੁਗਤਾਨ ਨਹੀਂ ਕਰ ਸਕੀ ਹੈ। ਇਸ ਤੋਂ ਬਾਅਦ ਸਟੈਚੂਟਰੀ ਆਡੀਟਰ ਅਤੇ ਤਿੰਨ ਬਾਹਰੀ ਬੋਰਡ ਮੈਂਬਰਾਂ ਨੇ ਪ੍ਰਬੰਧਨ ਅਤੇ ਬੋਰਡ ਮੈਂਬਰਾਂ ਵਿਚਕਾਰ ਮਤਭੇਦਾਂ ਦਾ ਹਵਾਲਾ ਦਿੰਦੇ ਹੋਏ ਕੰਪਨੀ ਤੋਂ ਅਸਤੀਫਾ ਦੇ ਦਿੱਤਾ। ਸਿਕੋਈਆ ਕੈਪੀਟਲ ਦੇ ਜੀ. ਵੀ. ਰਵੀਸ਼ੰਕਰ, ਚੈਨ ਜ਼ੁਕਰਬਰਗ ਦੇ ਵਿਵੀਅਨ ਵੂ ਅਤੇ ਪ੍ਰੋਸੈੱਸ ਦੇ ਰਸੇਲ ਡ੍ਰੇਸੇਨਸਟਾਕ ਨੇ ਬੋਰਡ ਤੋਂ ਅਸਤੀਫਾ ਦੇ ਦਿੱਤੀ ਸੀ। ਇਸ ਤੋਂ ਇਲਾਵਾ ਆਡਿਟ ਕੰਪਨੀ ਡੇਲਾਇਟ ਨੇ ਬਾਇਜੂ ਵਲੋਂ ਵਿੱਤੀ ਜਾਣਕਾਰੀ ਦੇਣ ’ਚ ਦੇਰੀ ਕਾਰਨ ਖੁਦ ਨੂੰ ਆਡੀਟਰ ਦੇ ਅਹੁਦੇ ਤੋਂ ਵੱਖ ਕਰ ਲਿਆ ਸੀ।
ਇਹ ਵੀ ਪੜ੍ਹੋ - ਗੌਤਮ ਸਿੰਘਾਨੀਆ ਦੀ ਪਤਨੀ ਨੇ ਤਲਾਕ ਲਈ ਰੱਖੀਆਂ ਇਹ ਸ਼ਰਤਾਂ, 11000 ਕਰੋੜ ਦੀ ਜਾਇਦਾਦ 'ਚੋਂ ਮੰਗਿਆ ਵੱਡਾ ਹਿੱਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8