BSNL ਨਾਲ ਇਕ ਮਹੀਨੇ 'ਚ ਜੁੜੇ 40 ਲੱਖ ਨਵੇਂ ਉਪਭੋਗਤਾ
Wednesday, Apr 04, 2018 - 05:21 PM (IST)

ਨਵੀਂ ਦਿੱਲੀ—ਦੂਰਸੰਚਾਰ ਸੇਵਾਵਾਂ ਦੇਣ ਵਾਲੀ ਸਰਕਾਰੀ ਕੰਪਨੀ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐੱਲ.) ਨੇ ਮਾਰਚ 2018 'ਚ 40 ਲੱਖ ਨਵੇਂ ਉਪਭੋਗਤਾ ਜੋੜੇ ਹਨ।
ਕੰਪਨੀ ਨੇ ਅੱਜ ਇਥੇ ਜਾਰੀ ਬਿਆਨ 'ਚ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ 'ਚ ਮੋਬਾਇਲ ਨੰਬਰ ਪੋਰਟਬਿਲਟੀ (ਐੱਮ.ਐੱਨ.ਪੀ.) ਦੇ ਮਾਧਿਅਮ ਨਾਲ 12 ਲੱਖ ਉਪਭੋਗਤਾਵਾਂ ਨੇ ਬੀ.ਐੱਸ.ਐੱਨ.ਐੱਲ. ਦੀਆਂ ਸੇਵਾਵਾਂ ਲਈਆਂ ਹਨ। ਬੀ.ਐੱਸ.ਐੱਨ.ਐੱਲ. ਨੇ ਦੂਰਸੰਚਾਰ ਉਦਯੋਗ ਦੀਆਂ ਤਮਾਮ ਚੁਣੌਤੀਆਂ ਨੂੰ ਆਪਣੀ ਸਕੀਮ, ਪਲਾਨ, ਆਫਰ, ਮੁੱਲ ਵਰਧਿਤ ਸੇਵਾ ਅਤੇ ਨੈੱਟਵਰਕ ਸੁਧਾਰ ਦੇ ਰਾਹੀਂ ਨਿਪਟਣ 'ਚ ਸਫਲਤਾ ਹਾਸਲ ਕੀਤੀ ਹੈ ਅਤੇ ਇਸ 'ਚ ਨਵੇਂ ਗਾਹਕਾਂ ਦੀ ਗਿਣਤੀ ਵੀ ਵਧੀ ਹੈ।
ਬੀ.ਐੱਸ.ਐੱਨ.ਐੱਲ ਦੇ ਨਿਰਦੇਸ਼ਕ ਆਰ ਕੇ ਮਿੱਤਲ ਨੇ ਬੀ.ਐੱਸ.ਐੱਨ.ਐੱਲ. 'ਤੇ ਵਿਸ਼ਵਾਸ ਜਤਾਉਣ ਲਈ ਉਪਭੋਗਤਾਵਾਂ ਨੂੰ ਧੰਨਵਾਦ ਦਿੰਦੇ ਹੋਏ ਕਿਹਾ ਕਿ ਆਕਰਸ਼ਕ ਅਤੇ ਕਿਫਾਇਤੀ ਆਫਰਾਂ ਦੇ ਨਾਲ ਵਧੀਆਂ ਸੇਵਾ ਦੇਣ ਲਈ ਇਹ ਸਰਕਾਰੀ ਕੰਪਨੀ ਪ੍ਰਤੀਬੰਧ ਹੈ। ਵਧੀਆ ਨੈੱਟਵਰਕ ਕਵਰੇਜ਼ ਅਤੇ ਗਾਹਕ ਸੰਤੁਸ਼ਟ ਕੀਤੇ ਪਰ ਹੁਣ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ।