ਏਅਰ ਇੰਡੀਆ ਦੀ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਦੀ ਬੁਕਿੰਗ 30 ਅਪਰੈਲ ਤਕ ਬੰਦ

Saturday, Apr 04, 2020 - 12:13 AM (IST)

ਏਅਰ ਇੰਡੀਆ ਦੀ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਦੀ ਬੁਕਿੰਗ 30 ਅਪਰੈਲ ਤਕ ਬੰਦ

ਨਵੀਂ ਦਿੱਲੀ — ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਭਾਰਤ ਸਣੇ ਪੂਰੀ ਦੁਨੀਆ 'ਚ ਫੈਲ ਚੁੱਕਾ ਹੈ। ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਮੋਦੀ ਸਰਕਾਰ ਨੇ ਹਿੰਦੂਸਤਾਨ 'ਚ 21 ਦਿਨ ਦਾ ਲਾਕਡਾਊਨ ਕਰ ਦਿੱਤਾ ਹੈ, ਜੋ 14 ਅਪ੍ਰੈਲ ਤਕ ਲਾਗੂ ਰਹੇਗਾ। ਸਾਰੇ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਟਰੇਨਾਂ, ਮੈਟਰੋ, ਬੱਸ ਸਣੇ ਸਾਰੇ ਵਾਹਨਾਂ 'ਤੇ ਵੀ ਰੋਕ ਲਗਾਈ ਗਈ ਹੈ।
ਲਾਕਡਾਊਨ 14 ਅਪ੍ਰੈਲ ਤੋਂ ਅੱਗੇ ਵਧਣ ਦੀਆਂ ਅਟਕਲਾਂ ਦੌਰਾਨ ਏਅਰ ਇੰਡੀਆ ਨੇ ਸਾਰੀਆਂ ਘਰੇਲੂ ਉਡਾਣਾਂ ਤੇ ਅੰਤਰਰਾਸ਼ਟਰੀ ਉਡਾਣਾਂ ਦੀ ਬੁਕਿੰਗ ਨੂੰ 30 ਅਪ੍ਰੈਲ ਤਕ ਬੰਦ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਏਅਰ ਇੰਡੀਆ ਨੇ ਕਿਹਾ ਕਿ ਸਾਰੇ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਲਈ ਬੁਕਿੰਗ 30 ਅਪ੍ਰੈਲ ਤਕ ਬੰਦ ਰਹੇਗੀ।


author

Inder Prajapati

Content Editor

Related News