ਕੈਨੇਡਾ ਦੀ ਬਰੁਕਫੀਲਡ ਖਰੀਦੇਗੀ ਅੰਬਾਨੀ ਦਾ ਇਹ ਕਾਰੋਬਾਰ

Monday, Sep 17, 2018 - 01:39 PM (IST)

ਮੁੰਬਈ— ਕੈਨੇਡਾ ਦੀ ਬਰੁਕਫੀਲਡ ਫਰਮ 'ਈਸਟ ਵੈਸਟ ਪਾਈਪਲਾਈਨ ਲਿਮਟਿਡ' ਨੂੰ ਖਰੀਦਣ ਜਾ ਰਹੀ ਹੈ, ਜਿਸ ਨੂੰ ਪਹਿਲਾਂ ਰਿਲਾਇੰਸ ਗੈਸ ਟਰਾਂਸਪੋਰਟੇਸ਼ਨ ਇਫਰਾਸਟ੍ਰਕਚਰ ਲਿਮਟਿਡ ਕਿਹਾ ਜਾਂਦਾ ਸੀ। ਇਹ ਗੈਸ ਪਾਈਪਲਾਈਨ ਕਾਰੋਬਾਰ ਮੁਕੇਸ਼ ਅੰਬਾਨੀ ਦਾ ਹੈ। ਖਬਰਾਂ ਮੁਤਾਬਕ ਇਹ ਸੌਦਾ 14 ਹਜ਼ਾਰ ਕਰੋੜ ਰੁਪਏ ਦਾ ਸਕਦਾ ਹੈ। ਕੈਨੇਡਾ ਦੀ ਫਰਮ ਵੱਲੋਂ ਭਾਰਤੀ ਤੇਲ ਅਤੇ ਗੈਸ ਇਨਫਰਾਸਟ੍ਰਕਚਰ ਖੇਤਰ 'ਚ ਇਹ ਇਸ ਤਰ੍ਹਾਂ ਦਾ ਪਹਿਲਾ ਸੌਦਾ ਹੋਵੇਗਾ। 1,400 ਕਿਲੋਮੀਟਰ ਲੰਬੀ ਇਹ ਪਾਈਪਲਾਈਨ ਆਂਧਰਾ ਤੱਟ 'ਤੇ ਕਾਕੀਨਾਡਾ ਨੂੰ ਗੁਜਰਾਤ ਦੇ ਭਰੂਚ ਨਾਲ ਜੋੜਦੀ ਹੈ। 

ਸੂਤਰਾਂ ਮੁਤਾਬਕ, ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀ. ਸੀ. ਆਈ.) ਨੇ ਪਿਛਲੇ ਹਫਤੇ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਬਰੁਕਫੀਲਡ ਨੇ ਇਨਫਰਾਸਟ੍ਰਕਚਰ ਨਿਵੇਸ਼ ਟਰੱਸਟ ਦੇ ਰਜਿਸਟਰੇਸ਼ਨ ਲਈ ਸਕਿਓਰਿਟੀ ਐਕਸਚੇਂਜ ਬੋਰਡ (ਸੇਬੀ) 'ਚ ਵੀ ਅਰਜ਼ੀ ਦਾਖਲ ਕੀਤੀ ਹੈ, ਜਿਸ ਨੂੰ ਇਸ ਮਹੀਨੇ ਮਨਜ਼ੂਰੀ ਮਿਲਣ ਦੀ ਉਮੀਦ ਹੈ।
'ਈਸਟ ਵੈਸਟ ਪਾਈਪਲਾਈਨ ਲਿਮਟਿਡ' ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਪ੍ਰਾਈਵੇਟ ਕੰਪਨੀ ਹੈ। ਇਹ ਪਾਈਪਲਾਈਨ ਹੋਰ ਆਪਰੇਟਰਾਂ ਜਿਵੇਂ ਗੇਲ ਅਤੇ ਗੁਜਰਾਤ ਸਟੇਟ ਪੈਟਰੋਨੈਟ ਦੇ ਨਾਲ ਜੁੜੀ ਹੋਈ ਹੈ, ਜੋ ਦੇਸ਼ ਦੇ ਹੋਰ ਇਲਾਕਿਆਂ 'ਚ ਗੈਸ ਦੀ ਡਲਿਵਰੀ ਲਈ ਹੈ। ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਕ੍ਰਿਸ਼ਣਾ ਗੋਦਾਵਰੀ ਬੇਸਿਨ ਤੋਂ ਗੈਸ ਦੇ ਘਟ ਉਤਪਾਦਨ ਕਾਰਨ ਇਹ ਕੰਪਨੀ ਕਮਾਈ ਕਰਨ 'ਚ ਨਾਕਾਮ ਰਹੀ। ਹਾਲਾਂਕਿ ਇਸ ਸੌਦੇ 'ਤੇ ਬਰੁਕਫੀਲਡ ਅਤੇ ਅੰਬਾਨੀ ਦੀ ਗੈਸ ਪਾਈਪਲਾਈਨ ਕੰਪਨੀ ਵੱਲੋ ਕੁਝ ਵੀ ਸਾਹਮਣੇ ਨਹੀਂ ਆਇਆ ਹੈ।


Related News