ਦਸੰਬਰ ''ਚ ਖੁੱਲ੍ਹੇਗਾ ਬਰਗਰ ਕਿੰਗ ਦਾ IPO, ਜਾਣੋ ਕੀ ਕਰਨ ਵਾਲੀ ਹੈ ਕੰਪਨੀ

11/27/2020 7:15:55 PM

ਨਵੀਂ ਦਿੱਲੀ— ਬਰਗਰ ਕਿੰਗ ਭਾਰਤ 'ਚ ਕਾਰੋਬਾਰ ਦੇ ਵਿਸਥਾਰ ਅਤੇ ਕਰਜ਼ ਨੂੰ ਘਟਾਉਣ ਲਈ ਬਾਜ਼ਾਰ ਤੋਂ ਪੈਸਾ ਜੁਟਾਉਣ ਜਾ ਰਿਹਾ ਹੈ।

ਰੈਸਟੋਰੈਂਟ ਚੇਨ ਬਰਗਰ ਕਿੰਗ ਦਾ ਆਈ. ਪੀ. ਓ. ਦੋ ਦਸੰਬਰ ਨੂੰ ਤਿੰਨ ਦਿਨਾਂ ਲਈ ਖੁੱਲ੍ਹਣ ਜਾ ਰਿਹਾ ਹੈ। ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ. ਪੀ. ਓ.) ਲਈ 59-60 ਰੁਪਏ ਪ੍ਰਤੀ ਸ਼ੇਅਰ ਕੀਮਤ ਨਿਰਧਾਰਤ ਕੀਤੀ ਗਈ ਹੈ। ਬਰਗਰ ਕਿੰਗ ਦੀ ਭਾਰਤੀ ਕੰਪਨੀ ਦੀ ਇਸ ਜ਼ਰੀਏ 810 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਹੈ। ਇਸ 'ਚੋਂ 450 ਕਰੋੜ ਰੁਪਏ ਦੇ ਨਵੇਂ ਸ਼ੇਅਰ ਜਾਰੀ ਕੀਤੇ ਜਾਣਗੇ।

ਇਹ ਵੀ ਪੜ੍ਹੋ- ਸਤੰਬਰ ਤਿਮਾਹੀ 'ਚ ਭਾਰਤੀ GDP 'ਚ 7.5 ਫ਼ੀਸਦੀ ਦੀ ਗਿਰਾਵਟ

ਕੰਪਨੀ ਨੇ ਦੱਸਿਆ ਕਿ ਉਸ ਦੀ ਪ੍ਰਮੋਟਰ ਏਜੰਸੀ ਕਿਊ. ਐੱਸ. ਆਰ. ਏਸ਼ੀਆ ਵੱਲੋਂ 6 ਕਰੋੜ ਸ਼ੇਅਰਾਂ ਦੀ ਵਿਕਰੀ ਲਈ ਪੇਸ਼ਕਸ਼ ਕੀਤੀ ਜਾਏਗੀ, ਜਿਨ੍ਹਾਂ ਦਾ ਮੁੱਲ ਤਕਰੀਬਨ 360 ਕਰੋੜ ਹੋਵੇਗਾ। ਕੰਪਨੀ ਨੇ ਕਿਹਾ ਕਿ ਆਈ. ਪੀ. ਓ. ਜ਼ਰੀਏ ਜੁਟਾਏ ਗਏ ਪੈਸੇ ਦਾ ਇਸਤੇਮਾਲ ਮੁੱਖ ਤੌਰ 'ਤੇ ਪੂਰੇ ਦੇਸ਼ 'ਚ ਕੰਪਨੀ ਦੇ ਮਾਲਕੀ ਵਾਲੇ ਸਟੋਰਾਂ ਦਾ ਵਿਸਥਾਰ ਕਰਨ ਅਤੇ ਕਰਜ਼ ਲਾਉਣ 'ਚ ਕੀਤਾ ਜਾਵੇਗਾ।

ਇਹ ਵੀ ਪੜ੍ਹੋ- UK ਲਈ ਉਡਾਣ ਭਰਨ ਵਾਲੇ ਮੁਸਾਫ਼ਰਾਂ ਨੂੰ ਬ੍ਰਿਟਿਸ਼ ਏਅਰਵੇਜ਼ ਦਾ ਵੱਡਾ ਤੋਹਫ਼ਾ

ਕੰਪਨੀ ਨੇ ਪ੍ਰਚੂਨ ਨਿਵੇਸ਼ਕਾਂ ਲਈ ਆਈ. ਪੀ. ਓ. ਦਾ 10 ਫ਼ੀਸਦੀ ਹਿੱਸਾ, ਗੈਰ-ਸੰਸਥਾਗਤ ਨਿਵੇਸ਼ਕਾਂ ਲਈ 15 ਫ਼ੀਸਦੀ ਅਤੇ ਸੰਸਥਾਗਤ ਨਿਵੇਸ਼ਕਾਂ ਲਈ 75 ਫ਼ੀਸਦੀ ਤੱਕ ਰਾਖਵਾਂ ਰੱਖਿਆ ਹੈ। ਰਿਪੋਰਟ ਮੁਤਾਬਕ, ਸ਼ੁਰੂਆਤੀ ਸ਼ੇਅਰ ਵਿਕਰੀ ਦਾ ਪ੍ਰਬੰਧਨ ਕੋਟਕ ਮਹਿੰਦਰਾ ਕੈਪੀਟਲ ਕੰਪਨੀ, ਸੀ. ਐੱਲ. ਐੱਸ. ਏ. ਇੰਡੀਆ, ਐਡਲਵਿਸ ਫਾਈਨੈਂਸ਼ੀਅਲ ਸਰਵਿਸਿਜ਼ ਅਤੇ ਜੇ. ਐੱਮ. ਫਾਈਨੈਂਸ਼ੀਅਲ ਵੱਲੋਂ ਕੀਤਾ ਜਾ ਰਿਹਾ ਹੈ। ਕੰਪਨੀ ਦੇ ਸ਼ੇਅਰਾਂ ਨੂੰ ਬੀ. ਐੱਸ. ਸੀ. ਅਤੇ ਐੱਨ. ਐੱਸ. ਈ. 'ਤੇ ਸੂਚੀਬੱਧ ਕਰਨ ਦਾ ਪ੍ਰਸਤਾਵ ਹੈ।

ਇਹ ਵੀ ਪੜ੍ਹੋ- BPCL ਦੇ ਰਸੋਈ ਗੈਸ ਖ਼ਪਤਕਾਰਾਂ ਲਈ ਸਬਸਿਡੀ ਨੂੰ ਲੈ ਕੇ ਵੱਡੀ ਖ਼ੁਸ਼ਖ਼ਬਰੀ


Sanjeev

Content Editor Sanjeev