ਮੁੜ ਮੁਸ਼ਕਲਾਂ ਦੇ ਘੇਰੇ 'ਚ ਫਸੀ BYJU'S, BCCI ਨੇ NCLT ’ਚ ਘਸੀਟਿਆ

Wednesday, Nov 29, 2023 - 10:23 AM (IST)

ਮੁੜ ਮੁਸ਼ਕਲਾਂ ਦੇ ਘੇਰੇ 'ਚ ਫਸੀ BYJU'S, BCCI ਨੇ NCLT ’ਚ ਘਸੀਟਿਆ

ਬੈਂਗਲੁਰੂ (ਇੰਟ.)- ਸੰਕਟਗ੍ਰਸਤ ਬਾਇਜੂਜ਼ ਇਕ ਹੋਰ ਮੁਸੀਬਤ ਵਿਚ ਫਸ ਗਈ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਬਾਇਜੂਜ਼ ਨੂੰ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ’ਚ ਘਸੀਟ ਲਿਆ ਹੈ। ਹਾਲਾਂਕਿ ਮਾਮਲਾ 8 ਸਤੰਬਰ ਨੂੰ ਦਾਖ਼ਲ ਕੀਤਾ ਗਿਆ ਸੀ ਪਰ ਇਸ ਨੂੰ ਅਧਿਕਾਰਕ ਤੌਰ ’ਤੇ 15 ਨਵੰਬਰ ਨੂੰ ਹੀ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ - SC ਦੀ ਸੁਣਵਾਈ ਤੋਂ ਬਾਅਦ ਅਡਾਨੀ ਦੇ ਸ਼ੇਅਰਾਂ 'ਚ ਤੂਫ਼ਾਨੀ ਵਾਧਾ, 20 ਫ਼ੀਸਦੀ ਤੱਕ ਚੜ੍ਹੇ

ਐੱਨ. ਸੀ. ਐੱਲ. ਟੀ. ਵੈੱਬਸਾਈਟ ’ਤੇ ਮੁਹੱਈਆ ਜਾਣਕਾਰੀ ਅਨੁਸਾਰ ਬੀ. ਸੀ. ਸੀ. ਆਈ. ਅਤੇ ਬਾਇਜੂਜ਼ ਦੀ ਮੂਲ ਕੰਪਨੀ ਥਿੰਕ ਐਂਡ ਲਰਨ ਪ੍ਰਾਈਵੇਟ ਲਿਮਟਿਡ ਵਿਚਾਲੇ ਮਾਮਲੇ ਦੀ ਸੁਣਵਾਈ 28 ਨਵੰਬਰ ਨੂੰ ਹੋਣੀ ਸੀ। ਬਾਇਜੂਜ਼ ਦੀ ਪਹਿਲਾਂ ਬੀ. ਸੀ. ਸੀ. ਆਈ., ਆਈ. ਸੀ. ਸੀ. (ਇੰਟਰਨੈਸ਼ਨਲ ਕ੍ਰਿਕੇਟ ਕੌਂਸਲ) ਅਤੇ ਫੀਫਾ (ਫੈੱਡਰੇਸ਼ਨ ਇੰਟਰਨੈਸ਼ਨਲ ਡੀ ਫੁੱਟਬਾਲ ਐਸੋਸੀਏਸ਼ਨ) ਨਾਲ 3 ਮਹੱਤਵਪੂਰਨ ਬ੍ਰਾਂਡਿੰਗ ਭਾਈਵਾਲੀਆਂ ਸਨ, ਜੋ ਸਾਰੀਆਂ 2023 ’ਚ ਰੀਨਿਊ ਹੋਣੀਆਂ ਸਨ।

ਇਹ ਵੀ ਪੜ੍ਹੋ - ਦੁਨੀਆ ਦੀਆਂ 20 ਚੋਟੀ ਦੀਆਂ ਕੰਪਨੀਆਂ ਦੀ ਕਮਾਨ ਭਾਰਤੀਆਂ ਦੇ ਹੱਥ, ਵੇਖੋ ਸੂਚੀ 'ਚ ਕਿਸ-ਕਿਸ ਦਾ ਨਾਂ ਹੈ ਸ਼ਾਮਲ

ਹਾਲਾਂਕਿ, ਕੰਪਨੀ ਨੇ ਸਾਲ ਦੀ ਸ਼ੁਰੂਆਤ ’ਚ ਪੁਸ਼ਟੀ ਕੀਤੀ ਸੀ ਕਿ ਉਹ ਉਨ੍ਹਾਂ ਵਿਚੋਂ ਕਿਸੇ ਨੂੰ ਵੀ ਰੀਨਿਊ ਨਹੀਂ ਕਰੇਗੀ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਦਰਜ ਮੁਕੱਦਮਾ ਇਸ ਮਾਮਲੇ ਨਾਲ ਸਬੰਧਤ ਹੈ ਜਾਂ ਕਿਸੇ ਹੋਰ ਮੁੱਦੇ ਨਾਲ। ਇਸ ਮਾਮਲੇ ਦੇ ਸਬੰਧ ਵਿੱਚ ਇਸ ਦਰਮਿਆਨ ਬਾਇਜੂਜ਼ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਕ੍ਰਿਕਟ ਬੋਰਡ ਨਾਲ ਗੱਲਬਾਤ ਕਰ ਰਹੀ ਹੈ ਅਤੇ ਉਮੀਦ ਹੈ ਕਿ ਛੇਤੀ ਹੀ ਮਾਮਲਾ ਸੁਲਝਾ ਲਿਆ ਜਾਵੇਗਾ। ਇਨਫੋਰਸਮੈਂਟ ਡਾਇਰੈਕਟੋਰੇਟ ਦੀ ਜਾਂਚ ’ਚ ਬਾਇਜੂਜ਼ ਵੱਲੋਂ ਲਗਭਗ 9000 ਕਰੋੜ ਰੁਪਏ ਦੇ ਘਪਲੇ ਦਾ ਪਤਾ ਲੱਗਾ ਸੀ। ਇਸ ਨੂੰ ਲੈ ਕੇ ਕਪਨੀ ਦੇ ਕਈ ਕੰਪਲੈਕਸਾਂ ’ਤੇ ਤਲਾਸ਼ੀ ਅਤੇ ਜ਼ਬਤੀ ਮੁਹਿੰਮ ਵੀ ਚਲਾਈ ਗਈ ਸੀ।

ਇਹ ਵੀ ਪੜ੍ਹੋ - ਸ਼ਮੀ ਦੀ ਸ਼ਾਨਦਾਰ ਗੇਂਦਬਾਜ਼ੀ ਨੇ ਜਿੱਤਿਆ ਦਿਲ, ਕੰਪਨੀਆਂ ਵਿਚਾਲੇ ਲੱਗੀ ਦੌੜ, ਜਾਣੋ ਇਕ ਡੀਲ ਦੀ ਫ਼ੀਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News