BPCL ਨਿਜੀਕਰਣ : ਕਿਰਤੀ ਸੁਰੱਖਿਆ, ਜਾਇਦਾਦ ਵਿਕਰੀ ਨੂੰ ਲੈ ਕੇ ਬਾਅਦ ’ਚ ਨਿਯਮ ਜਾਰੀ ਕਰੇਗੀ ਸਰਕਾਰ

09/07/2020 12:52:58 PM

ਨਵੀਂ ਦਿੱਲੀ (ਭਾਸ਼ਾ) - ਸਰਕਾਰ ਰਣਨੀਤਕ ਵਿਨਿਵੇਸ਼ ਤਹਿਤ ਵੇਚੀ ਜਾਣ ਵਾਲੀ ਪੈਟਰੋਲੀਅਮ ਕੰਪਨੀ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ. ਪੀ. ਸੀ. ਐੱਲ.) ਦੇ ਸੰਭਾਵਿਕ ਖਰੀਦਦਾਰਾਂ ਲਈ ਕਰਮਚਾਰੀਆਂ ਦੇ ਹਿੱਤ ਦੀ ਸੁਰੱਖਿਆ, ਕੰਪਨੀ ਨੂੰ ਜਾਇਦਾਦ ਵਾਂਝਾ ਕਰਨ ਤੋਂ ਬਚਣ ਅਤੇ ਪੇਸ਼ੇ ਨੂੰ ਜਾਰੀ ਰੱਖਣ ਦੀ ਨਿਰੰਤਰਤਾ ਨੂੰ ਲੈ ਕੇ ਸਲਾਹ-ਮਸ਼ਵਰਾ ਬਾਅਦ ਦੇ ਪੜਾਅ ’ਚ ਜਾਰੀ ਕਰੇਗੀ। ਪ੍ਰਵੇਸ਼ ਵਿਭਾਗ ਵੱਲੋਂ ਜਾਰੀ ਨਿਜੀਕਰਣ ਨਿਯਮਾਂ ’ਚ ਇਸ ਦੀ ਜਾਣਕਾਰੀ ਮਿਲੀ ਹੈ।

ਸਰਕਾਰ ਬੀ. ਪੀ. ਸੀ. ਐੱਲ. ’ਚ ਆਪਣੀ ਪੂਰੀ 52.98 ਫੀਸਦੀ ਹਿੱਸੇਦਾਰੀ ਵੇਚਣ ਵਾਲੀ ਹੈ। ਬੀ. ਪੀ. ਸੀ. ਐੱਲ. ਭਾਰਤ ਦੀ ਦੂਜੀ ਸਭ ਤੋਂ ਵੱਡੀ ਪ੍ਰਚੂਨ ਈਂਧਣ ਵਿਕ੍ਰੇਤਾ ਅਤੇ ਤੀਜੀ ਸਭ ਤੋਂ ਵੱਡੀ ਕੱਚਾ ਤੇਲ ਸੋਧ ਕੰਪਨੀ ਹੈ। ਨਿਯਮਾਂ ਅਨੁਸਾਰ ਆਰੰਭ ਦੇ ਰੂਚੀ ਪੱਤਰ ਦੀ ਸਮਾਂ-ਹੱਦ 30 ਸਤੰਬਰ ਨੂੰ ਖਤਮ ਹੋ ਰਹੀ ਹੈ, ਜਿਸ ਤੋਂ ਬਾਅਦ ਯੋਗ ਬੋਲੀਪ੍ਰਦਾਤਾਵਾਂ ਨੂੰ ਵਿੱਤੀ ਬੋਲੀ ਲਾਉਣ ਲਈ ਕਿਹਾ ਜਾਵੇਗਾ।

ਨਿਵੇਸ਼ ਅਤੇ ਜਨਤਕ ਜਾਇਦਾਦ ਪ੍ਰਬੰਧਨ ਵਿਭਾਗ (ਦੀਪਮ) ਨੇ ਬੀ. ਪੀ. ਸੀ ਐੱਲ. ’ਚ ਸਰਕਾਰ ਦੀ ਹਿੱਸੇਦਾਰੀ ਦੀ ਵਿਕਰੀ ਨੂੰ ਲੈ ਕੇ ਸੰਭਾਵਿਕ ਖਰੀਦਦਾਰਾਂ ਦੇ ਸਵਾਲਾਂ ਦਾ ਜਵਾਬ ਦੇਣ ਲਈ ਸਪੱਸ਼ਟੀਕਰਨ ਜਾਰੀ ਕੀਤਾ ਹੈ।

ਦੀਪਮ ਨੇ ਕਰਮਚਾਰੀ ਸੁਰੱਖਿਆ, ਜਾਇਦਾਦ ਵਿਕਰੀ, ਕਾਰੋਬਾਰ ਨਿਰੰਤਰਤਾ ਅਤੇ ਲਾਕ-ਇਨ ਸ਼ੇਅਰ ਨਾਲ ਸਬੰਧਤ ਪਾਬੰਦੀਆਂ ਦੇ ਬਾਰੇ ’ਚ ਪੁੱਛੇ ਗਏ ਸਵਾਲਾਂ ’ਤੇ ਕਿਹਾ ਕਿ ਇਹ ਸੂਚਨਾ ਰੂਚੀ ਲੈਣ ਵਾਲੇ ਪਾਤਰ ਬਾਡੀਜ਼ (ਕਿਊ. ਆਈ. ਪੀ.) ਨੂੰ ਪ੍ਰਸਤਾਵ ਲਈ ਬੇਨਤੀ ਅਤੇ ਸ਼ੇਅਰ ਖਰੀਦ ਸਮਝੌਤੇ ’ਚ ਬਾਅਦ ’ਚ ਦਿੱਤੀ ਜਾਵੇਗੀ।’’

ਅਜਿਹਾ ਮੰਨਿਆ ਜਾ ਰਿਹਾ ਹੈ ਕਿ ਬੀ. ਪੀ. ਸੀ. ਐੱਲ. ਦੇ ਨਿਜੀਕਰਣ ’ਚ ਕਿਰਤ ਕਾਨੂੰਨ ਨਾਲ ਸਬੰਧਤ ਪ੍ਰਬੰਧ ਮਹੱਤਵਪੂਰਣ ਭੂਮਿਕਾ ਨਿਭਾਉਣਗੇ। ਕੰਪਨੀ ਦਾ ਇਕ ਸੰਭਾਵਿਕ ਖਰੀਦਦਾਰ ਬਾਅਦ ’ਚ ਵਾਧੂ ਕਰਮਚਾਰੀਆਂ ਦੀ ਛਾਂਟੀ ਕਰ ਸਕਦਾ ਹੈ, ਜੋ ਕਿਸੇ ਵੀ ਜਨਤਕ ਕੰਪਨੀ ਦੇ ਨਾਲ ਆਮ ਹੈ।

ਇਸ ਤੋਂ ਇਲਾਵਾ ਖਰੀਦਦਾਰ ਕੁੱਝ ਜਾਇਦਾਦਾਂ ਜਿਵੇਂ ਪਲਾਟ ਅਤੇ ਇਮਾਰਤ ਆਦਿ ਦੀ ਵਿਕਰੀ ਵੀ ਕਰਨਾ ਚਾਹ ਸਕਦੇ ਹਨ। ਬੀ. ਪੀ. ਸੀ. ਐੱਲ. ਦੇ ਖਰੀਦਦਾਰ ਨੂੰ ਤੁਰੰਤ ਭਾਰਤ ਦੀ ਸੋਧ ਹੱਦ ’ਚ 15.33 ਫੀਸਦੀ ਅਤੇ ਈਂਧਣ ਬਾਜ਼ਾਰ ’ਚ 22 ਫੀਸਦੀ ਹਿੱਸੇਦਾਰੀ ਪ੍ਰਾਪਤ ਹੋ ਜਾਵੇਗੀ।


Harinder Kaur

Content Editor

Related News