ਦਿਲ ਨੂੰ ਛੂਹ ਜਾਵੇਗੀ ਕਾਰੋਬਾਰੀ ਜਗਤ ਦੇ ਦੋ ਅਨਮੋਲ ''ਰਤਨ'' ਟਾਟਾ ਅਤੇ ਮੂਰਤੀ ਦੀ ਇਹ ਤਸਵੀਰ
Wednesday, Jan 29, 2020 - 10:17 AM (IST)

ਨਵੀਂ ਦਿੱਲੀ—ਰਤਨ ਟਾਟਾ, ਇਸ ਨਾਂ ਨਾਲ ਕੌਣ ਵਾਕਿਫ ਨਹੀਂ। ਬਿਜ਼ਨੈੱਸ ਵਰਲਡ 'ਚ ਵੱਡਾ ਨਾਮ। ਹਾਲ ਹੀ 'ਚ ਰਤਨ ਟਾਟਾ ਨੇ ਆਪਣੀ ਯੰਗ ਉਮਰ ਦੀ ਤਸਵੀਰ ਸ਼ੇਅਰ ਕੀਤੀ ਸੀ ਜਿਸ 'ਤੇ ਲੋਕ ਫਿਦਾ ਹੋ ਗਏ ਸਨ ਅਤੇ ਹੁਣ ਹੋਰ ਤਸਵੀਰ ਸਾਹਮਣੇ ਆਈ ਹੈ ਜੋ ਚੰਦ ਘੰਟੇ ਪੁਰਾਣੀ ਹੈ, ਜੋ ਭਾਰਤੀ ਮੁੱਲਾਂ ਦੀ ਕਦਰ ਕਰਨ ਵਾਲਿਆਂ ਦੇ ਦਿਲ ਨੂੰ ਛੂਹ ਜਾਵੇਗੀ।
ਮੰਗਲਵਾਰ ਨੂੰ ਟਾਈਕਾਨ ਮੁੰਬਈ 2020 ਪ੍ਰੋਗਰਾਮ 'ਚ ਰਤਨ ਟਾਟਾ ਨੂੰ ਲਾਈਫਟਾਈਮ ਅਟੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਕਾਰਪੋਰੇਟ ਜਗਤ ਦੇ ਦੂਜੇ ਵੱਡੇ ਨਾਂ ਭਾਵ ਇੰਫੋਸਿਸ ਦੇ ਕੋਅ-ਫਾਊਂਡਰ ਨਾਰਾਇਣ ਮੂਰਤੀ ਨੇ ਇਹ ਐਵਾਰਡ ਦਿੱਤਾ ਅਤੇ ਉਸ ਦੇ ਬਾਅਦ ਜੋ ਹੋਇਆ, ਉਹ ਦੇਖਦੇ ਹੀ ਬਣਦਾ ਹੈ। ਇਹ ਤਸਵੀਰ ਉਸ ਪਲ ਦੀ ਹੈ। 73 ਸਾਲਾਂ ਨਾਰਾਇਣਮੂਰਤੀ ਨੇ 82 ਸਾਲ ਦੇ ਰਤਨ ਟਾਟਾ ਦੇ ਪੈਰ ਛੂਹ ਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ।
ਟਾਟਾ ਨੇ ਇਸ ਪ੍ਰੋਗਰਾਮ 'ਚ ਸਟਾਰਟਅਪਸ 'ਤੇ ਗੱਲ ਕੀਤੀ ਅਤੇ ਉਨ੍ਹਾਂ ਚਿਤਾਇਆ। ਟਾਟਾ ਨੇ ਕਈ ਸਟਾਰਟਅਪ 'ਚ ਨਿਵੇਸ਼ ਕੀਤਾ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਜੋ ਨਿਵੇਸ਼ਕਾਂ ਦਾ ਪੈਸਾ ਕਰਦੇ ਹਨ ਉਹ ਦੂਜਾ ਜਾਂ ਤੀਜਾ ਮੌਕਾ ਨਹੀਂ ਪਾ ਸਕਦੇ।