Budget 2023: ਵਿੱਤ ਮੰਤਰੀ ਨੇ ਪੇਸ਼ ਕੀਤਾ 'ਡਿਜੀਟਲ ਬਜਟ', ਜਾਣੋ ਕਦੋਂ ਤੋਂ ਹੋਈ ਸੀ ਇਸ ਦੀ ਸ਼ੁਰੂਆਤ

02/01/2023 12:53:20 PM

ਬਿਜ਼ਨੈੱਸ ਡੈਸਕ- ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਮੋਦੀ ਸਰਕਾਰ ਦਾ ਆਖਰੀ ਬਜਟ ਪੇਸ਼ ਕਰ ਰਹੀ ਹੈ। ਇਸ ਵਾਰ ਵੀ ਬਜਟ ਡਿਜੀਟਲ ਰੂਪ ਨਾਲ ਬਣਾਇਆ ਗਿਆ ਹੈ। ਵਿੱਤ ਮੰਤਰੀ ਤੀਜੀ ਵਾਰ ਡਿਜੀਟਲ ਬਜਟ ਪੇਸ਼ ਕਰ ਰਹੇ ਹਨ। ਸਾਲ 2020 'ਚ ਕੋਰੋਨਾ ਦੇ ਆਉਣ ਤੋਂ ਬਾਅਦ, ਦੇਸ਼ 'ਚ ਡਿਜੀਟਲਾਈਜ਼ੇਸ਼ਨ ਨੂੰ ਵੱਡੇ ਪੱਧਰ 'ਤੇ ਉਤਸ਼ਾਹਿਤ ਕੀਤਾ ਗਿਆ ਸੀ। ਵਿੱਤ ਮੰਤਰੀ ਨੇ ਸਾਲ 2021 'ਚ ਪਹਿਲੀ ਵਾਰ ਡਿਜੀਟਲ ਬਜਟ ਪੇਸ਼ ਕੀਤਾ ਸੀ। ਇਸ ਤੋਂ ਬਾਅਦ ਬਜਟ ਨੂੰ ਲਗਾਤਾਰ ਡਿਜੀਟਲ ਹੀ ਰੱਖਿਆ ਗਿਆ। ਇਸ ਵਾਰ ਵੀ ਵਿੱਤ ਮੰਤਰੀ ਡਿਜੀਟਲ ਬਜਟ ਪੇਸ਼ ਕਰ ਰਹੇ ਹਨ। 

ਸਾਲ 2020 'ਚ ਆਖਰੀ ਵਾਰ ਵਿੱਤ ਮੰਤਰੀ ਨੇ ਹਾਰਡ ਕਾਪੀ ਰਾਹੀਂ ਬਜਟ ਪੇਸ਼ ਕੀਤਾ ਸੀ। ਉਸੇ ਸਾਲ, ਕੋਰੋਨਾ ਮਹਾਂਮਾਰੀ ਦੇ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੇ ਦੇਸ਼ 'ਚ ਤਾਲਾਬੰਦੀ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਸਰਕਾਰ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ ਬਿਨਾਂ ਕਿਸੇ ਦੇ ਸੰਪਰਕ 'ਚ ਆਏ ਕਿੰਝ ਬਜਟ ਨੂੰ ਬਣਾਇਆ ਜਾਵੇ। ਕਿੰਝ ਬਜਟ ਦੀ ਤਿਆਰੀ ਹੋਵੇ। ਇਸ ਦੇ ਲਈ ਸਰਕਾਰ ਨੇ ਬਜਟ ਨੂੰ ਡਿਜੀਟਲ ਕੀਤਾ ਅਤੇ ਸਾਲ 2021 'ਚ ਪਹਿਲੀ ਵਾਰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇੱਕ ਡਿਜੀਟਲ ਬਜਟ ਪੇਸ਼ ਕੀਤਾ।

ਇਹ ਵੀ ਪੜ੍ਹੋ-ਬਜਟ ਦੇ ਦਿਨ ਸ਼ੇਅਰ ਬਾਜ਼ਾਰ 'ਚ ਮਜ਼ਬੂਤ ਸ਼ੁਰੂਆਤ, ਸੈਂਸੈਕਸ 450 ਅੰਕਾਂ ਤੱਕ ਉਛਲਿਆ

ਕਿਵੇਂ ਤਿਆਰ ਕੀਤਾ ਜਾਂਦਾ ਹੈ ਬਜਟ

ਬਜਟ 'ਤੇ ਸਰਕਾਰ ਲਗਭਗ 3 ਮਹੀਨੇ ਪਹਿਲਾਂ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ। ਵਿੱਤ ਮੰਤਰੀ ਕਈ ਵੱਖ-ਵੱਖ ਸੰਸਥਾਵਾਂ ਅਤੇ ਜੀਵਨ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨਾਲ ਮੀਟਿੰਗਾਂ ਕਰਦੇ ਹਨ ਅਤੇ ਉਨ੍ਹਾਂ ਨਾਲ ਬਜਟ ਦੇ ਸਬੰਧ 'ਚ ਚਰਚਾ ਕਰਦੇ ਹਨ। ਜਨਵਰੀ ਦੇ ਸ਼ੁਰੂ 'ਚ, ਬਜਟ ਦੀ ਪ੍ਰਕਿਰਿਆ ਰਸਮੀ ਤੌਰ 'ਤੇ ਸ਼ੁਰੂ ਹੁੰਦੀ ਹੈ ਅਤੇ ਬਜਟ ਪੇਸ਼ ਕਰਨ ਤੋਂ ਲਗਭਗ 15 ਦਿਨ ਪਹਿਲਾਂ ਸਾਰੇ ਅਧਿਕਾਰੀ ਬਜਟ ਦੀਆਂ ਤਿਆਰੀਆਂ ਸ਼ੁਰੂ ਕਰ ਦਿੰਦੇ ਹਨ। ਹਲਵੇ ਦੀ ਰਸਮ ਨਾਲ ਬਜਟ ਦੀ ਛਪਾਈ ਸ਼ੁਰੂ ਹੋ ਜਾਂਦੀ ਹੈ। ਇਨ੍ਹੀਂ ਦਿਨੀਂ ਬਜਟ ਬਣਾਉਣ ਵਾਲੇ ਅਧਿਕਾਰੀ ਆਪਣੇ ਪਰਿਵਾਰਾਂ ਤੋਂ ਪੂਰੀ ਤਰ੍ਹਾਂ ਕੱਟੇ ਜਾਂਦੇ ਹਨ ਅਤੇ ਬਜਟ ਪੇਸ਼ ਹੋਣ ਤੱਕ ਬਾਹਰ ਨਹੀਂ ਆਉਂਦੇ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਕਿਉਂਕਿ ਬਜਟ ਪੂਰੇ ਸਾਲ ਲਈ ਸਰਕਾਰ ਦਾ ਦਸਤਾਵੇਜ਼ ਬਣ ਜਾਂਦਾ ਹੈ। ਜਿਸ 'ਚ ਸਰਕਾਰ ਅਗਲੇ ਸਾਲ ਤੱਕ ਆਪਣਾ ਪੂਰਾ ਲੇਖਾ-ਜੋਖਾ ਰੱਖਦੀ ਹੈ। ਬਜਟ ਨਾਲ ਸਬੰਧਤ ਕੋਈ ਵੀ ਜਾਣਕਾਰੀ ਬਾਹਰ ਨਾ ਆਵੇ, ਇਸ ਲਈ ਬਜਟ ਛਾਪਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਅੰਦਰ ਹੀ ਰੱਖਿਆ ਜਾਂਦਾ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


Aarti dhillon

Content Editor

Related News