Budget : ਵਿੱਤ ਮੰਤਰਾਲਾ ਸ਼ੁਰੂ ਕਰੇਗਾ ਬਜਟ ਤਿਆਰ ਕਰਨ ਦੀ ਪ੍ਰਕਿਰਿਆ , ਇਨ੍ਹਾਂ ਮੁੱਦਿਆਂ ''ਤੇ ਗੌਰ ਕਰਨ ਦੀ ਹੈ ਲੋੜ

Thursday, Sep 08, 2022 - 04:27 PM (IST)

Budget : ਵਿੱਤ ਮੰਤਰਾਲਾ ਸ਼ੁਰੂ ਕਰੇਗਾ ਬਜਟ ਤਿਆਰ ਕਰਨ ਦੀ ਪ੍ਰਕਿਰਿਆ , ਇਨ੍ਹਾਂ ਮੁੱਦਿਆਂ ''ਤੇ ਗੌਰ ਕਰਨ ਦੀ ਹੈ ਲੋੜ

ਨਵੀਂ ਦਿੱਲੀ - ਵਿੱਤ ਮੰਤਰਾਲਾ 10 ਅਕਤੂਬਰ ਤੋਂ ਵਿੱਤੀ ਸਾਲ 2023-24 ਲਈ ਸਾਲਾਨਾ ਬਜਟ ਤਿਆਰ ਕਰਨ ਦਾ ਕੰਮ ਸ਼ੁਰੂ ਕਰੇਗਾ। ਇਹ ਪ੍ਰਕਿਰਿਆ ਘਰੇਲੂ ਅਰਥਵਿਵਸਥਾ 'ਚ ਤੇਜ਼ੀ ਅਤੇ ਵਿਕਸਿਤ ਦੇਸ਼ਾਂ 'ਚ ਮੰਦੀ ਦੇ ਡਰ ਦੇ ਵਿਚਕਾਰ ਸ਼ੁਰੂ ਹੋ ਰਹੀ ਹੈ। ਅਗਲੇ ਵਿੱਤੀ ਸਾਲ ਦੇ ਬਜਟ ਵਿੱਚ ਉੱਚ ਮਹਿੰਗਾਈ, ਵਧਦੀ ਮੰਗ, ਰੁਜ਼ਗਾਰ ਸਿਰਜਣ ਅਤੇ ਅੱਠ ਫੀਸਦੀ ਤੋਂ ਵੱਧ ਵਿਕਾਸ ਦਰ ਨੂੰ ਕਾਇਮ ਰੱਖਣ ਵਰਗੇ ਮਹੱਤਵਪੂਰਨ ਮੁੱਦਿਆਂ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਹੋਵੇਗੀ।

ਇਸ ਤੋਂ ਪਹਿਲਾਂ ਦਿਨ ਵਿੱਚ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਸੀ ਕਿ ਮਹਿੰਗਾਈ ਰਿਕਾਰਡ ਉੱਚਾਈ ਤੋਂ ਹੇਠਾਂ ਆਉਣ ਨਾਲ, ਇਹ ਮੁੱਦਾ ਹੁਣ ਬਹੁਤਾ ਮਹੱਤਵਪੂਰਨ ਨਹੀਂ ਰਿਹਾ ਅਤੇ ਹੁਣ ਸਰਕਾਰ ਦੀ ਤਰਜੀਹ ਨੌਕਰੀਆਂ ਪੈਦਾ ਕਰਨਾ ਅਤੇ ਆਰਥਿਕ ਵਿਕਾਸ ਨੂੰ ਤੇਜ਼ ਕਰਨਾ ਹੈ। ਇਹ ਮੋਦੀ ਸਰਕਾਰ ਦਾ ਦੂਜਾ ਕਾਰਜਕਾਲ ਅਤੇ ਸੀਤਾਰਮਨ ਦਾ ਪੰਜਵਾਂ ਬਜਟ ਹੋਵੇਗਾ। ਅਪ੍ਰੈਲ-ਮਈ 2024 ਵਿਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਇਹ ਆਖਰੀ ਪੂਰਾ ਬਜਟ ਵੀ ਹੋਵੇਗਾ।

ਆਰਥਿਕ ਮਾਮਲਿਆਂ ਦੇ ਵਿਭਾਗ ਦੀ ਬਜਟ ਇਕਾਈ ਦੇ ਬਜਟ ਸਰਕੂਲਰ (2023-24) ਦੇ ਅਨੁਸਾਰ, "ਸਕੱਤਰ (ਖਰਚ) ਦੀ ਪ੍ਰਧਾਨਗੀ ਹੇਠ ਪੂਰਵ-ਬਜਟ ਮੀਟਿੰਗਾਂ 10 ਅਕਤੂਬਰ, 2022 ਤੋਂ ਸ਼ੁਰੂ ਹੋਣਗੀਆਂ।" ਵਿੱਤੀ ਸਾਲ 2023-24 ਦੇ ਬਜਟ ਅਨੁਮਾਨਾਂ ਨੂੰ ਬਜਟ ਤੋਂ ਪਹਿਲਾਂ ਬੈਠਕ ਦੇ ਪੂਰਾ ਹੋਣ ਤੋਂ ਬਾਅਦ ਆਰਜ਼ੀ ਤੌਰ 'ਤੇ ਅੰਤਿਮ ਰੂਪ ਦਿੱਤਾ ਜਾਵੇਗਾ। ਸੰਸ਼ੋਧਿਤ ਅਨੁਮਾਨਾਂ (RE) 'ਤੇ ਮੀਟਿੰਗਾਂ ਨਵੰਬਰ 2022 ਦੇ ਅੱਧ ਤੱਕ ਜਾਰੀ ਰਹਿਣਗੀਆਂ। 1 ਫਰਵਰੀ ਨੂੰ ਸੰਸਦ ਦੇ ਬਜਟ ਸੈਸ਼ਨ ਦੇ ਪਹਿਲੇ ਪੜਾਅ 'ਚ ਵਿੱਤੀ ਸਾਲ 2023-24 ਦਾ ਬਜਟ ਪੇਸ਼ ਕੀਤਾ ਜਾ ਸਕਦਾ ਹੈ। ਬਜਟ ਸੈਸ਼ਨ ਆਮ ਤੌਰ 'ਤੇ ਜਨਵਰੀ ਦੇ ਆਖਰੀ ਹਫਤੇ ਤੋਂ ਸ਼ੁਰੂ ਹੁੰਦਾ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News