ਇਨ੍ਹਾਂ ਕਾਰਾਂ 'ਤੇ ਮਿਲ ਰਹੀ ਹੈ 1.60 ਲੱਖ ਤੱਕ ਦੀ ਭਾਰੀ ਛੋਟ, ਜਾਣੋ ਕੀਮਤਾਂ

09/06/2020 3:22:30 PM

ਨਵੀਂ ਦਿੱਲੀ— ਜੇਕਰ ਤੁਸੀਂ ਨਵੀਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਤੁਹਾਡੇ ਲਈ ਸਹੀ ਸਮਾਂ ਸਾਬਤ ਹੋ ਸਕਦਾ ਹੈ।
 

Volkswagen ਦੋ ਕਾਰਾਂ ਫਾਕਸਵੈਗਨ ਪੋਲੋ ਅਤੇ ਫਾਕਸਵੈਗਨ ਵੈਂਟੋ ਦੇ ਮਾਡਲਾਂ 'ਤੇ ਚੰਗਾ ਡਿਸਕਾਊਂਟ ਪੇਸ਼ ਕਰ ਰਹੀ ਹੈ। ਵੈਂਟੋ 'ਤੇ 1.60 ਲੱਖ ਰੁਪਏ ਤੱਕ ਦੀ ਭਾਰੀ ਛੋਟ ਮਿਲ ਰਹੀ ਹੈ। ਇਸ ਕਾਰ ਦੇ ਕੰਫਰਟਲਾਈਨ ਮਾਡਲ 'ਤੇ ਇਹ ਛੋਟ ਮਿਲ ਰਹੀ ਹੈ। ਪੋਲੋ ਟ੍ਰੇਡਲਾਈਨ 'ਤੇ 29,000 ਰੁਪਏ ਤੱਕ ਦਾ ਡਿਸਕਾਊਂਟ ਹੈ।

ਰਿਪੋਰਟਾਂ ਮੁਤਾਬਕ, ਫਾਕਸਵੈਗਨ ਕੰਫਰਟਲਾਈਨ ਦੇ ਮਿਡ ਸਪੇਕ ਨਾਨ ਮੈਟੇਲਿਕ ਦੀ ਕੀਮਤ 9.99 ਲੱਖ ਰੁਪਏ ਹੈ। ਇਸ ਮਹੀਨੇ ਕੰਪਨੀ ਇਸ ਮਾਡਲ 'ਤੇ ਵੱਡਾ ਡਿਸਕਾਊਂਟ ਪੇਸ਼ ਕਰ ਰਹੀ ਹੈ। ਇਸ ਕਾਰ ਨੂੰ ਮੌਜੂਦਾ ਸਮੇਂ 8.39 ਲੱਖ ਰੁਪਏ ਦੀ ਕੀਮਤ ਨਾਲ ਖਰੀਦਿਆ ਜਾ ਸਕਦਾ ਹੈ।

ਉੱਥੇ ਹੀ, ਰਿਪੋਰਟਾਂ ਮੁਤਾਬਕ, ਵੈਂਟੋ ਹਾਈਲਾਈਨ ਪਲੱਸ ਐੱਮ. ਟੀ. ਮਾਡਲ ਨੂੰ 1.09 ਲੱਖ ਰੁਪਏ ਤੱਕ ਦੀ ਛੋਟ 'ਚ ਖਰੀਦਿਆ ਜਾ ਸਕਦਾ ਹੈ। ਇਸ ਮਾਡਲ ਦੀ ਕੀਮਤ 12.08 ਲੱਖ ਰੁਪਏ ਹੈ। ਵੈਂਟੋ ਦੇ ਆਟੋਮੈਟਿਕ ਮਾਡਲ 'ਤੇ ਕੋਈ ਡਿਸਕਾਊਂਟ ਨਹੀਂ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਫਾਕਸਵੈਗਨ ਪੋਲੋ ਦੇ 3 ਮਾਡਲਾਂ 'ਤੇ ਡਿਸਕਾਊਂਟ ਹੈ। ਟ੍ਰੇਡਲਾਈਨ ਮਾਡਲ 'ਤੇ 29,000 ਰੁਪਏ ਦੀ ਛੋਟ ਹੈ। ਇਸ ਕਾਰ ਦੀ ਕੀਮਤ 5.59 ਲੱਖ ਰੁਪਏ ਹੈ। ਉੱਥੇ ਹੀ, ਇਸ ਕਾਰ ਦੇ ਕੰਫਰਟਲਾਈਨ ਮਾਡਲ 'ਤੇ 23,000 ਰੁਪਏ ਅਤੇ ਪੋਲੋ ਹਾਈਲਾਈਨ ਪਲੱਸ ਮਾਡਲ 'ਤੇ 20,000 ਰੁਪਏ ਦਾ ਡਿਸਕਾਊਂਟ ਪੇਸ਼ ਕੀਤਾ ਗਿਆ ਹੈ।


Sanjeev

Content Editor

Related News