ਵ੍ਹਾਟਸਐਪ ''ਤੇ ਕਾਰੋਬਾਰੀ ਸੰਦੇਸ਼ ਦਾ ਹੋਵੇਗਾ ਵਾਧਾ, ਕਾਰੋਬਾਰਾਂ ਦੇ ਡਿਜੀਟਲੀਕਰਨ ਨਾਲ ਮਿਲਣਗੇ ਨਵੇਂ ਮੌਕੇ : ਮੇਟਾ ਇੰਡੀਆ
Monday, Sep 25, 2023 - 12:48 PM (IST)
ਨਵੀਂ ਦਿੱਲੀ (ਭਾਸ਼ਾ) – ਭਾਰਤ ਵਿਚ ਮੇਟਾ ਦੇ ਵਾਧੇ ਵਿਚ ਕਾਰੋਬਾਰੀ ਸੰਦੇਸ਼ ਅਤੇ ਵ੍ਹਟਸਐਪ ਦੀ ਮਹੱਤਵਪੂਰਨ ਭੂਮਿਕਾ ਹੋਵੇਗੀ। ਕੰਪਨੀ ਦੀ ਇਕ ਚੋਟੀ ਦੀ ਅਧਿਕਾਰੀ ਨੇ ਇਹ ਪਹਿਲ ਦੇਣ ਦੇ ਨਾਲ ਹੀ ਕਿਹਾ ਕਿ ਕੰਪਨੀ ਅਜੇ ਸ਼ੁਰੂਆਤ ਕਰ ਰਹੀ ਹੈ। ਮੇਟਾ ਇੰਡੀਆ ਦੀ ਡਿਪਟੀ ਚੇਅਰਮੈਨ ਸੰਧਿਆ ਦੇਵਨਾਥਨ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਕਾਰੋਬਾਰ ਡਿਜੀਟਲ ਹੋ ਰਹੇ ਹਨ ਅਤੇ ਨਵੀਆਂ ਤਬਦੀਲੀਆਂ ਨੂੰ ਅਪਣਾ ਰਹੇ ਹਨ, ਇਸ ਲਈ ਇਥੇ ਵਾਧੇ ਦੀਆਂ ਅਪਾਰ ਸੰਭਾਵਨਾਵਾਂ ਹਨ।
ਇਹ ਵੀ ਪੜ੍ਹੋ : ਕੈਨੇਡਾ ਨੂੰ ਭਾਰਤ ਨਾਲ ਪੰਗਾ ਲੈਣਾ ਪਵੇਗਾ ਮਹਿੰਗਾ, ਮਹਿੰਦਰਾ ਤੋਂ ਬਾਅਦ ਹੁਣ ਇਸ ਕੰਪਨੀ ਨੇ ਦਿੱਤਾ ਝਟਕਾ
ਉਨ੍ਹਾਂ ਕਿਹਾ ਕਿ ਸਾਰੇ ਖੇਤਰ ਉਦਾਹਰਣ ਵਜੋਂ ਬੈਂਕਿੰਗ, ਈ-ਕਾਮਰਸ, ਗੇਮਿੰਗ ਅਤੇ ਛੋਟੇ ਕਾਰੋਬਾਰ ਨਵੇਂ ਗਾਹਕਾਂ ਤੱਕ ਪੁੱਜਣ ਲਈ ਵ੍ਹਟਸਐਪ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਬਿੱਲ ਦੇ ਭੁਗਤਾਨ ਤੋਂ ਲੈ ਕੇ ਮੈਟਰੋ ਟਿਕਟਾਂ ਦੀ ਵਿਕਰੀ ਜਾਂ ਬੈਂਕ ਸਟੇਟਮੈਂਟ ਭੇਜਣ ਲਈ ਸਾਰੇ ਕਾਰੋਬਾਰ ਨਵੀਨੀਕਰਨ ਕਰ ਰਹੇ ਹਨ ਅਤੇ ਇਸ ਦੇ ਲਈ ਕੰਪਨੀਆਂ ਵ੍ਹਟਸਐਪ ਦੀ ਵਰਤੋਂ ਕਰ ਰਹੀਆਂ ਹਨ।
ਇਹ ਵੀ ਪੜ੍ਹੋ : PM ਮੋਦੀ ਨੇ ਵਿਸ਼ਵਕਰਮਾ ਯੋਜਨਾ ਤਹਿਤ ਕੀਤੇ ਕਈ ਵੱਡੇ ਐਲਾਨ, ਸਸਤੇ ਕਰਜ਼ੇ ਸਮੇਤ ਮਿਲਣਗੀ ਇਹ ਸਹੂਲਤਾਂ
ਦੇਵਨਾਥਨ ਨੇ ਦੱਸਿਆ ਕਿ ਈਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਸਿਰਫ ਸਤ੍ਹਾ ਵਜੋਂ ਕੰਮ ਕਰ ਰਹੇ ਹਾਂ, ਜੇਕਰ ਅਸੀਂ ਸੰਭਾਵਨਾਵਾਂ ਬਾਰੇ ਸੋਚਦੇ ਹਾਂ ਤਾਂ ਮੈ ਵ੍ਹਟਸਐਪ ਨੂੰ ਭਾਰਤ ਵਿਚ ਸਾਡੀ ਕੰਪਨੀ ਲਈ ਵਾਧੇ ਦੇ ਅਗਲੇ ਇੰਜਣ ਦੇ ਰੂਪ ਵਿਚ ਦੇਖਦੇ ਹਾਂ, ਇਸ ਲਈ ਮੇਟਾ ਇੰਡੀਆ ਦੀਆਂ ਪਹਿਲਕਦਮੀਆਂ ਵਿਚ ਪੂਰੀ ਤਰ੍ਹਾਂ ਕਾਰੋਬਾਰੀ ਸੰਦੇਸ਼ ਅਤੇ ਵ੍ਹਟਸਐਪ ਮੁਖੀ ਹਨ।
ਇਹ ਵੀ ਪੜ੍ਹੋ : ਵਿਗੜ ਗਏ ਭਾਰਤ-ਕੈਨੇਡਾ ਦੇ ਰਿਸ਼ਤੇ, ਜਾਣੋ ਕਿਸ ਨੂੰ ਭੁਗਤਨਾ ਪਵੇਗਾ ਖ਼ਾਮਿਆਜ਼ਾ
ਇਹ ਵੀ ਪੜ੍ਹੋ : ਭਾਰਤ-ਕੈਨੇਡਾ ਦੇ ਰਿਸ਼ਤਿਆਂ 'ਚ ਆਈ ਕੁੜੱਤਣ ਮਗਰੋਂ ਜਾਣੋ ਦੋਹਾਂ ਦੇਸ਼ਾਂ ਦੇ ਵਪਾਰ 'ਤੇ ਕੀ ਪਵੇਗਾ ਅਸਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8