'ਸੁਪਨਿਆਂ ਦਾ ਘਰ' ਬਣਾਉਣਾ ਹੋਇਆ ਮਹਿੰਗਾ, ਉਸਾਰੀ ਸਮੱਗਰੀ ਦੀਆਂ ਕੀਮਤਾਂ 'ਚ ਆਇਆ ਵੱਡਾ ਉਛਾਲ
Tuesday, Mar 24, 2026 - 04:13 PM (IST)
ਬਿਜ਼ਨੈੱਸ ਡੈਸਕ : ਜੇਕਰ ਤੁਸੀਂ ਆਪਣਾ ਨਵਾਂ ਘਰ ਬਣਾਉਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਖ਼ਬਰ ਤੁਹਾਡੀ ਲਈ ਜ਼ਰੂਰੀ ਜਾਣਕਾਰੀ ਲੈ ਕੇ ਆਈ ਹੈ। ਮਿਡਲ ਈਸਟ ਵਿੱਚ ਚੱਲ ਰਹੀ ਜੰਗ ਕਾਰਨ ਗਲੋਬਲ ਸਪਲਾਈ ਚੇਨ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਤੇਲ ਅਤੇ ਗੈਸ ਦੇ ਸੰਕਟ ਦੇ ਨਾਲ-ਨਾਲ ਹੁਣ ਉਸਾਰੀ ਸਮੱਗਰੀ ਦੀਆਂ ਕੀਮਤਾਂ ਵਿੱਚ ਵੀ ਭਾਰੀ ਉਛਾਲ ਆ ਗਿਆ ਹੈ। ਦਿੱਲੀ ਤੋਂ ਲੈ ਕੇ ਮੁੰਬਈ ਤੱਕ ਘਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲਾ ਸਰੀਆ ਕਾਫੀ ਮਹਿੰਗਾ ਹੋ ਗਿਆ ਹੈ।
ਇਹ ਵੀ ਪੜ੍ਹੋ : LPG ਸਿਲੰਡਰ ਬੁੱਕ ਕਰਨ ਦੇ ਨਿਯਮਾਂ 'ਚ ਫਿਰ ਹੋ ਗਿਆ ਵੱਡਾ ਬਦਲਾਅ, 24 ਘੰਟੇ ਸੇਵਾ ਹੋਈ ਬੰਦ
ਕਿਉਂ ਵਧ ਰਹੇ ਹਨ ਰੇਟ?
ਮਿਡਲ ਈਸਟ ਵਿੱਚ ਜੰਗ ਕਾਰਨ ਸਪਲਾਈ ਚੇਨ ਪ੍ਰਭਾਵਿਤ ਹੋਣ ਨਾਲ ਸਟੀਲ ਅਤੇ ਸੀਮੈਂਟ ਵਰਗੇ ਊਰਜਾ-ਨਿਰਭਰ ਖੇਤਰਾਂ 'ਤੇ ਮਾੜਾ ਅਸਰ ਪਿਆ ਹੈ। ਜਾਣਕਾਰੀ ਅਨੁਸਾਰ, ਬੀਤੇ ਫਰਵਰੀ ਮਹੀਨੇ ਦੀ ਤੁਲਨਾ ਵਿੱਚ ਸਰੀਏ ਦੀਆਂ ਕੀਮਤਾਂ ਵਿੱਚ 4,000 ਰੁਪਏ ਪ੍ਰਤੀ ਮੀਟ੍ਰਿਕ ਟਨ ਤੋਂ ਵੀ ਵੱਧ ਦਾ ਵਾਧਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਭਾਰਤ 'ਚ ਮਹਿੰਗਾ ਹੋ ਗਿਆ ਪੈਟਰੋਲ, ਵੱਧ ਗਏ ਰੇਟ
ਜਾਣੋ ਵੱਖ-ਵੱਖ ਸ਼ਹਿਰਾਂ ਵਿੱਚ ਸਰੀਏ ਦੇ ਤਾਜ਼ਾ ਰੇਟ (ਬਿਨਾਂ 18% GST):
ਮਾਰਚ ਮਹੀਨੇ ਵਿੱਚ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਸਰੀਏ ਦੀਆਂ ਕੀਮਤਾਂ (ਪ੍ਰਤੀ ਮੀਟ੍ਰਿਕ ਟਨ) ਇਸ ਪ੍ਰਕਾਰ ਰਹੀਆਂ:
ਇਹ ਵੀ ਪੜ੍ਹੋ : 22 ਰੁਪਏ ਮਹਿੰਗਾ ਹੋ ਗਿਆ Diesel, ਨਵੀਂਆਂ ਦਰਾਂ ਅੱਜ ਤੋਂ ਲਾਗੂ
- ਮੁੰਬਈ: 51,000 ਰੁਪਏ (ਪਹਿਲਾਂ 49,600 ਰੁਪਏ ਸੀ)
- ਗੋਆ: 54,200 ਰੁਪਏ (ਪਹਿਲਾਂ 50,200 ਰੁਪਏ ਸੀ)
- ਕੋਲਕਾਤਾ: 47,000 ਰੁਪਏ (ਪਹਿਲਾਂ 46,000 ਰੁਪਏ ਸੀ)
- ਹੈਦਰਾਬਾਦ: 49,500 ਰੁਪਏ (ਪਹਿਲਾਂ 49,000 ਰੁਪਏ ਸੀ)
- ਚੇਨਈ: 50,200 ਰੁਪਏ (ਪਹਿਲਾਂ 49,000 ਰੁਪਏ ਸੀ)
ਇਹ ਵੀ ਪੜ੍ਹੋ : IOCL, BPCL ਤੇ HPCL ਨੇ ਲਿਆ ਅਹਿਮ ਫੈਸਲਾ, ਪੈਟਰੋਲ ਪੰਪਾਂ ਨੂੰ ਜਾਰੀ ਹੋ ਗਏ ਨਵੇਂ ਆਦੇਸ਼
ਘਰ ਬਣਾਉਣ ਵਾਲਿਆਂ ਨੂੰ ਲੱਗਾ ਝਟਕਾ
ਆਪਣਾ ਘਰ ਬਣਾਉਣ ਦਾ ਸੁਪਨਾ ਵੇਖਣ ਵਾਲੇ ਲੋਕ ਅਕਸਰ ਉਸਾਰੀ ਸਮੱਗਰੀ ਦੇ ਸਸਤੇ ਹੋਣ ਦਾ ਇੰਤਜ਼ਾਰ ਕਰਦੇ ਹਨ, ਪਰ ਮੌਜੂਦਾ ਹਾਲਾਤਾਂ ਵਿੱਚ ਇਹ ਇੰਤਜ਼ਾਰ ਮਹਿੰਗਾ ਸਾਬਤ ਹੋ ਰਿਹਾ ਹੈ। ਸਰੀਏ ਦੀਆਂ ਕੀਮਤਾਂ ਵਿੱਚ ਰੋਜ਼ਾਨਾ ਬਦਲਾਅ ਹੁੰਦਾ ਹੈ, ਇਸ ਲਈ ਮਾਹਰਾਂ ਵੱਲੋਂ ਨਵੀਂਆਂ ਕੀਮਤਾਂ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਦੱਸ ਦੇਈਏ ਕਿ ਵੈਬਸਾਈਟਾਂ 'ਤੇ ਦਿੱਤੀਆਂ ਗਈਆਂ ਕੀਮਤਾਂ ਵਿੱਚ 18 ਫੀਸਦੀ ਜੀ.ਐਸ.ਟੀ. ਸ਼ਾਮਲ ਨਹੀਂ ਹੁੰਦਾ, ਜਿਸ ਨੂੰ ਜੋੜਨ ਤੋਂ ਬਾਅਦ ਇਹ ਰੇਟ ਹੋਰ ਵੀ ਵੱਧ ਜਾਂਦੇ ਹਨ।
ਇਹ ਵੀ ਪੜ੍ਹੋ : ਡਿੱਗਣ ਵਾਲਾ ਹੈ ਸੋਨਾ, ਲਗਭਗ 25,000 ਰੁਪਏ ਤੱਕ ਟੁੱਟ ਸਕਦੈ ਭਾਅ, ਮਾਹਰਾਂ ਨੇ ਦਿੱਤੇ ਸੰਕੇਤ
ਇਹ ਵੀ ਪੜ੍ਹੋ : ਕੀਮਤਾਂ 'ਚ ਵਾਧੇ ਦਰਮਿਆਨ ਇਕ ਹੋਰ ਵੱਡਾ ਝਟਕਾ! ਬਦਲ ਗਏ LPG ਗੈਸ ਸਿਲੰਡਰ ਦੇ ਬੁਕਿੰਗ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
