ਬੈਂਕ ਆਫ ਬੜੌਦਾ ਦੇ ਐਗਜ਼ੀਕਿਊਟਿਵ ਡਾਇਰੈਕਟਰ ਅਜੇ ਖੁਰਾਣਾ ਦੀ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ

06/01/2023 12:01:35 PM

ਨਵੀਂ ਦਿੱਲੀ - ਬੈਂਕ ਆਫ ਬੜੌਦਾ ਦੇ ਐਗਜ਼ੀਕਿਊਟਿਵ ਡਾਇਰੈਕਟਰ ਅਜੇ ਖੁਰਾਣਾ ਨੇ ਕਿਹਾ ਕਿ ਵਿਆਜ ਦਰਾਂ ’ਚ ਸਥਿਰਤਾ ਅਤੇ ਮਹਿੰਗਾਈ ਦੇ ਕਾਬੂ ਆਉਣ ਦਾ ਅਸਰ ਹੁਣ ਬੈਂਕਾਂ ਦੇ ਰਿਟੇਲ ਲੋਨ ’ਤੇ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ ਅਤੇ ਇਸ ਵਿੱਤੀ ਸਾਲ ਦੇ ਪਹਿਲੇ ਦੋ ਮਹੀਨਿਆਂ ’ਚ ਬੈਂਕ ਆਫ ਬੜੌਦਾ ਵਲੋਂ ਦਿੱਤੇ ਗਏ ਕੁੱਲ ਕਰਜ਼ੇ ’ਚੋਂ ਰਿਟੇਲ ਲੋਨ ਦੀ ਹਿੱਸੇਦਾਰੀ ਵਧੀ ਹੈ। ਪੰਜਾਬ ਕੇਸਰੀ/ਜਗ ਬਾਣੀ ਦੇ ਪੱਤਰਕਾਰ ਨਰੇਸ਼ ਕੁਮਾਰ ਨਾਲ ਵਿਸ਼ੇਸ਼ ਗੱਲਬਾਤ ’ਚ ਉਨ੍ਹਾਂ ਨੇ ਬੈਂਕ ਆਫ ਬੜੌਦਾ ਦੀ ਮੌਜੂਦਾ ਵਿੱਤੀ ਸਥਿਤੀ ਤੋਂ ਇਲਾਵਾ ਦੇਸ਼ ਦੀ ਅਰਥਵਿਵਸਥਾ ਅਤੇ ਬੈਂਕਿੰਗ ਸਿਸਟਮ ਨੂੰ ਲੈ ਕੇ ਵੀ ਵਿਸਤਾਰ ਨਾਲ ਗੱਲਬਾਤ ਕੀਤੀ, ਪੇਸ਼ ਹੈ ਪੂਰੀ ਗੱਲਬਾਤ

ਪ੍ਰਸ਼ਨ : ਦੁਨੀਆ ਦੇ ਵੱਡੇ ਦੇਸ਼ਾਂ ’ਚ ਬੈਂਕਿੰਗ ਸਿਸਟਮ ’ਤੇ ਖਤਰਾ ਮੰਡਰਾ ਰਿਹਾ ਹੈ। ਭਾਰਤੀ ਬੈਂਕਿੰਗ ਸਿਸਟਮ ਦੀ ਸਿਹਤ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ?

ਉੱਤਰ : ਇਹ ਸਹੀ ਹੈ ਕਿ ਹਾਲ ਹੀ ’ਚ ਅਮਰੀਕਾ ’ਚ ਬੈਂਕਾਂ ਦੀ ਸਥਿਤੀ ਖਰਾਬ ਹੋਈ ਹੈ ਅਤੇ ਕਈ ਬੈਂਕ ਦਿਵਾਲੀਆ ਹੋਏ ਹਨ। ਇਹੀ ਹਾਲਤ ਸਵਿਟਜ਼ਰਲੈਂਡ ਦੇ ਬੈਂਕਾਂ ’ਚ ਵੀ ਹੋਈ ਹੈ। ਜਰਮਨੀ ਦੀ ਅਰਥਵਿਵਸਥਾ ਮੰਦੀ ਦੀ ਲਪੇਟ ’ਚ ਹੈ ਪਰ ਜਿੱਥੋਂ ਤੱਕ ਭਾਰਤੀ ਬੈਂਕਿੰਗ ਵਿਵਸਥਾ ਦਾ ਸਵਾਲ ਹੈ ਤਾਂ ਵਿਦੇਸ਼ੀ ਬੈਂਕਾਂ ਦੇ ਡੁੱਬਣ ਦਾ ਭਾਰਤੀ ਬੈਂਕਾਂ ’ਤੇ ਕੋਈ ਅਸਰ ਨਹੀਂ ਹੈ। ਭਾਰਤੀ ਬੈਂਕਾਂ ਨੇ ਪਿਛਲੇ ਵਿੱਤੀ ਸਾਲ ਵਿਚ 15 ਫੀਸਦੀ ਤੋਂ ਵੱਧ ਦੀ ਸ਼ਾਨਦਾਰ ਗ੍ਰੋਥ ਦਰਜ ਕੀਤੀ ਹੈ ਅਤੇ ਸਾਡੇ ਬੈਂਕਾਂ ਦਾ ਐੱਨ. ਪੀ. ਏ. ਵੀ 15 ਤੋਂ ਘੱਟ ਹੋ ਕੇ 5 ਫੀਸਦੀ ਦੇ ਕਰੀਬ ਆ ਗਿਆ ਹੈ, ਇਸ ਤੋਂ ਸਾਬਤ ਹੁੰਦਾ ਹੈ ਕਿ ਦੇਸ਼ ਦੀ ਬੈਂਕਿੰਗ ਵਿਵਸਥਾ ਦੁਨੀਆ ’ਚ ਚੱਲ ਰਹੇ ਸੰਕਟ ਦੇ ਬਾਵਜੂਦ ਮਜ਼ਬੂਤ ਹੈ ਅਤੇ ਇਸ ’ਚ ਸਰਕਾਰ ਦੀਆਂ ਨੀਤੀਆਂ ਤੋਂ ਇਲਾਵਾ ਆਰ. ਬੀ. ਆਈ. ਦੀ ਗਾਈਡਲਾਈਨਜ਼ ਦਾ ਵੱਡਾ ਯੋਗਦਾਨ ਹੈ।

ਇਹ ਵੀ ਪੜ੍ਹੋ : 2000 ਨਹੀਂ 500 ਰੁਪਏ ਦੇ ਨਕਲੀ ਨੋਟ ਬਣੇ RBI ਲਈ ਮੁਸੀਬਤ, ਸਾਲਾਨਾ ਰਿਪੋਰਟ 'ਚ ਹੋਇਆ ਖ਼ੁਲਾਸਾ

ਪ੍ਰਸ਼ਨ : ਜੇ ਬੈਂਕਿੰਗ ਵਿਵਸਥਾ ਮਜ਼ਬੂਤ ਹੈ ਤਾਂ ਆਰ. ਬੀ. ਆਈ. ਬੈਂਕਾਂ ਨੂੰ ਸਾਵਧਾਨੀ ਨਾਲ ਕੰਮ ਲੈਣ ਦੀ ਸਲਾਹ ਕਿਉਂ ਦੇ ਰਿਹਾ ਹੈ?

ਉੱਤਰ : ਆਰ. ਬੀ. ਆਈ. ਨੇ ਬੈਂਕਾਂ ਦੀ ਵਿੱਤੀ ਸਿਹਤ ਨੂੰ ਮਜ਼ਬੂਤ ਰੱਖਣ ਲਈ ਹਾਲ ਹੀ ’ਚ ਸਰਕਾਰੀ ਸੈਕਟਰ ਦੇ ਬੈਂਕਾਂ ਤੋਂ ਇਲਾਵਾ ਪ੍ਰਾਈਵੇਟ ਬੈਂਕਾਂ ਨਾਲ ਵੀ ਮੀਟਿੰਗ ਕੀਤੀ ਹੈ। ਦੇਸ਼ ਦੇ ਬੈਂਕਿੰਗ ਸਿਸਟਮ ਦੀ ਮਜ਼ਬੂਤੀ ਨੂੰ ਕਾਇਮ ਰੱਖਣ ਲਈ ਹੀ ਆਰ. ਬੀ. ਆਈ. ਨੇ ਬੈਂਕਾਂ ਨੂੰ ਸਲਾਹ ਦਿੱਤੀ ਹੈ। ਆਮ ਤੌਰ ’ਤੇ ਅਸੀਂ ਗਲਤੀ ਉਸੇ ਸਮੇਂ ਕਰਦੇ ਹਾਂ ਜਦੋਂ ਸਭ ਕੁੱਝ ਚੰਗਾ ਚੱਲ ਰਿਹਾ ਹੁੰਦਾ ਹੈ। ਆਰ. ਬੀ. ਆਈ. ਨੇ ਬੈਂਕਾਂ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਉਣ ਲਈ ਹੀ ਉਨ੍ਹਾਂ ਨੂੰ ਸਾਵਧਾਨੀ ਨਾਲ ਕੰਮ ਕਰਨ ਅਤੇ ਕੰਪਲਾਇੰਜ ਨੂੰ ਮਜ਼ਬੂਤ ਬਣਾਉਣ ਦੀ ਸਲਾਹ ਦਿੱਤੀ ਹੈ ਤਾਂ ਕਿ ਵਿਵਸਥਾ ’ਚ ਜੇ ਕੋਈ ਕਮੀ ਹੋਵੇ ਤਾਂ ਉਸ ਨੂੰ ਕੰਪਲਾਈਜ ਰਾਹੀਂ ਸੁਧਾਰਿਆ ਜਾ ਸਕੇ ਅਤੇ ਬੈਂਕਾਂ ਦੀ ਵਿੱਤੀ ਹਾਲਤ ਹੋਰ ਜ਼ਿਆਦਾ ਮਜ਼ਬੂਤ ਹੋ ਸਕੇ।

ਪ੍ਰਸ਼ਨ : ਕੀ ਬੈਂਕਾਂ ਦੀਆਂ ਵਿਆਜ ਦਰ ’ਚ ਕਮੀ ਦੀ ਕੋਈ ਯੋਜਨਾ ਹੈ?

ਉੱਤਰ : ਬੈਂਕ ਆਫ ਬੜੌਦਾ ਨੇ ਹੋਰ ਬੈਂਕਾਂ ਨਾਲ ਮੁਕਾਬਲੇਬਾਜ਼ੀ ਕਾਰਣ ਹੋਮ ਲੋਨ ਅਤੇ ਕਾਰ ਲੋਨ ਦੀਆਂ ਦਰਾਂ ’ਚ ਮਾਮੂਲੀ ਕਮੀ ਕੀਤੀ ਹੈ ਪਰ ਵੱਡੇ ਪੱਧਰ ’ਤੇ ਵਿਆਜ ਦਰਾਂ ’ਚ ਕਮੀ ਆਰ. ਬੀ. ਆਈ. ਵਲੋਂ ਰੇਪੋ ਰੇਟ ’ਚ ਕਮੀ ਤੋਂ ਬਾਅਦ ਹੀ ਹੋ ਸਕਦੀ ਹੈ ਕਿਉਂਕਿ ਰੇਪੋ ਰੇਟ ਜ਼ਿਆਦਾ ਹੋਣ ਕਾਰਣ ਬੈਂਕਾਂ ਦਾ ਕਾਸਟ ਆਫ ਫੰਡ ਕਾਫੀ ਜ਼ਿਆਦਾ ਹੈ ਅਤੇ ਇਸ ’ਚ ਕਮੀ ਤੋਂ ਬਾਅਦ ਹੀ ਵਿਆਜ ਦਰਾਂ ’ਚ ਕਮੀ ਦੀ ਗੁੰਜਾਇਸ਼ ਹੈ।

ਇਹ ਵੀ ਪੜ੍ਹੋ : ਫਿਰ ਵਧਣੇ ਸ਼ੁਰੂ ਹੋਏ ਆਂਡਿਆਂ ਦੇ ਭਾਅ, ਪੰਜਾਬ-ਹਰਿਆਣਾ ਦੇ ਪੋਲਟਰੀ ਉਦਯੋਗ ਦੀ ਵਧੀ ਮੁਸ਼ਕਲ

ਪ੍ਰਸ਼ਨ : ਨਵੇਂ ਵਿੱਤੀ ਸਾਲ ’ਚ ਕੀ ਰਿਟੇਲ ਲੋਨ ਦੀ ਹਿੱਸੇਦਾਰੀ ਵਧੀ ਹੈ?

ਉੱਤਰ : ਫਿਲਹਾਲ ਸਰਕਾਰ ਵਲੋਂ ਇੰਫ੍ਰਾ ਸਟ੍ਰਕਚਰ ਦੇ ਚਲਾਏ ਜਾ ਰਹੇ ਪ੍ਰਾਜੈਕਟਸ ਨੂੰ ਲੈ ਕੇ ਬੈਂਕਾਂ ਕੋਲ ਕਰਜ਼ੇ ਦੀ ਵਧੇਰੇ ਮੰਗ ਹੈ ਪਰ ਪਿਛਲੇ ਦੋ ਮਹੀਨਿਆਂ ’ਚ ਅਸੀਂ ਦੇਖਿਆ ਹੈ ਕਿ ਆਮ ਲੋਕ ਵੀ ਕਰਜ਼ਾ ਲੈ ਰਹੇ ਹਨ ਅਤੇ ਹੋਮ ਲੋਨ ਦੇ ਰਿਟੇਲ ਲੋਨ ’ਚ ਵੀ ਵਾਧਾ ਦਰਜ ਕੀਤਾ ਜਾ ਰਿਹਾ ਹੈ, ਇਹ ਇਕ ਚੰਗਾ ਸੰਕੇਤ ਹੈ ਕਿਉਂਕਿ ਇਸ ਤੋਂ ਪਹਿਲਾਂ ਵਿਆਜ ਦਰਾਂ ’ਚ ਹੋ ਰਹੇ ਵਾਧੇ ਕਾਰਣ ਰਿਟੇਲ ਕਰਜ਼ਾ ਲੈਣ ਵਾਲੇ ਗਾਹਕਾਂ ਦੀ ਗਿਣਤੀ ’ਚ ਗਿਰਾਵਟ ਆਈ ਸੀ। ਹੁਣ ਮਹਿੰਗਾਈ ਦੇ ਕਾਬੂ ’ਚ ਆਉਣ ਅਤੇ ਵਿਆਜ ਦਰਾਂ ’ਚ ਸਥਿਰਤਾ ਤੋਂ ਬਾਅਦ ਰਿਟੇਲ ਲੋਨ ਲੈਣ ਵਾਲੇ ਲੋਕਾਂ ਦਾ ਭਰੋਸਾ ਪਰਤ ਰਿਹਾ ਹੈ। ਬੈਂਕਾਂ ਨੂੰ ਵੀ ਹੁਣ ਵਿਆਜ ਦਰਾਂ ’ਚ ਸਥਿਰਤਾ ਨਜ਼ਰ ਆ ਰਹੀ ਹੈ ਅਤੇ ਅਗਲੇ ਕੁੱਝ ਮਹੀਨਿਆਂ ’ਚ ਵਿਆਜ ਦਰਾਂ ’ਚ ਕਮੀ ਦੀ ਉਮੀਦ ਹੈ। ਇਸ ਤੋਂ ਪਹਿਲਾਂ ਮਹਿੰਗਾਈ ਦੀ ਦਰ ਆਰ. ਬੀ. ਆਈ. ਦੇ ਨਿਰਧਾਰਤ ਟੀਚੇ ਤੋਂ ਬਾਹਰ ਜਾਣ ਕਾਰਣ ਇਕ ਤੋਂ ਡੇਢ ਸਾਲ ’ਚ ਹੀ ਵਿਆਜ ਦਰਾਂ ਕਰੀਬ ਤਿੰਨ ਫੀਸਦੀ ਵਧੀਆਂ ਹਨ ਅਤੇ ਹੁਣ ਇਨ੍ਹਾਂ ਦੇ ਘੱਟ ਹੋਣ ਦਾ ਸਮਾਂ ਆਉਣ ਵਾਲਾ ਹੈ।

ਪ੍ਰਸ਼ਾਨ : ਦੋ ਹਜ਼ਾਰ ਰੁਪਏ ਦੇ ਕਰੰਸੀ ਨੋਟ ਨੂੰ ਬਦਲਣ ਲਈ ਬੈਂਕ ਆਫ ਬੜੌਦਾ ਕੋਲ ਕਿੰਨੀ ਗਿਣਤੀ ’ਚ ਲੋਕ ਆ ਰਹੇ ਹਨ?

ਉੱਤਰ : ਰਿਜ਼ਰਵ ਬੈਂਕ ਆਫ ਇੰਡੀਆ ਨੇ 2000 ਰੁਪਏ ਦੇ ਕਰੰਸੀ ਨੋਟ ਨੂੰ 30 ਸਤੰਬਰ ਤੋਂ ਬਾਅਦ ਬੰਦ ਕਰਨ ਦਾ ਫੈਸਲਾ ਕੀਤਾ ਹੈ। ਫਿਲਹਾਲ ਅਰਥਵਿਵਸਥਾ ’ਟ 3.62 ਲੱਖ ਕਰੋੜ ਰੁਪਏ ਦੀ ਕੀਮਤ ਦੇ 2000 ਰੁਪਏ ਦੇ ਕਰੰਸੀ ਨੋਟ ਮੌਜੂਦ ਹੈ ਪਰ ਇਨ੍ਹਾਂ ਨੂੰ ਬਦਲਾਉਣ ਲਈ ਲੋਕਾਂ ਕੋਲ ਚਾਰ ਮਹੀਨਿਆਂ ਦਾ ਲੋੜੀਂਦਾ ਸਮਾਂ ਹੈ। ਲਿਹਾਜਾ ਬੈਂਕਾਂ ’ਚ 2016 ਦੀ ਨੋਟਬੰਦੀ ਵਾਂਗ ਮਾਰੋ-ਮਾਰ ਨਹੀਂ ਹੈ ਕਿਉਂਕਿ ਅਰਥਵਿਵਸਥਾ ’ਚ ਹੋਰ ਕਰੰਸੀ ਨੋਟ ਲੋੜੀਂਦੀ ਮਾਤਰਾ ’ਚ ਮੌਜੂਦ ਹਨ। ਲੋਕ ਹੌਲੀ-ਹੌਲੀ ਆਪਣੀ ਸਹੂਲਤ ਮੁਤਾਬਕ ਨੋਟ ਐਕਸਚੇਂਜ ਕਰਨ ਅਤੇ ਬਦਲਾਉਣ ਆ ਰਹੇ ਹਨ ਅਤੇ ਬੈਂਕ ਇਨ੍ਹਾਂ ਨੂੰ ਬਦਲਾਉਣ ਲਈ ਆਰ. ਬੀ. ਆਈ. ਵਲੋਂ ਤੈਅ ਕੀਤੀਆਂ ਗਈਆਂ ਗਾਈਡਲਾਈਨਜ਼ ਮੁਤਾਬਕ ਕੰਮ ਕਰ ਰਿਹਾ ਹੈ।

ਇਹ ਵੀ ਪੜ੍ਹੋ : Dubai 'ਚ ਮੋਟਾ ਨਿਵੇਸ਼ ਕਰ ਰਹੇ ਭਾਰਤੀ ਨਿਵੇਸ਼ਕ, ਲਗਾਤਾਰ ਦੂਜੇ ਸਾਲ ਹਾਸਲ ਕੀਤਾ ਇਹ ਮੁਕਾਮ

ਪ੍ਰਸ਼ਨ : ਬੈਂਕ ਆਫ ਬੜੌਦਾ ਦਾ ਇਸ ਵਿੱਤੀ ਸਾਲ ਦਾ ਟੀਚਾ ਕੀ ਹੈ?

ਉੱਤਰ : ਪਿਛਲੇ ਵਿੱਤੀ ਸਾਲ ਦੌਰਾਨ ਬੈਂਕ ਆਫ ਬੜੌਦਾ ਨੇ 14110 ਕਰੋੜ ਰੁਪਏ ਦਾ ਸ਼ਾਨਦਾਰ ਮੁਨਾਫਾ ਦਰਜ ਕੀਤਾ ਹੈ ਅਤੇ ਇਹ ਮੁਨਾਫਾ ਬੈਂਕ ਦੇ ਹੁਣ ਤੱਕ ਦੇ ਇਤਿਹਾਸ ਦਾ ਸਭ ਤੋਂ ਜ਼ਿਆਦਾ ਮੁਨਾਫਾ ਹੈ। ਪਿਛਲੇ ਵਿੱਤੀ ਸਾਲ ਦੀ ਚੌਥੀ ਤਿਮਾਹੀ ’ਚ ਬੈਂਕ ਦਾ ਮੁਨਾਫਾ 4775 ਕਰੋੜ ਰੁਪਏ ਰਿਹਾ ਹੈ। ਜਿੱਥੇ ਇਕ ਪਾਸੇ ਦੇਸ਼ ਦੇ ਬੈਂਕਿੰਗ ਸੈਕਟਰ ਦਾ ਮੁਨਾਫਾ ਕਰੀਬ 15 ਫੀਸਦੀ ਰਿਹਾ। ਉੱਥੇ ਹੀ ਇਸ ਦੌਰਾਨ ਬੈਂਕ ਆਫ ਬੜੌਦਾ ਨੇ 17 ਫੀਸਦੀ ਮੁਨਾਫਾ ਦਰਜ ਕੀਤਾ ਹੈ। ਇਸ ਵਿੱਤੀ ਸਾਲ ਦੌਰਾਨ ਵੀ ਬੈਂਕ ਦਾ ਟੀਚਾ ਇਸ ਰਫਤਾਰ ਨੂੰ ਕਾਇਮ ਰੱਖਣ ਅਤੇ ਡਬਲ ਡਿਜ਼ਿਟ ਗ੍ਰੋਥ ਕਰਨ ਦਾ ਹੈ।

ਪ੍ਰਸ਼ਨ : ਦੇਸ਼ ਦੀ ਅਰਥਵਿਵਸਥਾ ਦੀ ਮੌਜੂਦਾ ਸਥਿਤੀ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ?

ਉੱਤਰ : ਦੇਸ਼ ਦੀ ਅਰਥਵਿਵਸਥਾ ਇਸ ਸਮੇਂ ਕਾਫੀ ਚੰਗੀ ਹੈ। ਜੇ ਅਸੀਂ ਪੂਰੀ ਦੁਨੀਆ ਨਾਲ ਤੁਲਣਾ ਕਰੀਏ ਤਾਂ ਇਸ ਸਮੇਂ ਭਾਰਤ ਦੀ ਜੀ. ਡੀ. ਪੀ. 6-6.5 ਫੀਸਦੀ ਦੀ ਦਰ ਨਾਲ ਵਧ ਰਹੀ ਹੈ। ਇਕ ਪਾਸੇ ਜਿੱਥੇ ਪੂਰੀ ਦੁਨੀਆ ਮਹਿੰਗਾਈ ਸਮੇਤ ਅਰਥਵਿਵਸਥਾ ਨਾਲ ਜੁੜੀਆਂ ਕਈ ਚੁਣੌਤੀਆਂ ਨਾਲ ਜੂਝ ਰਹੀ ਹੈ। ਉੱਥੇ ਹੀ ਭਾਰਤ ’ਚ ਗ੍ਰੋਥ ਦੀ ਰਫਤਾਰ ਤੇਜ਼ੀ ਫੜ ਰਹੀ ਹੈ। ਮਹਿੰਗਾਈ ’ਚ ਆ ਰਹੀ ਕਮੀ ਤੋਂ ਬਾਅਦ ਹੁਣ ਅਸੀਂ ਆਉਣ ਵਾਲੇ ਕੁੱਝ ਕੁਆਟਰਸ ’ਚ ਅਰਥਵਿਵਸਥਾ ’ਚ ਹੋਰ ਤੇਜ਼ੀ ਦੀ ਉਮੀਦ ਕਰ ਸਕਦੇ ਹਾਂ।

ਇਹ ਵੀ ਪੜ੍ਹੋ : ਸਰਕਾਰ ਨੇ ਛੋਟੀਆਂ ਸਕੀਮਾਂ 'ਚ ਨਿਵੇਸ਼ ਕਰਨ ਦੇ ਬਦਲੇ ਨਿਯਮ, ਤਿੰਨ ਸ਼੍ਰੇਣੀਆਂ 'ਚ ਵੰਡੇ ਨਿਵੇਸ਼ਕ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News