Budget 2023: ਬਦਲਦਾ ਰੇਲਵੇ ਹੋਵੇਗਾ ਬਜਟ ਦਾ ''ਬਾਦਸ਼ਾਹ'', 30 ਫ਼ੀਸਦੀ ਵਧ ਸਕਦਾ ਹੈ ਅਲਾਟਮੈਂਟ
Wednesday, Feb 01, 2023 - 10:40 AM (IST)

ਬਿਜ਼ਨੈੱਸ ਡੈਸਕ- ਮੋਦੀ ਸਰਕਾਰ ਅੱਜ ਸਵੇਰੇ ਜਦੋਂ ਆਪਣੇ ਦੂਜੇ ਕਾਰਜਕਾਲ ਦਾ ਅੰਤਿਮ ਬਜਟ ਪੇਸ਼ ਕਰੇਗੀ ਤਾਂ ਉਸ ਦੀ ਮੰਸ਼ਾ 'ਇੱਕ ਸਧਾਰਨ ਸਭ ਸਮਾਨ' ਦੇ ਨਾਲ ਪੂਰੇ ਦੇਸ਼ ਨੂੰ ਸਾਧਨੇ ਦੀ ਹੋਵੇਗੀ। ਦੇਸ਼ ਦੀ ਹਰ ਤਬਕੇ ਅਤੇ ਹਰ ਜ਼ਿਲ੍ਹੇ ਤੱਕ ਪਹੁੰਚ ਬਣਾਉਣ ਵਾਲੀ ਇਕ ਹੀ ਚੀਜ਼ ਹੈ ਟਰੇਨ ਅਤੇ ਸਰਕਾਰ ਇਕ ਵਾਰ ਦੇ ਬਜਟ 'ਚ ਰੇਲਵੇ ਨੂੰ ਵੱਡੀ ਤਵੱਜ਼ੋ ਦੇ ਸਕਦੀ ਹੈ। ਰੇਲਵੇ ਪਿਛਲੇ ਕੁਝ ਸਾਲ 'ਚ ਬਹੁਤ ਤੇਜ਼ੀ ਨਾਲ ਬਦਲਿਆ ਹੈ ਅਤੇ ਇਸ ਨੂੰ ਲਗਾਤਾਰ ਇੰਪਰੂਵ ਕੀਤਾ ਜਾ ਰਿਹਾ ਹੈ।
ਦੇਸ਼ 'ਚ ਹੁਣ ਟਰੇਨ ਨੂੰ ਲੇਟਲਤੀਫੀ ਦੀ ਉਦਹਾਰਣ ਮੰਨਣ ਤੋਂ ਬਾਅਦ ਸਪੀਡ 'ਤੋ ਜ਼ੋਰ ਦਿੱਤਾ ਜਾ ਰਿਹਾ ਹੈ। ਬੁਲੇਟ ਟਰੇਨ ਦਾ ਕੰਮ ਚੱਲ ਰਿਹਾ ਹੈ ਪਰ ਅਜੇ ਸਰਕਾਰ ਦਾ ਜ਼ਿਆਦਾ ਜ਼ੋਰ ਵੰਦੇ ਭਾਰਤ ਨੂੰ ਦੇਸ਼ ਦੇ ਹਰ ਮੁੱਖ ਰੂਟ ਤੱਕ ਪਹੁੰਚਾਉਣਾ ਹੈ। ਇਸ ਤੋਂ ਇਲਾਵਾ ਸੜਕ ਮਾਰਗ ਤੋਂ ਮਾਲ ਢੁਲਾਈ 'ਤੇ ਹੋ ਰਹੇ ਖਰਚੇ ਨੂੰ ਵੀ ਘਟ ਕਰਨ 'ਤੇ ਜ਼ੋਰ ਦਿੱਤਾ ਹੈ। ਇਸ ਦੇ ਲਈ ਫਰੇਟ ਕੋਰੀਡੋਰ 'ਤੇ ਕੰਮ ਨੂੰ ਹੋਰ ਤੇਜ਼ ਕੀਤਾ ਜਾ ਸਕਦਾ ਹੈ। ਇਸ ਦੇ ਲਈ ਦੇਸ਼ ਦੇ ਕਈ ਵੱਡੇ ਰਾਜਾਂ 'ਚ ਮਾਲ ਗੱਡੀਆਂ ਚਲਾਉਣ ਲਈ ਪਟੜੀਆਂ ਵਿਛਾਉਣੀਆਂ ਪੈਣਗੀਆਂ।
ਹਲਕੇ ਵੈਗਨ ਕੋਚ ਬਣਾਉਣ 'ਤੇ ਜ਼ੋਰ
ਰੇਲਵੇ ਨੂੰ ਵਿਸਤਾਰ ਦੇਣ ਲਈ ਜ਼ਾਹਿਰ ਹੈ ਕਿ ਇੰਫਰਾ 'ਤੇ ਬਹੁਤ ਸਾਰਾ ਖਰਚਾ ਕਰਨਾ ਪਵੇਗਾ। ਫਰੇਟ ਕੋਰੀਡੋਰ ਲਈ ਬਿਜਲੀ ਦੀ ਖਪਤ ਵੀ ਵਧਾਉਣੀ ਹੋਵੇਗੀ, ਕਿਉਂਕਿ ਤੇਲ 'ਤੇ ਲੰਬੀ ਦੂਰੀ ਦੀਆਂ ਮਾਲ ਗੱਡੀਆਂ ਚਲਾਉਣਾ ਘਾਟੇ ਦਾ ਸੌਦਾ ਹੋਵੇਗਾ, ਜਿਸ ਦਾ ਮਤਲਬ ਹੈ ਕਿ ਰੇਲਵੇ ਨੂੰ ਇਲੈਕਟ੍ਰੀਕਲ ਇੰਫਰਾ ਵੀ ਤਿਆਰ ਕਰਨਾ ਹੋਵੇਗਾ। ਐਲੂਮੀਨੀਅਮ ਦੇ ਡੱਬੇ ਬਣਾਉਣ 'ਤੇ ਵੀ ਜ਼ਿਆਦਾ ਧਿਆਨ ਦਿੱਤਾ ਜਾ ਸਕਦਾ ਹੈ, ਕਿਉਂਕਿ ਇਹ ਲੋਹੇ ਦੇ ਡੱਬਿਆਂ ਨਾਲੋਂ ਬਹੁਤ ਹਲਕੇ ਹੁੰਦੇ ਹਨ ਅਤੇ ਜ਼ਿਆਦਾ ਭਾਰ ਝੱਲ ਸਕਦੇ ਹਨ। ਇੰਫਰਾ 'ਤੇ ਇਸ ਵਾਰ ਪੈਸਾ 20 ਫੀਸਦੀ ਵਧਾਉਣ ਦੀ ਮੰਗ ਕੀਤੀ ਗਈ ਹੈ।
ਬਜਟ ਦਾ 20 ਫ਼ੀਸਦੀ ਪੈਸਾ ਲਵੇਗੀ ਟਰੇਨ
ਬਜਟ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰ ਰੇਲਵੇ ਨੂੰ ਵੱਡੀ ਰਕਮ ਮਿਲਣ ਦੀ ਉਮੀਦ ਹੈ। ਕਿਆਸ ਲਗਾਇਆ ਜਾ ਰਿਹਾ ਹੈ ਕਿ ਇੰਫਰਾ 'ਤੇ ਖਰਚਾ ਵਧਾਉਣ ਲਈ ਬਜਟ ਦਾ 20 ਫ਼ੀਸਦੀ ਹਿੱਸਾ ਇਕੱਲੇ ਰੇਲਵੇ ਨੂੰ ਦਿੱਤਾ ਜਾ ਸਕਦਾ ਹੈ। ਮੌਜੂਦਾ ਵਿੱਤੀ ਸਾਲ ਦੇ ਬਜਟ 'ਚ ਰੇਲਵੇ ਨੂੰ 1,40,367 ਕਰੋੜ ਰੁਪਏ ਦਿੱਤੇ ਗਏ ਸਨ।