ਬਜਟ 2025: ਨਿਰਮਲਾ ਸੀਤਾਰਮਨ ਨੇ ਪਦਮਸ਼੍ਰੀ ਦੁਲਾਰੀ ਦੇਵੀ ਦੁਆਰਾ ਤੋਹਫੇ ''ਚ ਦਿੱਤੀ ਸਾੜੀ ਪਹਿਨੀ... ਜਾਣੋ ਖਾਸ ਕਾਰਨ?

Saturday, Feb 01, 2025 - 10:29 AM (IST)

ਬਜਟ 2025: ਨਿਰਮਲਾ ਸੀਤਾਰਮਨ ਨੇ ਪਦਮਸ਼੍ਰੀ ਦੁਲਾਰੀ ਦੇਵੀ ਦੁਆਰਾ ਤੋਹਫੇ ''ਚ ਦਿੱਤੀ ਸਾੜੀ ਪਹਿਨੀ... ਜਾਣੋ ਖਾਸ ਕਾਰਨ?

ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 2025 ਦੇ ਦਿਨ ਬਿਹਾਰ ਦੀ ਮਸ਼ਹੂਰ ਮਧੂਬਨੀ ਕਲਾ ਨੂੰ ਸ਼ਰਧਾਂਜਲੀ ਦੇਣ ਲਈ ਵਿਸ਼ੇਸ਼ ਸਾੜੀ ਪਹਿਨੀ। ਇਹ ਸਾੜੀ ਪਦਮਸ਼੍ਰੀ ਐਵਾਰਡੀ ਦੁਲਾਰੀ ਦੇਵੀ ਨੇ ਤੋਹਫੇ ਵਜੋਂ ਦਿੱਤੀ ਸੀ। ਵਿੱਤ ਮੰਤਰੀ ਨੇ ਮਿਥਿਲਾ ਆਰਟ ਇੰਸਟੀਚਿਊਟ ਵਿਖੇ 2021 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਦੁਲਾਰੀ ਦੇਵੀ ਨਾਲ ਮੁਲਾਕਾਤ ਕੀਤੀ, ਜਿੱਥੇ ਉਨ੍ਹਾਂ ਨੇ ਮਧੂਬਨੀ ਕਲਾ ਅਤੇ ਸੱਭਿਆਚਾਰ 'ਤੇ ਸੁਹਿਰਦ ਚਰਚਾ ਕੀਤੀ। ਇਸ ਮੌਕੇ ਦੁਲਾਰੀ ਦੇਵੀ ਨੇ ਵਿੱਤ ਮੰਤਰੀ ਨੂੰ ਸਾੜੀ ਭੇਟ ਕੀਤੀ ਅਤੇ ਬਜਟ ਵਾਲੇ ਦਿਨ ਇਸ ਨੂੰ ਪਹਿਨਣ ਦੀ ਬੇਨਤੀ ਕੀਤੀ, ਜਿਸ ਨੂੰ ਉਨ੍ਹਾਂ ਨੇ ਖੁਸ਼ੀ-ਖੁਸ਼ੀ ਪ੍ਰਵਾਨ ਕਰ ਲਿਆ।

 

ਇਹ ਸਾੜੀ ਸੀਤਾਰਮਨ ਜੀ ਦੁਆਰਾ ਉਸ ਪਹਿਨੀ ਗਈ ਜਦੋਂ ਉਹ ਇੱਕ ਕਰੈਡਿਟ ਆਊਟਰੀਚ ਗਤੀਵਿਧੀ ਲਈ ਮਿਥਿਲਾ ਆਰਟ ਇੰਸਟੀਚਿਊਟ ਗਈ ਸੀ ਅਤੇ ਉੱਥੇ ਉਨ੍ਹਾਂ ਦੀ ਦੁਲਾਰੀ ਦੇਵੀ ਨਾਲ ਸੁਹਿਰਦ ਗੱਲਬਾਤ ਹੋਈ ਸੀ। ਇਸ ਮੁਲਾਕਾਤ ਦੌਰਾਨ ਦੁਲਾਰੀ ਦੇਵੀ ਨੇ ਵਿੱਤ ਮੰਤਰੀ ਨੂੰ ਸਾੜੀ ਪਹਿਨਾਉਣ ਦੀ ਇੱਛਾ ਪ੍ਰਗਟਾਈ ਸੀ, ਜਿਸ ਨੂੰ ਉਨ੍ਹਾਂ ਨੇ ਬਜਟ ਵਾਲੇ ਦਿਨ ਹੀ ਪੂਰਾ ਕਰ ਦਿੱਤਾ।

ਵਿੱਤ ਮੰਤਰੀ ਦੀ ਸਾੜੀ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਆਪਣੀਆਂ ਸਾੜੀਆਂ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ, ਜੋ ਉਹ ਬਜਟ ਪੇਸ਼ ਕਰਦੇ ਸਮੇਂ ਪਹਿਨਦੀ ਹੈ। ਉਸ ਦੀਆਂ ਸਾੜੀਆਂ ਦੀ ਚੋਣ ਭਾਰਤੀ ਸੱਭਿਆਚਾਰ ਅਤੇ ਵਿਰਾਸਤ ਦੀ ਵਿਭਿੰਨਤਾ ਨੂੰ ਦਰਸਾਉਂਦੀ ਹੈ। ਸੀਤਾਰਮਨ ਦੀਆਂ ਸਾੜੀਆਂ ਲਾਲ, ਨੀਲੇ, ਪੀਲੇ, ਭੂਰੇ ਅਤੇ ਆਫ-ਵਾਈਟ ਵਰਗੇ ਰੰਗਾਂ ਵਿੱਚ ਆਉਂਦੀਆਂ ਹਨ, ਅਤੇ ਹਰ ਇੱਕ ਸਾੜੀ ਨਾਲ ਇੱਕ ਖਾਸ ਕਹਾਣੀ ਜੁੜੀ ਹੋਈ ਹੈ। ਇਹ ਸਾੜੀਆਂ ਵਿੱਤੀ ਨੀਤੀਆਂ, ਛੋਟਾਂ ਅਤੇ ਪ੍ਰੋਗਰਾਮਾਂ ਦੇ ਐਲਾਨ ਦੇ ਨਾਲ-ਨਾਲ ਬਜਟ ਵਾਲੇ ਦਿਨ ਦਾ ਇੱਕ ਮਹੱਤਵਪੂਰਨ ਪ੍ਰਤੀਕ ਬਣ ਗਈਆਂ ਹਨ।


author

Harinder Kaur

Content Editor

Related News