ਬਿਟਕੁਆਇਨ ’ਚ ਗਿਰਾਵਟ ਜਾਰੀ, 30000 ਡਾਲਰ ਤੋਂ ਹੇਠਾਂ ਡਿੱਗਿਆ ਦੁਨੀਆ ਦਾ ਸਭ ਤੋਂ ਵੱਡਾ ਡਿਜੀਟਲ ‘ਸਿੱਕਾ’

Saturday, Jan 23, 2021 - 09:27 AM (IST)

ਬਿਟਕੁਆਇਨ ’ਚ ਗਿਰਾਵਟ ਜਾਰੀ, 30000 ਡਾਲਰ ਤੋਂ ਹੇਠਾਂ ਡਿੱਗਿਆ ਦੁਨੀਆ ਦਾ ਸਭ ਤੋਂ ਵੱਡਾ ਡਿਜੀਟਲ ‘ਸਿੱਕਾ’

ਨਵੀਂ ਦਿੱਲੀ– ਕ੍ਰਿਪਟੋ ਕਰੰਸੀ ਬਿਟਕੁਆਇਨ ’ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਪਿਛਲੇ 24 ਘੰਟਿਆਂ ’ਚ ਇਹ 2951 ਡਾਲਰ ਡਿੱਗ ਚੁੱਕਾ ਹੈ। ਇਕ ਜਨਵਰੀ ਨੂੰ ਇਹ 41950 ਡਾਲਰ ਦੇ ਪੱਧਰ ਨੂੰ ਛੂਹ ਗਿਆ ਸੀ। ਦੱਸ ਦਈਏ ਕਿ ਬਿਟਕੁਆਇਨ ਸ਼ੁੱਕਰਵਾਰ ਨੂੰ 30,000 ਡਾਲਰ ਤੋਂ ਹੇਠਾਂ ਡਿੱਗ ਗਿਆ। ਸਿਰਫ ਦੋ ਹਫਤੇ ਪਹਿਲਾਂ ਇਹ ਸਭ ਤੋਂ ਉੱਚ ਪੱਧਰ ’ਤੇ ਪਹੁੰਚ ਕੇ ਡਿੱਗਿਆ ਹੈ।

ਇਹ ਵੀ ਪੜ੍ਹੋ: ਖ਼ਰੀਦਦਾਰੀ ਦਾ ਚੰਗਾ ਮੌਕਾ, 49 ਹਜ਼ਾਰ ਤੋਂ ਹੇਠਾਂ ਡਿੱਗੀਆਂ ਸੋਨੇ ਦੀਆਂ ਕੀਮਤਾਂ, ਜਾਣੋ 10 ਗ੍ਰਾਮ Gold ਦਾ ਭਾਅ

ਜਨਵਰੀ ਨੂੰ ਬਿਟਕੁਆਇਨ ਲਗਭਗ 42,000 ਡਾਲਰ ਦੇ ਰਿਕਾਰਡ ਪੱਧਰ ’ਤੇ ਸੀ। ਬਿਟਕੁਆਇਨ ਡਾਲਰ ਦੀ ਕਮਜ਼ੋਰੀ ਅਤੇ ਤੇਜ਼ ਮਹਿੰਗਾਈ ਵਰਗੇ ਜੋਖਮਾਂ ’ਚ ਭੂਮਿਕਾ ਨਿਭਾਉਣ ਦੇ ਨਾਲ ਇਕ ਵਧੇਰੇ ਮੁੱਖ ਧਾਰਾ ਦਾ ਨਿਵੇਸ਼ ਵੀ ਬਣ ਰਿਹਾ ਹੈ। ਡਿਜੀਟਲ ਸਿੱਕਾ ਪਿਛਲੇ ਇਕ ਸਾਲ ’ਚ ਤਿੰਨ ਗੁਣਾ ਤੋਂ ਵੱਧ ਹੋ ਗਿਆ ਹੈ। ਏਸ਼ੀਆਈ ਵਪਾਰ ’ਚ ਇਹ ਡਿਜੀਟਲ ਕੁਆਇਨ ਤੋਂ ਲਗਭਗ 30,000 ਡਾਲਰ ਤੋਂ ਉੱਪਰ ਪਹੁੰਚਿਆ ਅਤੇ ਡਿੱਗ ਗਿਆ।

ਇਹ ਵੀ ਪੜ੍ਹੋ: ਦੁਖ਼ਦ ਖ਼ਬਰ : ਖੇਡਦੇ-ਖੇਡਦੇ ਕਬੱਡੀ ਖਿਡਾਰੀ ਦੀ ਮੌਤ, ਵੇਖੋ ਵੀਡੀਓ

ਮਾਹਰਾਂ ਨੇ ਕਿਹਾ ਕਿ ਬਾਅਦ ਦੇ ਪੱਧਰ ਤੋਂ ਹੇਠਾਂ ਲਗਾਤਾਰ ਗਿਰਾਵਟ ਅੱਗੇ ਨੁਕਸਾਨ ਨੂੰ ਘੱਟ ਕਰ ਸਕਦੀ ਹੈ। ਪਿਛਲੇ ਸਾਲ ਮਾਰਚ ’ਚ ਮਹਾਮਾਰੀ ਕਾਰਣ ਆਈ ਗਿਰਾਵਟ ਤੋਂ ਬਾਅਦ ਬਿਟਕੁਆਇਨ ਲਈ ਇਹ ਸਭ ਤੋਂ ਖਰਾਬ ਹਫਤਾ ਹੈ। ਯੂਰਪ ਦੇ ਸੀਨੀਅਰ ਬਾਜ਼ਾਰ ਵਿਸ਼ਲੇਸ਼ਕ ਕ੍ਰੇਗ ਅਲਾਰਮ ਨੇ ਇਕ ਨੋਟ ’ਚ ਕਿਹਾ ਕਿ ਇਹ ਪੱਧਰ ਬਹੁਤ ਕਮਜ਼ੋਰ ਲਗਦਾ ਹੈ ਅਤੇ ਬਿਟਕੁਆਇਨ ਅਤੇ ਕ੍ਰਿਪਟੋ ਲਈ ਇਹ ਬੁਰੀ ਖਬਰ ਹੈ।

ਇਹ ਵੀ ਪੜ੍ਹੋ: ਵਤਨ ਪਰਤਣ ’ਤੇ ਹਵਾਈਅੱਡੇ ਤੋਂ ਸਿੱਧਾ ਆਪਣੇ ਪਿਤਾ ਦੀ ਕਬਰ ’ਤੇ ਫੁੱਲ ਚੜ੍ਹਾਉਣ ਪਹੁੰਚਿਆ ਸਿਰਾਜ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

cherry

Content Editor

Related News