ਹੋਲੀ ਤੋਂ ਪਹਿਲਾਂ BOI ਨੇ ਖ਼ਾਤਾਧਾਰਕਾਂ ਨੂੰ ਦਿੱਤਾ ਤੋਹਫ਼ਾ, ਘਟਾਈ ਹੋਮ ਲੋਨ ਦੀ ਵਿਆਜ ਦਰ

03/21/2024 6:23:30 PM

ਨਵੀਂ ਦਿੱਲੀ - ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਯਾਨੀ ਬੈਂਕ ਆਫ ਇੰਡੀਆ ਨੇ ਆਪਣੇ ਹੋਮ ਲੋਨ ਦੀ ਵਿਆਜ ਦਰਾਂ ਨੂੰ ਘਟਾਉਣ ਦਾ ਫੈਸਲਾ ਕੀਤਾ ਹੈ। ਬੈਂਕ ਨੇ ਹੋਮ ਲੋਨ ਦੀਆਂ ਦਰਾਂ 8.45 ਫੀਸਦੀ ਤੋਂ ਘਟਾ ਕੇ 8.30 ਫੀਸਦੀ ਕਰ ਦਿੱਤੀਆਂ ਹਨ। ਅਜਿਹੇ 'ਚ ਹੋਮ ਲੋਨ ਪਹਿਲਾਂ ਦੇ ਮੁਕਾਬਲੇ 0.15 ਫੀਸਦੀ ਸਸਤਾ ਹੋ ਗਿਆ ਹੈ। ਬੈਂਕ ਦੀ ਇਹ ਪੇਸ਼ਕਸ਼ 31 ਮਾਰਚ 2024 ਤੱਕ ਵੈਧ ਹੈ।

ਇਹ ਵੀ ਪੜ੍ਹੋ :    ਦੁਨੀਆ ਭਰ ਦੀਆਂ ਸਿਆਸੀ ਪਾਰਟੀਆਂ ਨੂੰ ਇਸ ਢੰਗ ਨਾਲ ਮਿਲਦਾ ਹੈ ਚੋਣ ਚੰਦਾ, ਜਾਣੋ ਪੂਰੀ ਪ੍ਰਕਿਰਿਆ

ਬੈਂਕ ਕਰਦਾ ਹੈ ਸਭ ਤੋਂ ਸਸਤੇ ਹੋਮ ਲੋਨ ਦਾ ਦਾਅਵਾ 

ਕਿਫਾਇਤੀ ਹੋਮ ਲੋਨ ਵਿਆਜ ਦਰਾਂ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ BOI ਨੇ ਕਿਹਾ ਕਿ ਬੈਂਕ ਦੀਆਂ ਹੋਮ ਲੋਨ ਦਰਾਂ 8.30 ਫੀਸਦੀ ਤੋਂ ਸ਼ੁਰੂ ਹੋ ਰਹੀਆਂ ਹਨ। ਅਜਿਹੀ ਸਥਿਤੀ ਵਿੱਚ, ਇਹ HDFC ਬੈਂਕ ਅਤੇ ਭਾਰਤੀ ਸਟੇਟ ਬੈਂਕ ਤੋਂ ਘੱਟ ਦਰਾਂ 'ਤੇ ਹੋਮ ਲੋਨ ਦੀ ਪੇਸ਼ਕਸ਼ ਕਰ ਰਿਹਾ ਹੈ। HDFC ਬੈਂਕ ਅਤੇ SBI 8.40 ਫੀਸਦੀ ਦੀ ਸ਼ੁਰੂਆਤੀ ਦਰ 'ਤੇ ਹੋਮ ਲੋਨ ਦੀ ਪੇਸ਼ਕਸ਼ ਕਰ ਰਹੇ ਹਨ।

ਇਹ ਵੀ ਪੜ੍ਹੋ :   Infosys ਦੇ ਸੰਸਥਾਪਕ ਨਰਾਇਣ ਮੂਰਤੀ ਦਾ 4 ਮਹੀਨਿਆਂ ਦਾ ਪੋਤਾ ਬਣਿਆ ਸਭ ਤੋਂ ਛੋਟੀ ਉਮਰ ਦਾ ਕਰੋੜਪਤੀ

ਬੈਂਕ ਨੇ ਸੋਲਰ ਪੈਨਲ ਲਈ ਦਿੱਤਾ ਹੈ ਆਫਰ 

ਬੈਂਕ ਆਫ ਇੰਡੀਆ ਹੋਮ ਲੋਨ ਦੇ ਨਾਲ-ਨਾਲ ਛੱਤ ਵਾਲੇ ਸੋਲਰ ਪੈਨਲਾਂ ਦੀ ਸਥਾਪਨਾ ਲਈ ਵਿਸ਼ੇਸ਼ ਪੇਸ਼ਕਸ਼ਾਂ ਦੇ ਰਿਹਾ ਹੈ। ਤੁਸੀਂ ਸਿਰਫ 7 ਪ੍ਰਤੀਸ਼ਤ ਦੀ ਕਿਫਾਇਤੀ ਵਿਆਜ ਦਰ 'ਤੇ ਘਰ ਵਿੱਚ ਸੋਲਰ ਪੈਨਲ ਲਗਾਉਣ ਦਾ ਲਾਭ ਲੈ ਸਕਦੇ ਹੋ। ਇਸ ਦੇ ਨਾਲ ਹੀ ਬੈਂਕ ਇਸ ਲੋਨ ਲਈ ਜ਼ੀਰੋ ਪ੍ਰੋਸੈਸਿੰਗ ਫੀਸ ਲੈ ਰਿਹਾ ਹੈ। ਬੈਂਕ ਘਰ ਵਿੱਚ ਸੋਲਰ ਪੈਨਲ ਲਗਾਉਣ ਲਈ 95 ਪ੍ਰਤੀਸ਼ਤ ਤੱਕ ਲੋਨ ਦੀ ਪੇਸ਼ਕਸ਼ ਕਰ ਰਿਹਾ ਹੈ। ਇਸ ਪੈਸੇ ਨੂੰ ਮੋੜਨ ਲਈ ਗਾਹਕਾਂ ਨੂੰ ਕੁੱਲ 120 ਦਿਨਾਂ ਦਾ ਸਮਾਂ ਮਿਲਦਾ ਹੈ।

ਇਹ ਵੀ ਪੜ੍ਹੋ :    Bank Holiday: ਹੋਲੀ 'ਤੇ ਲਗਾਤਾਰ 3 ਦਿਨ ਤੱਕ ਬੰਦ ਰਹਿਣਗੇ ਬੈਂਕ, ਜਲਦੀ ਪੂਰੇ ਕਰੋ ਜ਼ਰੂਰੀ ਕੰਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News