ਬਜਟ ਤੋਂ ਪਹਿਲਾਂ ਸ਼ੇਅਰ ਬਜ਼ਾਰ ਧੜਮ : 20 ਮਿੰਟ 'ਚ ਡੁੱਬੇ ₹4000000000000

Friday, Jan 30, 2026 - 01:01 PM (IST)

ਬਜਟ ਤੋਂ ਪਹਿਲਾਂ ਸ਼ੇਅਰ ਬਜ਼ਾਰ ਧੜਮ : 20 ਮਿੰਟ 'ਚ ਡੁੱਬੇ ₹4000000000000

ਮੁੰਬਈ : 1 ਫਰਵਰੀ 2026 ਦਿਨ ਐਤਵਾਨ ਨੂੰ ਪੇਸ਼ ਹੋਣ ਵਾਲੇ ਬਜਟ ਤੋਂ ਪਹਿਲਾਂ ਆਈਟੀ ਸਟਾਕਾਂ ਵਿੱਚ ਗਿਰਾਵਟ ਅਤੇ ਸਾਵਧਾਨੀ ਕਾਰਨ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਪ੍ਰਮੁੱਖ ਸ਼ੇਅਰ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਵਿਚ ਗਿਰਾਵਟ ਦਰਜ ਕੀਤੀ ਗਈ। ਪਿਛਲੇ ਤਿੰਨ ਦਿਨਾਂ ਤੋਂ ਬਾਜ਼ਾਰ ਤੇਜ਼ੀ ਦੇ ਰੁਝਾਨ 'ਤੇ ਸੀ। ਸ਼ੁਰੂਆਤੀ ਕਾਰੋਬਾਰ ਵਿੱਚ ਵਿਦੇਸ਼ੀ ਨਿਵੇਸ਼ਕਾਂ ਦੀ ਨਿਕਾਸੀ ਅਤੇ ਵਿਸ਼ਵ ਪੱਧਰੀ ਸ਼ੇਅਰ ਮਾਰਕੀਟਾਂ ਵਿੱਚ ਕਮਜ਼ੋਰ ਰੁਝਾਨ ਨੇ ਵੀ ਬਾਜ਼ਾਰ ਦੀ ਭਾਵਨਾ ਨੂੰ ਪ੍ਰਭਾਵਿਤ ਕੀਤਾ।

ਇਹ ਵੀ ਪੜ੍ਹੋ : ਇੱਕ ਸ਼ਬਦ ਨੇ ਉਜਾੜਿਆ ਹੱਸਦਾ-ਵੱਸਦਾ ਘਰ: ਪਤੀ ਦੇ ਮਜ਼ਾਕ ਤੋਂ ਖਫ਼ਾ ਮਾਡਲ ਨੇ ਕੀਤੀ ਖ਼ੁਦਕੁਸ਼ੀ

ਇਸ ਦੌਰਾਨ 30-ਸ਼ੇਅਰਾਂ ਵਾਲਾ BSE ਸੈਂਸੈਕਸ 619.06 ਅੰਕ ਡਿੱਗ ਕੇ 81,947.31 'ਤੇ ਆ ਗਿਆ। ਦੂਜੇ ਪਾਸੇ 50 ਸ਼ੇਅਰਾਂ ਵਾਲਾ NSE ਨਿਫਟੀ 171.35 ਅੰਕ ਡਿੱਗ ਕੇ 25,247.55 'ਤੇ ਆ ਗਿਆ। ਇਸ ਤੇਜ਼ ਵਿਕਰੀ ਦੇ ਚੱਲਦਿਆਂ ਨਿਵੇਸ਼ਕਾਂ ਦੀ ਲਗਭਗ ₹4 ਲੱਖ ਕਰੋੜ ਦੀ ਦੌਲਤ ਸਿਰਫ਼ 15 ਮਿੰਟਾਂ ਵਿੱਚ ਸਾਫ਼ ਹੋ ਗਈ। ਬੀਐਸਈ 'ਤੇ ਸੂਚੀਬੱਧ ਕੰਪਨੀਆਂ ਦਾ ਕੁੱਲ ਮਾਰਕੀਟ ਕੈਪ ਘਟ ਕੇ 455.73 ਲੱਖ ਕਰੋੜ ਰੁਪਏ ਰਹਿ ਗਿਆ।

ਇਹ ਵੀ ਪੜ੍ਹੋ : ਰਾਤੋ-ਰਾਤ ਮਹਿੰਗਾ ਹੋਇਆ Gold-Silver, 20 ਹਜ਼ਾਰ ਰੁਪਏ ਤੱਕ ਵਧੀਆਂ ਕੀਮਤਾਂ

ਸੈਂਸੈਕਸ ਦੀਆਂ 30 ਕੰਪਨੀਆਂ ਵਿੱਚੋਂ ਟਾਟਾ ਸਟੀਲ, ਐਚਸੀਐਲ ਟੈਕ, ਇਨਫੋਸਿਸ, ਟਾਟਾ ਕੰਸਲਟੈਂਸੀ ਸਰਵਿਸਿਜ਼, ਐਨਟੀਪੀਸੀ ਅਤੇ ਟੈਕ ਮਹਿੰਦਰਾ ਵਿੱਚ ਕਾਫ਼ੀ ਗਿਰਾਵਟ ਦੇਖਣ ਨੂੰ ਮਿਲੀ। ਦੂਜੇ ਪਾਸੇ, ਮਾਰੂਤੀ, ਆਈਟੀਸੀ, ਏਸ਼ੀਅਨ ਪੇਂਟਸ ਅਤੇ ਇੰਟਰਗਲੋਬ ਏਵੀਏਸ਼ਨ ਲਾਭ ਲੈਣ ਵਾਲਿਆਂ ਵਿੱਚ ਸ਼ਾਮਲ ਸਨ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 1.39 ਪ੍ਰਤੀਸ਼ਤ ਡਿੱਗ ਕੇ $69.73 ਪ੍ਰਤੀ ਬੈਰਲ ਹੋ ਗਿਆ। ਸ਼ੇਅਰ ਮਾਰਕੀਟ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਵੀਰਵਾਰ ਨੂੰ ₹393.97 ਕਰੋੜ ਦੇ ਸ਼ੇਅਰ ਵੇਚੇ। ਹਾਲਾਂਕਿ, ਘਰੇਲੂ ਸੰਸਥਾਗਤ ਨਿਵੇਸ਼ਕਾਂ ਨੇ 2,638.76 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

ਇਹ ਵੀ ਪੜ੍ਹੋ : 4 ਲੱਖ ਤੋਂ ਪਾਰ ਹੋਈ ਚਾਂਦੀ, ਸੋਨੇ ਨੇ ਵੀ ਤੋੜ 'ਤੇ ਸਾਰੇ ਰਿਕਾਰਡ

ਬਜਟ ਨੂੰ ਲੈ ਕੇ ਵਧੀ ਸਾਵਧਾਨੀ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਐਤਵਾਰ ਨੂੰ ਕੇਂਦਰੀ ਬਜਟ ਪੇਸ਼ ਕਰਨ ਵਾਲੇ ਹਨ। ਇਸ ਵਾਰ ਬਜਟ ਲਈ ਇੱਕ ਵਿਸ਼ੇਸ਼ ਵਪਾਰ ਸੈਸ਼ਨ ਸਥਾਪਤ ਕੀਤਾ ਗਿਆ ਹੈ। ਨਤੀਜੇ ਵਜੋਂ ਨਿਵੇਸ਼ਕ ਵੱਡੇ ਦਾਅ ਲਗਾਉਣ ਤੋਂ ਬਚਦੇ ਦਿਖਾਈ ਦਿੱਤੇ। ਜੀਓਜੀਤ ਇਨਵੈਸਟਮੈਂਟਸ ਦੇ ਮੁੱਖ ਨਿਵੇਸ਼ ਰਣਨੀਤੀਕਾਰ ਡਾ. ਵੀ.ਕੇ. ਵਿਜੇਕੁਮਾਰ ਦੇ ਅਨੁਸਾਰ, ਜਿਵੇਂ-ਜਿਵੇਂ ਬਜਟ ਦਾ ਦਿਨ ਨੇੜੇ ਆ ਰਿਹਾ ਹੈ, ਬਾਜ਼ਾਰ ਨੂੰ ਵਧਦੇ ਮੌਕਿਆਂ ਦੇ ਨਾਲ-ਨਾਲ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤੀ ਰੁਪਿਆ ਡਾਲਰ ਦੇ ਮੁਕਾਬਲੇ ਰਿਕਾਰਡ ਹੇਠਲੇ ਪੱਧਰ ਦੇ ਨੇੜੇ ਰਿਹਾ। ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਇਸ ਨੇ ਕੁਝ ਮਜ਼ਬੂਤੀ ਦਿਖਾਈ ਅਤੇ 7 ਪੈਸੇ ਵਧ ਕੇ 91.92 'ਤੇ ਪਹੁੰਚ ਗਿਆ ਪਰ ਪਿਛਲੇ ਸੈਸ਼ਨ ਵਿੱਚ ਇਹ 91.9850 ਦੇ ਰਿਕਾਰਡ ਹੇਠਲੇ ਪੱਧਰ 'ਤੇ ਆ ਗਿਆ।

ਇਹ ਵੀ ਪੜ੍ਹੋ : ਕੀ ਤੁਸੀਂ ਵੀ ਰੋਜ਼ਾਨਾ ਵਰਤ ਰਹੇ ਹੋ ਪੁਰਾਣਾ 'ਤੌਲੀਆ'? ਤਾਂ ਪੜ੍ਹ ਲਓ ਇਹ ਖ਼ਬਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News