ਕਾਰੋਬਾਰਾਂ ਨੂੰ ਥੋੜੇ ਸਮੇਂ ਦੇ ਲਾਭ ਦੀ ਸੰਸਕ੍ਰਿਤੀ ਤੋਂ ਬਚਣਾ ਚਾਹੀਦਾ ਹੈ : RBI ਗਵਰਨਰ

06/09/2022 6:26:19 PM

ਮੁੰਬਈ (ਭਾਸ਼ਾ) – ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਕਾਰੋਬਾਰਾਂ ਨੂੰ ਥੋੜੇ ਸਮੇਂ ਦਾ ਲਾਭ ਲੈਣ ਦੀ ਸੰਸਕ੍ਰਿਤੀ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਵਹੀਖਾਤਿਆਂ ’ਤੇ ਪੈਣ ਵਾਲੇ ਵਧੇਰੇ ਜੋਖਮ ਦਾ ਮੁਲਾਂਕਣ ਕੀਤੇ ਬਿਨਾਂ ਅਜਿਹਾ ਕਰਨਾ ਸਹੀ ਨਹੀਂ ਹੈ। ਦਾਸ ਨੇ ਕਿਹਾ ਕਿ ਕਾਰੋਬਾਰ ਕਰਨ ’ਚ ਜੋਖਮ ਉਠਾਉਣਾ ਸ਼ਾਮਲ ਹੈ ਪਰ ਜੋਖਮ ਲੈਣ ਤੋਂ ਪਹਿਲਾਂ ਜ਼ਰੂਰੀ ਸਾਵਧਾਨੀ ’ਤੇ ਵਿਚਾਰ ਕਰਨਾ ਹੋਵੇਗਾ। ਉਨ੍ਹਾਂ ਨੇ ਇਹ ਗੱਲਾਂ ‘ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ’ ਦੇ ਤਹਿਤ ਆਯੋਜਿਤ ਵੱਕਾਰੀ ਹਫਤਾ ਸਮਾਰੋਹ ਦੌਰਾਨ ਕਹੀਆਂ।

ਦਾਸ ਨੇ ਕਿਹਾ ਕਿ ਕੇਂਦਰੀ ਬੈਂਕ ਛੇਤੀ ਹੀ ਡਿਜੀਟਲ ਉਧਾਰ ਪਲੇਟਫਾਰਮਾਂ ਲਈ ਰੈਗੂਲੇਟਰੀ ਰੂਪ-ਰੇਖਾ ਲੈ ਕੇ ਆਵੇਗਾ। ਜ਼ਿਕਰਯੋਗ ਹੈ ਕਿ ਇਨ੍ਹਾਂ ਮੰਚਾਂ ’ਚ ਕਈ ਅਣ-ਅਧਿਕਾਰਤ ਅਤੇ ਨਾਜਾਇਜ਼ ਹਨ। ਡਿਜੀਟਲ ਕਰਜ਼ਾ ਐਪ ਦੇ ਕੁੱਝ ਸੰਚਾਲਕਾਂ ਵਲੋਂ ਕਰਜ਼ਾ ਲੈਣ ਵਾਲਿਆਂ ਦੇ ਤੰਗ ਕਰਨ ਕਾਰਨ ਉਨ੍ਹਾਂ ਦਰਮਿਆਨ ਕਥਿਤ ਤੌਰ ’ਤੇ ਖੁਦਕੁਸ਼ੀ ਦੇ ਮਾਮਲੇ ਵਧ ਰਹੇ ਹਨ। ਦਾਸ ਨੇ ਭਾਰਤੀ ਵਪਾਰ (ਬੀਤੇ, ਮੌਜੂਦਾ ਅਤੇ ਭਵਿੱਖ) ਵਿਸ਼ੇ ’ਤੇ ਇਕ ਬਿਆਨ ਦਿੰਦੇ ਹੋਏ ਕਿਹਾ ਕਿ ਮੈਨੂੰ ਲਗਦਾ ਹੈ ਕਿ ਬਹੁਤ ਛੇਤੀ ਅਸੀਂ ਇਕ ਰੈਗੂਲੇਟਰੀ ਢਾਂਚੇ ਨਾਲ ਸਾਹਮਣੇ ਆਵਾਂਗੇ, ਜੋ ਡਿਜੀਟਲ ਮੰਚਾਂ ਰਾਹੀਂ ਕਰਜ਼ਾ ਦੇਣ ਦੇ ਸਬੰਧ ’ਚ ਸਾਡੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦਾ ਹੱਲ ਕਰਨ ’ਚ ਸਮਰੱਥ ਹੋਵੇਗਾ। ਇਨ੍ਹਾਂ ਮੰਚਾਂ ’ਚ ਕਈ ਅਣਅਧਿਕਾਰਤ ਅਤੇ ਬਿਨਾਂ ਰਜਿਸਟ੍ਰੇਸ਼ਨ ਤੋਂ ਚੱਲ ਰਹੇ ਹਨ।


Harinder Kaur

Content Editor

Related News