ਬਜਟ 2021: ਸੀਨੀਅਰ ਸਿਟੀਜ਼ਨ ਨੂੰ ਮਿਲੀ ਵੱਡੀ ਛੋਟ , ਪੈਨਸ਼ਨ ਧਾਰਕਾਂ ਨੂੰ ITR ਭਰਨ ਦੀ ਜ਼ਰੂਰਤ ਨਹੀਂ

02/01/2021 1:08:14 PM

ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਲਾਨ ਕੀਤਾ ਕਿ ਜਦੋਂ ਦੁਨੀਆ ਇੰਨੇ ਵੱਡੇ ਸੰਕਟ ਵਿੱਚੋਂ ਲੰਘ ਰਹੀ ਹੈ, ਤਾਂ ਹਰ ਕਿਸੇ ਦੀ ਨਜ਼ਰ ਭਾਰਤ ਵੱਲ ਹੈ। ਅਜਿਹੀ ਸਥਿਤੀ ਵਿਚ ਸਾਨੂੰ ਆਪਣੇ ਟੈਕਸਦਾਤਾਵਾਂ ਨੂੰ ਸਾਰੀਆਂ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੀਨੀਅਰ ਸਿਟੀਜ਼ਨ ਲਈ ਇਕ ਵਿਸ਼ੇਸ਼ ਐਲਾਨ ਕੀਤਾ। 75 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਨਾਗਰਿਕਾਂ ਨੂੰ ਹੁਣ ਟੈਕਸ ਵਿਚ ਛੋਟ ਦਿੱਤੀ ਗਈ ਹੈ। ਹੁਣ 75 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਆਈਟੀਆਰ ਨਹੀਂ ਭਰਨਾ ਪਵੇਗਾ।

ਨਿਰਮਲਾ ਸੀਤਾਰਮਨ ਨੇ ਐਲਾਨ ਕੀਤਾ ਕਿ ਐਨਆਰਆਈ ਲੋਕਾਂ ਨੂੰ ਟੈਕਸ ਅਦਾ ਕਰਨ ਵਿਚ ਮੁਸ਼ਕਲ ਆਉਂਦੀ ਸੀ, ਪਰ ਹੁਣ ਇਸ ਵਾਰ ਉਨ੍ਹਾਂ ਨੂੰ ਡਬਲ ਟੈਕਸ ਪ੍ਰਣਾਲੀ ਤੋਂ ਛੋਟ ਦਿੱਤੀ ਜਾ ਰਹੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਘੋਸ਼ਣਾ ਕੀਤੀ ਹੈ ਕਿ ਸ਼ੁਰੂਆਤੀ ਟੈਕਸ ਦਾ ਭੁਗਤਾਨ ਕਰਨ ਲਈ ਸ਼ੁਰੂ ਕੀਤੀ ਗਈ ਟੈਕਸ ਛੋਟ ਹੁਣ 31 ਮਾਰਚ, 2022 ਤੱਕ ਵਧਾ ਦਿੱਤੀ ਗਈ ਹੈ।


Harinder Kaur

Content Editor

Related News