ਬਜਟ 2021: ਕੀ ਵਿੱਤ ਮੰਤਰੀ ਦੇ ਪਿਟਾਰੇ ’ਚੋਂ ਔਰਤਾਂ ਨੂੰ ਮਿਲੇਗੀ ਰਾਹਤ!
Thursday, Jan 28, 2021 - 02:18 PM (IST)
ਨਵੀਂ ਦਿੱਲੀ– ਵਿੱਤ ਮੰਤਰੀ ਨਿਰਮਲਾ ਸੀਤਾਰਮਣ 1 ਫਰਵਰੀ ਨੂੰ ਬਜਟ ਪੇਸ਼ ਕਰੇਗੀ। ਹੁਣ ਔਰਤਾਂ ਨੂੰ ਉਮੀਦ ਹੈ ਕਿ ਵਿੱਤ ਮੰਤਰੀ ਦੇ ਪਿਟਾਰੇ ’ਚੋਂ ਕੁਝ ਅਜਿਹਾ ਨਿਕਲੇਗਾ, ਜਿਸ ਨਾਲ ਉਨ੍ਹਾਂ ਨੂੰ ਰਾਹਤ ਮਿਲ ਸਕਦੀ ਹੈ। ਕੋਰੋਨਾ ਵਾਇਰਸ ਮਹਾਮਾਰੀ ਕਾਰਣ ਦੇਸ਼ ਦੀ ਅਰਥਵਿਵਸਥਾ ਸੰਕਟ ’ਚ ਆ ਚੁੱਕੀ ਹੈ।
ਇਹ ਵੀ ਪੜ੍ਹੋ: ਸੇਲ ’ਤੇ ਫੇਸਬੁੱਕ ਯੂਜ਼ਰਸ ਦੇ ਫੋਨ ਨੰਬਰ! 60 ਲੱਖ ਤੋਂ ਵੱਧ ਭਾਰਤੀਆਂ ਦੀ ਨਿੱਜਤਾ ਖਤਰੇ ’ਚ
ਕੁਝ ਖੇਤਰ ਅਜਿਹੇ ਹਨ, ਜਿਨ੍ਹਾਂ ਨੂੰ ਇਸ ਸੰਕਟ ’ਚੋਂ ਨਿਕਲਣ ’ਚ ਸ਼ਾਇਦ ਸਾਲਾਂ ਬੱਧੀ ਲੱਗ ਜਾਣਗੇ। ਇਨ੍ਹਾਂ ਸਭ ਕਾਰਣਾਂ ਕਰ ਕੇ ਦੇਸ਼ ’ਚ ਮਹਿੰਗਾਈ ਵੀ ਤੇਜ਼ੀ ਨਾਲ ਵਧੀ ਹੈ। ਰਸੋਈ ਗੈਸ ਦੇ ਅਸਮਾਨ ਚੜ੍ਹਦੇ ਰੇਟਾਂ ਨੇ ਸਾਰਿਆਂ ਨੂੰ ਪ੍ਰੇਸ਼ਾਨ ਕਰ ਕੇ ਰੱਖਿਆ ਹੈ। ਨਾ ਸਿਰਫ ਗੈਸ ਸਿਲੰਡਰ ਸਗੋਂ ਰਸੋਈ ਘਰ ’ਚ ਕੰਮ ਆਉਣ ਵਾਲੇ ਹੋਰ ਸਾਮਾਨਾਂ ਦੇ ਰੇਟ ਵੀ ਤੇਜ਼ੀ ਨਾਲ ਵਧ ਰਹੇ ਹਨ। ਕਿਉਂਕਿ ਹੁਣ ਬਜਟ ਆਉਣ ਵਾਲਾ ਹੈ ਤਾਂ ਲੋਕਾਂ ਨੂੰ ਕਾਫੀ ਉਮੀਦ ਹੈ ਕਿ ਰਸੋਈ ਗੈਸ ਦੇ ਰੇਟਾਂ ’ਚ ਕਮੀ ਆਵੇਗੀ।
ਇਹ ਵੀ ਪੜ੍ਹੋ: ਵਿਆਹ ਦੇ ਬੰਧਨ ’ਚ ਬੱਝੇ ਟੀਮ ਇੰਡੀਆ ਦੇ ਆਲਰਾਊਂਡਰ ਵਿਜੈ ਸ਼ੰਕਰ, ਵੇਖੋ ਤਸਵੀਰਾਂ ਅਤੇ ਵੀਡੀਓ
ਰਸੋਈ ਗੈਸ ਅਤੇ ਹੋਰ ਸਾਮਾਨ ਦੇ ਰੇਟਾਂ ’ਚ ਕਮੀ ਆਉਣ ਨਾਲ ਪਹਿਲਾਂ ਤੋਂ ਹੀ ਮਹਾਮਾਰੀ ਦੀ ਮਾਰ ਝੱਲ ਰਹੇ ਲੋਕਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ। ਜ਼ਿਆਦਾਤਰ ਲੋਕਾਂ ਨੂੰ ਇਹ ਉਮੀਦ ਹੈਕਿ ਬਜਟ ’ਚ ਰਸੋਈ ਗੈਸ ਦੇ ਰੇਟ ਘੱਟ ਹੋਣਗੇ। ਔਰਤਾਂ ਦਾ ਕਹਿਣਾ ਹੈ ਕਿ ਕੋਰੋਨਾ ਕਾਰਣ ਪਹਿਲਾਂ ਤੋਂ ਹੀ ਉਨ੍ਹਾਂ ’ਤੇ ਬਹੁਤ ਦਬਾਅ ਹੈ, ਪਰ ਜੇ ਰਸੋਈ ਗੈਸ ਦੇ ਰੇਟਾਂ ’ਚ ਕਮੀ ਆਵੇਗੀ ਤਾਂ ਖਰਚਿਆਂ ’ਚ ਕੁਝ ਸੁਧਾਰ ਜ਼ਰੂਰ ਆਵੇਗਾ।
ਇਹ ਵੀ ਪੜ੍ਹੋ: IND vs ENG: ਭਾਰਤ ਖ਼ਿਲਾਫ਼ ਟੈਸਟ ਸੀਰੀਜ਼ ਲਈ ਇੰਗਲੈਂਡ ਦੇ ਕ੍ਰਿਕਟਰ ਪੁੱਜੇ ਚੇਨਈ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।