ਬੀ.ਐੱਮ.ਡਬਲਿਊ ਨੇ ਆਪਣੀ ਨਵੀਂ Adventure F850GS ਦਾ ਕੀਤਾ ਖੁਲਾਸਾ

Monday, Nov 06, 2017 - 02:24 AM (IST)

ਬੀ.ਐੱਮ.ਡਬਲਿਊ ਨੇ ਆਪਣੀ ਨਵੀਂ Adventure F850GS ਦਾ ਕੀਤਾ ਖੁਲਾਸਾ

ਜਲੰਧਰ—ਬੀ.ਐੱਮ.ਡਬਲਿਊ ਨੇ ਈ.ਆਈ.ਸੀ.ਐੱਮ.ਏ. ਮੋਟਰ ਸ਼ੋਅ 'ਚ ਆਪਣੀ ਨਵੀਂ ਮਿਡਲਵੇਟ ਐਡਵੇਂਚਰ ਸਪੋਰਟ ਟੂਰਰ ਬਾਈਕ ਤੋਂ ਪਰਦਾ ਹਟਾਉਣ ਦੀ ਤਿਆਰੀ ਪੂਰੀ ਕਰ ਲਈ ਹੈ। ਐੱਫ580ਜੀ.ਐੱਸ. ਕੰਪਨੀ ਦਾ ਬਿਲਕੁਲ ਨਵਾਂ ਮਾਡਲ ਹੈ ਜੋ ਫਿਲਹਾਲ ਵਿਕ ਰਹੀ ਐੱਫ800ਜੀ.ਐੱਸ. ਨੂੰ ਰਿਲਪੇਸ ਕਰਨ ਵਾਲੀ ਹੈ। ਬਾਈਕ 'ਚ ਬੀ.ਐੱਮ.ਡਬਲਿਊ ਨੇ ਨਵਾਂ ਇੰਜਣ ਲੱਗਾਇਆ ਹੈ ਜੋ 850 ਸੀ.ਸੀ. ਹੈ ਅਤੇ 100 ਬੀ.ਐੱਚ.ਪੀ. ਪਾਵਰ ਜਨਰੇਟ ਕਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਇੰਜਣ 270 ਡਿਗਰੀ ਫਾਇਰਿੰਗ ਆਡਰ ਵਾਲਾ ਹੋਵੇਗਾ। ਕੰਪਨੀ ਇਸ ਬਾਈਕ ਨੂੰ ਹੋਰ ਵੀ ਜ਼ਿਆਦਾ ਮਜ਼ਬੂਤ ਅਤੇ ਹਲਕੇ ਬਣਾਉਣ ਲਈ ਇਸ 'ਚ ਟਿਊਬਲਰ ਸਟੀਲ ਫਰੇਮ ਦੀ ਜਗ੍ਹਾ ਨਵਾਂ ਐਲਿਊਮੀਨੀਅਮ ਚੈਸਿਸ ਲੱਗਾਉਣ ਵਾਲੀ ਹੈ। 

bmw f850gs teaser
ਬੀ.ਐੱਮ.ਡਬਲਿਊ ਨੇ ਪੁਰਾਣੀ ਐੱਫ800ਜੀ.ਐੱਸ. 'ਚ ਲੱਗੇ ਪੁਰਾਣੇ ਕੰਸੋਲ ਦੀ ਜਗ੍ਹਾ ਸਲਿਕ ਟੀ.ਐੱਫ.ਟੀ. ਡੈਸ਼ ਦਿੱਤਾ ਹੈ। ਬੀ.ਐੱਮ.ਡਬਲਿਊ ਮੋਟੋਰੇਡ ਨੇ ਐੱਫ850ਜੀ.ਐੱਸ. ਦੇ ਫਰੰਟ 'ਚ 21 ਇੰਚ ਅਤੇ ਰੀਅਰ ਹਿੱਸੇ 'ਚ 18 ਇੰਚ ਦੇ ਵ੍ਹੀਲਸ ਦਿੱਤੇ ਹਨ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਕੰਪਨੀ ਨੇ ਇਸ ਬਾਈਕ ਨੂੰ ਪੂਰੀ ਤਰ੍ਹਾਂ ਐਡਵੇਂਚਰ ਟੂਰਿੰਗ ਬਾਈਕ ਬਣਾਇਆ ਹੈ ਜਿਸ ਦੀ ਆਫ-ਰੋਡ ਸਮਰਥਾ ਕਾਫੀ ਬਿਹਤਰ ਹੋਵੇਗੀ। ਰਿਪੋਰਟਸ ਦੀ ਮੰਨਿਏ ਤਾਂ ਇਸ ਬਾਈਕ ਨੂੰ ਕੁਆਲਟੀ ਅਤੇ ਫੀਚਰਸ ਦੇ ਮਾਮਲੇ 'ਚ ਪਹਿਲੇ ਤੋਂ ਕਈ ਬਿਹਤਰ ਅਤੇ ਅਪਗਰੇਡੇਡ ਬਣਾਇਆ ਹੈ। ਇਸ ਦੇ ਮੁਕਾਬਲੇ ਦੀ ਗੱਲ ਕਰੀਏ ਤਾਂ ਬੀ.ਐੱਮ.ਡਬਲਿਊ ਐੱਫ850ਜੀ.ਐੱਸ. ਦੀ ਟੱਕਰ 'ਚ ਟਾਇਮਫ ਟਾਈਗਰ 800, ਹੋਂਡਾ ਅਫਰੀਕਾ ਟਵਿਨ ਅਤੇ ਡੁਕਾਟੀ ਮਲਟੀਸਟਰਾਡਾ 950 ਵਰਗੀਆਂ ਬਾਈਕਸ ਨਾਲ ਹੋਵੇਗੀ। ਉਮੀਦ ਹੈ ਕਿ 2018 ਤਕ ਕੰਪਨੀ ਇਸ ਬਾਈਕ ਨੂੰ ਲਾਂਚ ਕਰੇਗੀ।

bmw f850gs teaser


Related News