ਅਰਹਰ ਦਾਲ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ਦੀ ਖੈਰ ਨਹੀਂ, ਸਰਕਾਰ ਨੇ ਦੁਕਾਨਦਾਰਾਂ ਨੂੰ ਦਿੱਤਾ ਇਹ ਨਿਰਦੇਸ਼
Saturday, Apr 01, 2023 - 03:50 PM (IST)
ਨਵੀਂ ਦਿੱਲੀ- ਅਰਹਰ ਦਾਲ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ਦੀ ਖੈਰ ਨਹੀਂ ਹੈ। ਅਰਹਰ ਦਾਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਚਿੰਤਾ ਦੇ ਵਿਚਕਾਰ ਖਪਤਕਾਰ ਮਾਮਲਿਆਂ ਦੇ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਸ਼ੁੱਕਰਵਾਰ ਨੂੰ ਖੁਦਰਾ ਵਿਕਰੇਤਾਵਾਂ ਨੂੰ ਨਿਰਦੇਸ਼ ਦਿੱਤਾ ਕਿ ਉਹ ਦਾਲਾਂ ਵਿਸ਼ੇਸ਼ ਤੌਰ 'ਤੇ ਅਰਹਰ ਦਾਲ 'ਤੇ ਆਪਣਾ ਅਨੁਚਿਤ ਪੱਧਰ ਤੱਕ ਲਾਭ ਮਾਰਜਨ ਨਾ ਰੱਖੇ। ਰਿਟੇਲਰਸ ਐਸੋਸੀਏਸ਼ਨ ਆਫ ਇੰਡੀਆ (ਆਰ.ਏ.ਆਈ) ਅਤੇ ਮੁੱਖ ਸੰਗਠਿਤ ਖੁਦਰਾ ਵਿਕਰੇਤਾਵਾਂ ਦੇ ਨਾਲ ਇਕ ਬੈਠਕ 'ਚ ਸਕੱਤਰ ਨੇ ਉਨ੍ਹਾਂ ਨੂੰ ਖੁਦਰਾ ਮਾਰਜਨ ਨੂੰ ਇਸ ਤਰ੍ਹਾਂ ਨਾਲ ਨਿਰਧਾਰਤ ਕਰਨ ਲਈ ਕਿਹਾ ਕਿ ਘਰਾਂ 'ਚ ਦਾਲਾਂ ਦੀ ਖਪਤ ਦੀ ਸੰਰਚਨਾ ਮੁੱਲ ਵਾਧੇ ਨਾਲ ਪ੍ਰਭਾਵਿਤ ਨਾ ਹੋਵੇ।
ਇਹ ਵੀ ਪੜ੍ਹੋ-ਫਰਵਰੀ 'ਚ ਇਕ ਕਰੋੜ ਤੋਂ ਵਧ ਮੋਬਾਇਲ ਨੰਬਰ ਆਧਾਰ ਨਾਲ ਜੋੜੇ ਗਏ
ਖੁਦਰਾ ਵਿਕਰੇਤਾਵਾਂ ਨੂੰ ਨਿਰਦੇਸ਼ ਦਿੱਤਾ
ਇਕ ਸਰਕਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਖੁਦਰਾ ਵਿਕਰੇਤਾਵਾਂ ਨੂੰ ਇਹ ਸੁਨਿਸ਼ਚਿਤ ਕਰਨ ਦਾ ਨਿਰਦੇਸ਼ ਦਿੱਤਾ ਕਿ ਦਾਲਾਂ ਵਿਸ਼ੇਸ਼ ਤੌਰ 'ਤੇ ਅਰਹਰ ਦਾਲ ਦੇ ਲਈ ਖੁਦਰਾ ਮਾਰਜਨ ਨੂੰ ਅਨੁਚਿਤ ਪੱਧਰ 'ਤੇ ਨਹੀਂ ਰੱਖਿਆ ਜਾਵੇ। ਖੁਦਰਾ ਉਦਯੋਗ ਦੇ ਕਾਰੋਬਾਰੀਆਂ ਨੇ ਸਰਕਾਰ ਦੇ ਨਾਲ ਪੂਰਨ ਸਹਿਯੋਗ ਕਰਨ ਦੀ ਪ੍ਰਤੀਬੱਧਤਾ ਪ੍ਰਗਟ ਕੀਤੀ ਅਤੇ ਇਹ ਵੀ ਭਰੋਸਾ ਦਿੱਤਾ ਕਿ ਦਾਲਾਂ ਦੀਆਂ ਕੀਮਤਾਂ ਨੂੰ ਕੰਟਰੋਲ 'ਚ ਰੱਖਣ ਲਈ ਭਰੋਸਾ ਦਿੱਤਾ ਕਿ ਦਾਲਾਂ ਦੀਆਂ ਕੀਮਤਾਂ ਨੂੰ ਕੰਟਰੋਲ 'ਚ ਰੱਖਣ ਲਈ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਖੁਦਰਾ ਸੰਗਠਨਾਂ ਅਤੇ ਮੁੱਖ ਸੰਗਠਿਤ ਖੁਦਰਾ ਲੜੀਆਂ ਦੇ ਨਾਲ ਅੱਜ ਦੀ ਮੀਟਿੰਗ ਖਪਤਕਾਰਾਂ ਦੇ ਲਈ ਦਾਲਾਂ ਦੀ ਉਪਲੱਬਧਤਾ ਅਤੇ ਉਸ ਨੂੰ ਸਸਤਾ ਬਣਾਏ ਰੱਖਣ ਲਈ ਦਲਹਨ ਮੁੱਲ 'ਤੇ ਵੱਖ-ਵੱਖ ਪੱਖਾਂ ਦੇ ਨਾਲ ਹੋ ਰਹੀਆਂ ਬੈਠਕਾਂ ਦਾ ਹਿੱਸਾ ਹਨ। ਇਸ ਦੌਰਾਨ ਜਮ੍ਹਾਖੋਰੀ 'ਤੇ ਲਗਾਮ ਲਗਾਉਣ ਲਈ ਵਿਭਾਗ, ਵਪਾਰੀਆਂ ਅਤੇ ਆਯਾਤਕਾਂ ਦੇ ਸਟਾਕ ਖੁਲਾਸੇ 'ਤੇ ਕੜੀ ਨਜ਼ਰ ਰੱਖ ਰਿਹਾ ਹੈ।
ਇਹ ਵੀ ਪੜ੍ਹੋ-ਸਮਾਲਕੈਪ ਕੰਪਨੀਆਂ ਦੇ ਸਟਾਕਸ ਨੇ ਨਿਵੇਸ਼ਕਾਂ ਨੂੰ ਰੁਆਇਆ, ਕਰੋੜਾਂ ਰੁਪਏ ਡੁੱਬੇ
ਮੁੱਲ ਵੱਧ ਕੇ 115 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ
ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਪਿਛਲੇ ਇਕ ਸਾਲ 'ਚ ਦੇਸ਼ 'ਚ ਅਰਹਰ ਦਾਲ ਦੀ ਔਸਤ ਪ੍ਰਚੂਨ ਕੀਮਤ 11.12 ਫ਼ੀਸਦੀ ਵਧ ਕੇ 115 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਕੀਮਤਾਂ 'ਤੇ ਦਬਾਅ ਹੈ ਕਿਉਂਕਿ ਖੇਤੀਬਾੜੀ ਮੰਤਰਾਲੇ ਦੇ ਦੂਜੇ ਅਨੁਮਾਨ ਦੇ ਅਨੁਸਾਰ, ਦੇਸ਼ ਦੀ ਅਰਹਰ ਉਤਪਾਦਨ ਫਸਲ ਸਾਲ 2022-23 (ਜੁਲਾਈ-ਜੂਨ) 'ਚ ਘੱਟ ਕੇ 3 ਕਰੋੜ 66.6 ਲੱਖ ਟਨ ਰਹਿਣ ਦੀ ਉਮੀਦ ਹੈ, ਜੋ ਪਿਛਲੇ ਸਮੇਂ 'ਚ 4 ਕਰੋੜ 22.2 ਲੱਖ ਟਨ ਦਾ ਹੋਇਆ ਸੀ। ਅਰਹਰ ਮੁੱਖ ਤੌਰ 'ਤੇ ਸਾਉਣੀ (ਗਰਮੀ) ਦੀ ਫ਼ਸਲ ਹੈ। ਦੇਸ਼ ਘਰੇਲੂ ਮੰਗ ਨੂੰ ਪੂਰਾ ਕਰਨ ਲਈ ਇਸ ਦਾਲ ਦੀ ਕੁਝ ਮਾਤਰਾ ਦਰਾਮਦ ਕਰਦਾ ਹੈ।
ਇਹ ਵੀ ਪੜ੍ਹੋ- ਦੂਰਸੰਚਾਰ ਗਾਹਕਾਂ ਦੀ ਗਿਣਤੀ ਜਨਵਰੀ 'ਚ ਮਾਮੂਲੀ ਵਧ ਕੇ 117.07 ਕਰੋੜ 'ਤੇ : ਟਰਾਈ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।