ਏਲਨ ਮਸਕ ਦੇ ਇਕ ਟਵੀਟ ਕਾਰਨ ਬਿਟਕੁਆਇਨ ਧੜਾਮ ਡਿੱਗਾ, ਜਾਣੋ ਹੁਣ ਕੀ ਹੈ ਕੀਮਤ
Tuesday, Feb 23, 2021 - 05:45 PM (IST)
ਮੁੰਬਈ - ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਅਤੇ ਇਲੈਕਟ੍ਰਿਕ ਕਾਰ ਨਿਰਮਾਤਾ ਟੈੱਸਲਾ ਦੇ ਸੀ.ਈ.ਓ. ਐਲਨ ਮਸਕ ਦੇ ਇੱਕ ਟਵੀਟ ਕਾਰਨ ਬਿਟਕੁਆਇਨ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਆਈ ਹੈ। ਟੇਸਲਾ ਨੇ ਹਾਲ ਹੀ ਵਿਚ ਦੁਨੀਆ ਦੇ ਸਭ ਤੋਂ ਮਸ਼ਹੂਰ ਕ੍ਰਿਪਟੋਕਰੰਸੀ ਬਿਟਕੁਆਇਨ ਵਿਚ 1.5 ਅਰਬ ਡਾਲਰ ਦਾ ਨਿਵੇਸ਼ ਕੀਤਾ ਸੀ। ਉਸ ਸਮੇਂ ਤੋਂ ਬਾਅਦ ਬਿਟਕੁਆਇਨ ਨੂੰ ਖੰਭ ਲੱਗ ਗਏ ਸਨ ਅਤੇ ਕੁਝ ਦਿਨਾਂ ਦੇ ਅੰਦਰ ਹੀ ਇਸ ਵਿਚ ਭਾਰੀ ਤੇਜ਼ੀ ਦੇਖਣ ਨੂੰ ਮਿਲੀ ਹੈ।
ਇਹ ਵੀ ਪੜ੍ਹੋ : ਇਹ 1 ਰੁਪਏ ਦਾ ਸਿੱਕਾ ਤੁਹਾਨੂੰ ਬਣਾ ਸਕਦਾ ਹੈ ਅਮੀਰ, ਮਿਲ ਸਕਦੇ ਹਨ ਲੱਖਾਂ ਰੁਪਏ
ਮਸਕ ਨੇ ਇਸ ਗੱਲ 'ਤੇ ਚਿੰਤਾ ਜ਼ਾਹਰ ਕਰਦਿਆਂ ਟਵੀਟ ਕੀਤਾ ਕਿ ਬਿਟਕੁਆਇਨ ਦੀ ਕੀਮਤ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਬੱਸ ਫਿਰ ਕੀ ਸੀ ਉਸਦੇ ਟਵੀਟ ਦੇ ਕੁਝ ਘੰਟਿਆਂ ਦੇ ਅੰਦਰ ਹੀ ਨਿਊਯਾਰਕ ਵਿਚ ਬਿਟਕੁਆਇਨ ਦੀ ਕੀਮਤ 8000 ਡਾਲਰ ਭਾਵ ਲਗਭਗ 17 ਪ੍ਰਤੀਸ਼ਤ ਘਟ ਕੇ 50,000 ਡਾਲਰ ਤੋਂ ਹੇਠਾਂ ਆ ਗਈ। ਹਾਲਾਂਕਿ ਕੁਝ ਸਮੇਂ ਬਾਅਦ ਇਸ ਵਿਚ ਸੁਧਾਰ ਹੋਇਆ ਅਤੇ ਇਹ 52 ਹਜ਼ਾਰ ਡਾਲਰ ਤੋਂ ਵੀ ਵੱਧ ਪਹੁੰਚ ਗਿਆ। ਇਸ ਤੋਂ ਪਹਿਲਾਂ ਟੇਸਲਾ ਅਤੇ ਸੰਸਥਾਗਤ ਨਿਵੇਸ਼ਕਾਂ ਦੀ ਖਰੀਦਦਾਰੀ ਕਾਰਨ ਬਿਟਕੁਆਇਨ ਨੂੰ ਖੰਭ ਲੱਗ ਗਏ ਸਨ। ਸੰਸਥਾਗਤ ਨਿਵੇਸ਼ਕਾਂ ਦਾ ਕਹਿਣਾ ਹੈ ਕਿ ਬਿਟਕੁਆਇਨ ਸੋਨੇ ਅਤੇ ਡਾਲਰ ਨਾਲੋਂ ਵਧੀਆ ਵਿਕਲਪ ਹੈ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਦੇਵੇਗੀ ਈ-ਭੁਗਤਾਨ ਨਾਲ MSP
ਲਗਾਤਾਰ ਵਧ ਰਹੀ ਹੈ ਪ੍ਰਸਿੱਧੀ
ਸਿਰਫ ਇਸ ਮਹੀਨੇ ਬਿਟਕੁਆਇਨ ਦੀ ਕੀਮਤ ਵਿਚ 60 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੋਇਆ ਹੈ। ਐਤਵਾਰ ਨੂੰ ਇਸ ਦੀ ਕੀਮਤ 59 ਹਜ਼ਾਰ ਡਾਲਰ (ਲਗਭਗ 42 ਲੱਖ 71 ਹਜ਼ਾਰ ਰੁਪਏ) 'ਤੇ ਪਹੁੰਚ ਗਈ। ਮਾਹਰਾਂ ਦਾ ਕਹਿਣਾ ਹੈ ਕਿ ਸੋਨੇ ਦੀਆਂ ਕੀਮਤਾਂ ਵਿਚ ਹੋਈ ਤਾਜ਼ਾ ਗਿਰਾਵਟ ਲਈ ਕ੍ਰਿਪਟੋਕਰੰਸੀ ਜ਼ਿੰਮੇਵਾਰ ਹੈ। ਅਕਤੂਬਰ ਤੋਂ ਬਿਟਕੁਆਇਨ ਫੰਡਾਂ ਵਿਚ ਬਹੁਤ ਸਾਰਾ ਪੈਸਾ ਲਗਾਇਆ ਗਿਆ ਹੈ, ਜਦੋਂ ਕਿ ਨਿਵੇਸ਼ਕ ਸੋਨੇ ਤੋਂ ਦੂਰੀ ਬਣਾ ਰਹੇ ਹਨ। ਐਸੇਟ ਕਲਾਸ ਵਜੋਂ ਡਿਜੀਟਲ ਮੁਦਰਾਵਾਂ ਦੀ ਪ੍ਰਸਿੱਧੀ ਨਿਰੰਤਰ ਵਧ ਰਹੀ ਹੈ।
ਇਹ ਵੀ ਪੜ੍ਹੋ : Gold Loan ਲੈਣ ਤੋਂ ਪਹਿਲਾਂ ਇਨ੍ਹਾਂ ਚੀਜ਼ਾਂ ਦਾ ਜ਼ਰੂਰ ਰੱਖੋ ਧਿਆਨ, ਨਹੀਂ ਤਾਂ ਭਰਨਾ ਪੈ ਸਕਦਾ ਹੈ ਜੁਰਮਾਨਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।