ਕੇਂਦਰ ਦੀ ਇਸ ਯੋਜਨਾ ਤਹਿਤ 90 ਹਜ਼ਾਰ ਲੋਕਾਂ ਨੂੰ ਮਿਲੇਗਾ ਰੁਜ਼ਗਾਰ, ਜਲਦ ਖੁੱਲ੍ਹਣਗੇ ਟੈਂਡਰ

09/19/2020 1:08:46 PM

ਅਹਿਮਦਾਬਾਦ (ਇੰਟ.) – ਬੇਰੋਜ਼ਗਾਰੀ ਤੋਂ ਪ੍ਰੇਸ਼ਾਨੀ ਨੌਜਵਾਨਾਂ ਲਈ ਖੁਸ਼ਖਬਰੀ ਹੈ। ਮੁੰਬਈ-ਅਹਿਮਦਾਬਾਦ ਬੁਲੇਟ ਟਰੇਨ ਯੋਜਨਾ ਦੇ ਤਹਿਤ ਨਿਰਮਾਣ ਦੌਰਾਨ ਹੀ 90000 ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਇਕ ਲੱਖ ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੀ ਅਹਿਮ ਮੁੰਬਈ-ਅਹਿਮਦਾਬਾਦ ਬੁਲੇਟ ਟਰੇਨ ਯੋਜਨਾ ਨੂੰ ਲਾਗੂ ਕਰਨ ਵਾਲੇ ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ (ਐੱਨ. ਐੱਚ. ਐੱਸ. ਆਰ. ਸੀ. ਐੱਲ.) ਨੇ ਕਿਹਾ ਕਿ ਇਸ ਦੇ ਨਿਰਮਾਣ ਦੌਰਾਨ ਹੀ ਸਿੱਧੇ ਅਤੇ ਅਸਿੱਧੇ ਦੋਵੇਂ ਮਿਲਾ ਕੇ 90000 ਤੋਂ ਵੱਧ ਰੋਜ਼ਗਾਰ ਪੈਦਾ ਹੋਣਗੇ।

51000 ਤੋਂ ਵੱਧ ਤਕਨੀਸ਼ੀਅਨ, ਹੁਨਰਮੰਦ ਅਤੇ ਗੈਰ-ਹੁਨਰਮੰਦ ਕਰਮਚਾਰੀਆਂ ਦੀ ਲੋੜ

ਕਾਰਪੋਰੇਸ਼ਨ ਦੀ ਬੁਲਾਰਨ ਸੁਸ਼ਮਾ ਗੌਰ ਨੇ ਜਾਰੀ ਬਿਆਨ ’ਚ ਕਹਾ ਕਿ ਨਿਰਮਾਣ ਸਬੰਧੀ ਕੰਮ ਲਈ 51,000 ਤੋਂ ਵੱਧ ਤਕਨੀਸ਼ੀਅਨ, ਹੁਨਰਮੰਦ ਅਤੇ ਗੈਰ-ਹੁਨਰਮੰਦ ਕਰਮਚਾਰੀਆਂ ਦੀ ਲੋੜ ਹੋਵੇਗੀ। ਕਾਰਪੋਰੇਸ਼ਨ ਅਜਿਹੇ ਲੋਕਾਂ ਨੂੰ ਵੱਖ-ਵੱਖ ਸਬੰਧਤ ਕੰਮਾਂ ਲਈ ਟ੍ਰੇਨਿੰਗ ਦੇਣ ਦੀਆਂ ਸੰਭਾਵਨਾਵਾਂ ਦੀ ਭਾਲ ਕਰ ਰਿਹਾ ਹੈ। ਪਟੜੀ ਵਿਛਾਉਣ ਲਈ ਕਾਰਪੋਰੇਸ਼ਨ ਠੇਕੇਦਾਰਾਂ ਦੇ ਕਰਮਚਾਰੀਆਂ ਦੀ ਵਿਸ਼ੇਸ਼ ਟ੍ਰੇਨਿੰਗ ਦੀ ਵੀ ਵਿਵਸਥਾ ਕਰੇਗਾ।

ਇਹ ਵੀ ਦੇਖੋ :

34000 ਤੋਂ ਵੱਧ ਅਸਿੱਧੇ ਰੋਜ਼ਗਾਰ ਦੇ ਵੀ ਮੌਕੇ

ਉਨ੍ਹਾਂ ਨੇ ਦੱਸਿਆ ਕਿ ਨਿਰਮਾਣ ਦੌਰਾਨ 34000 ਤੋਂ ਵੱਧ ਅਸਿੱਧੇ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ। 480 ਕਿਲੋਮੀਟਰ ਤੋਂ ਵੱਧ ਲੰਮੀ ਇਸ ਪਟੜੀ ’ਚ 460 ਕਿਲੋਮੀਟਰ ਲੰਮਾ ਵਾਇਆਡਕਟ (ਜ਼ਮੀਨ ਦੇ ਉੱਪਰ ਬਣੀ ਪੁਲਨੁਮਾ ਸਰੰਚਨਾ) ਅਤੇ ਸਮੁੰਦਰ ਦੇ ਹੇਠਾਂ 7 ਕਿਲੋਮੀਟਰ ਸਮੇਤ ਕੁਲ 26 ਕਿਲੋਮੀਟਰ ਲੰਮੀਆਂ ਸੁਰੰਗਾਂ, 27 ਲੋਹੇ ਦੇ ਪੁਲ, 12 ਸਟੇਸ਼ਨ ਅਤੇ ਕਈ ਹੋਰ ਸਹਾਇਕ ਸੁਪਰ ਸਰੰਚਨਾਵਾਂ ਹੋਣਗੀਆਂ। ਇਸ ਦੇ ਨਿਰਮਾਣ ਦੌਰਾਨ 75 ਲੱਖ ਟਨ ਸੀਮੈਂਟ, 21 ਲੱਖ ਟਨ ਸਟੀਲ ਦਾ ਇਸੇਤਮਾਲ ਹੋਣ ਦਾ ਅਨੁਮਾਨ ਹੈ। ਇਸ ਨਾਲ ਵੀ ਸਬੰਧਤ ਉਦਯੋਗਾਂ ਅਤੇ ਉਨ ੍ਹਾਂ ਨਾਲ ਜੁੜੀ ਸਪਲਾਈ ਚੇਨ ’ਚ ਰੋਜ਼ਗਾਰ ਦੇ ਵਧੇਰੇ ਮੌਕੇ ਪੈਦਾ ਹੋਣਗੇ।

ਇਹ ਵੀ ਦੇਖੋ :

ਅਗਲੇ 2 ਮਹੀਨੇ ’ਚ ਖੁੱਲ੍ਹਣਗੇ ਟੈਂਡਰ

2016 ’ਚ ਗਠਿਤ ਇਸ ਕਾਰਪੋਰੇਸ਼ਨ ਦੀ ਬੁਲਾਰਨ ਨੇ ਦੱਸਿਆ ਕਿ ਨਿਰਮਾਣ ਸਬੰਧੀ ਕੁਝ ਅਹਿਮ ਕੰਮਾਂ ਲਈ ਟੈਂਡਰ ਅਗਲੇ 2 ਮਹੀਨੇ ’ਚ ਖੁੱਲ੍ਹਣਗੇ ਅਤੇ ਉਨ੍ਹਾਂ ਨੂੰ ਅੰਤਮ ਰੂਪ ਦਿੱਤਾ ਜਾਏਗਾ। ਇਸ ਯੋਜਨਾ ਲਈ ਹੁਣ ਤੱਕ ਕੁਲ ਲੋੜ ਦੀ 64 ਫੀਸਦੀ ਜ਼ਮੀਨ ਐਕਵਾਇਰ ਹੋ ਚੁੱਕੀ ਹੈ, ਜਿਸ ’ਚੋਂ 82 ਫੀਸਦੀ ਗੁਜਰਾਤ ਅਤੇ ਕੇਂਦਰ ਸ਼ਾਸਿਤ ਖੇਤਰ ਦਾਦਰਾ ਅਤੇ ਨਗਰ ਹਵੇਲੀ ’ਚ ਅਤੇ ਕਰੀਬ 23 ਫੀਸਦੀ ਮਹਾਰਾਸ਼ਟਰ ’ਚ ਹੈ। ਦੱਸ ਦਈਏ ਕਿ ਜਾਪਾਨ ਦੀ ਸਹਾਇਤਾ ਵਾਲੀ ਇਸ ਯੋਜਨਾ ਦੇ ਕੰਮ ਦਾ ਰਸਮੀ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਪਾਨ ਦੇ ਮੌਜੂਦਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਮੌਜੂਦਗੀ ’ਚ ਸਤੰਬਰ 2017 ’ਚ ਅਹਿਮਦਾਬਾਦ ’ਚ ਕੀਤਾ ਸੀ।

ਇਹ ਵੀ ਦੇਖੋ :


Harinder Kaur

Content Editor

Related News