ਬਜਟ 2021 : ਇਕ ਵਾਰ ਫਿਰ ਟੈਕਸ ਫ੍ਰੀ ਬਾਂਡਜ਼ ਦੀ ਹੋ ਸਕਦੀ ਹੈ ਵਾਪਸੀ

01/06/2021 6:34:27 PM

ਨਵੀਂ ਦਿੱਲੀ- ਬਜਟ ਵਿਚ ਇਕ ਵਾਰ ਫਿਰ ਤੋਂ ਟੈਕਸ ਫ੍ਰੀ ਬਾਂਡਜ਼ ਦੀ ਵਾਪਸੀ ਹੋ ਸਕਦੀ ਹੈ। ਸੂਤਰਾਂ ਮੁਤਾਬਕ, ਇੰਫਰਾਸਟ੍ਰਕਚਰ ਅਤੇ ਹੈਲਥ ਸੈਕਟਰ ਵਿਚ ਭਾਰੀ ਨਿਵੇਸ਼ ਦੀਆਂ ਜ਼ਰੂਰਤਾਂ ਨੂੰ ਦੇਖ਼ਦੇ ਹੋਏ ਲਾਂਗ ਟਰਮ ਇੰਫਰਾ ਬਾਂਡ ਅਤੇ ਨਵੇਂ ਪੈਨੇਡੇਮਿਕ ਬਾਂਡ ਦਾ ਐਲਾਨ ਹੋ ਸਕਦਾ ਹੈ।

ਇਸ ਵਿਚ ਇਕ ਨਿਰਧਾਰਤ ਹੱਦ ਤੱਕ ਕੀਤੇ ਗਏ ਨਿਵੇਸ਼ 'ਤੇ ਟੈਕਸ ਛੋਟ ਮਿਲੇਗੀ। ਇਨ੍ਹਾਂ ਟੈਕਸ ਫ੍ਰੀ ਬਾਂਡਜ਼ ਵਿਚ ਮਿਲਣ ਵਾਲੀ ਟੈਕਸ ਛੋਟ 80-ਸੀ ਤਹਿਤ ਮਿਲਣ ਵਾਲੀ ਛੋਟ ਤੋਂ ਇਲਾਵਾ ਹੋਵੇਗੀ।

ਸੂਤਰਾਂ ਮੁਤਾਬਕ, ਸਰਕਾਰ ਦਾ ਧਿਆਨ ਇਸ ਬਜਟ ਵਿਚ ਸਿਹਤ, ਬੁਨਿਆਦੀ ਢਾਂਚੇ ਅਤੇ ਰੁਜ਼ਗਾਰ ਵਧਾਉਣ 'ਤੇ ਹੋਵੇਗਾ ਪਰ ਸਰਕਾਰ ਕੋਲ ਪੈਸੇ ਦੀ ਕਿੱਲਤ ਹੈ। ਇਸ ਲਈ ਸਰਕਾਰ ਪੈਸੇ ਜੁਟਾਉਣ ਲਈ ਲੰਮੀ ਮਿਆਦ ਦੇ ਇੰਫਰਾ ਅਤੇ ਪੈਨਡੇਮਿਕ ਬਾਂਡਜ਼ ਨਾਂ ਦੇ ਟੈਕਸ ਫ੍ਰੀ ਬਾਂਡ ਲਿਆਉਣ ਦਾ ਐਲਾਨ ਕਰ ਸਕਦੀ ਹੈ। ਇਸ ਵਿਚ ਇਕ ਤੈਅ ਹੱਦ ਤੱਕ ਨਿਵੇਸ਼ 'ਤੇ ਟੈਕਸ ਛੋਟ ਸੰਭਵ ਹੈ। 

ਇਹ ਵੀ ਪੜ੍ਹੋ- ਮੁਕੇਸ਼ ਅੰਬਾਨੀ ਨੂੰ ਦੋਹਰਾ ਝਟਕਾ, ਟਾਪ-10 ਅਮੀਰਾਂ ਦੀ ਸੂਚੀ ਤੋਂ ਵੀ ਹੋਏ ਬਾਹਰ

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਇਨ੍ਹਾਂ ਵਿਚ ਨਿਵੇਸ਼ ਦੀ ਹੱਦ ਸਾਲਾਨਾ 30,000 ਤੋਂ 50,000 ਰੁਪਏ ਤੱਕ ਸੰਭਵ ਹੈ। ਹਾਲਾਂਕਿ, ਹੁਣ ਤੱਕ ਇਸ ਹੱਦ ਨੂੰ ਨਿਰਧਾਰਤ ਨਹੀਂ ਕੀਤਾ ਗਿਆ ਹੈ। ਸੂਤਰਾਂ ਮੁਤਾਬਕ, ਟੈਕਸ ਛੋਟ ਲਈ ਘੱਟੋ-ਘੱਟ ਪੰਜ ਸਾਲ ਦਾ ਲਾਕ-ਇਨ ਹੋਵੇਗਾ। ਸਰਕਾਰ ਇਸ ਜ਼ਰੀਏ ਇੰਫਰਾ, ਹੈਲਥ ਸੈਕਟਰ ਵਿਚ ਭਾਰੀ ਨਿਵੇਸ਼ ਲਈ ਫੰਡ ਜੁਟਾਉਣ ਦੀ ਕੋਸ਼ਿਸ਼ ਕਰੇਗੀ। ਪੈਨਡੇਮਿਕ ਬਾਂਡ ਮਹਾਮਾਰੀ ਨਾਲ ਨਜਿੱਠਣ ਲਈ ਬਣੇਗਾ। ਸਰਕਾਰ ਦੀ ਟੈਕਸਦਾਤਾਵਾਂ ਦੇ ਹੱਥ ਵਿਚ ਜ਼ਿਆਦਾ ਨਕਦੀ ਦੇਣ ਦੀ ਵੀ ਕੋਸ਼ਿਸ਼ ਹੈ, ਜਿਸ ਨਾਲ ਉਨ੍ਹਾਂ ਦੀ ਖ਼ਰਚਯੋਗ ਆਮਦਨ ਵੱਧ ਸਕੇ।

ਇਹ ਵੀ ਪੜ੍ਹੋ- ਵੱਡੀ ਖ਼ਬਰ! ਹੁਣ ਜਿਊਲਰ ਤੋਂ ਸੋਨਾ ਖ਼ਰੀਦਣ ਲਈ ਦੇਣਾ ਪਵੇਗਾ ਪੈਨ ਜਾਂ ਆਧਾਰ


Sanjeev

Content Editor

Related News