ਬਿਟਕੁਆਇਨ ਦੇ ਨਿਵੇਸ਼ਕਾਂ ਨੂੰ ਵੱਡਾ ਝਟਕਾ, 30 ਹਜ਼ਾਰ ਡਾਲਰ ਤੋਂ ਥੱਲ੍ਹੇ ਡਿੱਗਾ

Tuesday, Jun 22, 2021 - 09:35 PM (IST)

ਵਾਸ਼ਿੰਗਟਨ- ਬਿਟਕੁਆਇਨ ਦੇ ਨਿਵੇਸ਼ਕਾਂ ਨੂੰ ਭਾਰੀ ਨੁਕਸਾਨ ਦੇਖਣ ਨੂੰ ਮਿਲਿਆ। ਮੰਗਲਵਾਰ ਨੂੰ ਕਾਰੋਬਾਰ ਦੌਰਾਨ ਇਸ ਦੀ ਕੀਮਤ 30,000 ਡਾਲਰ ਤੋਂ ਹੇਠਾਂ ਡਿੱਗ ਗਈ। ਕੁਆਇਨ ਮੈਟ੍ਰਕਿਸ ਮੁਤਾਬਕ, ਇਹ 11 ਫ਼ੀਸਦੀ ਲੁੜਕ ਕੇ 28,911 ਡਾਲਰ 'ਤੇ ਆ ਗਿਆ, ਜੋ 2021 ਵਿਚ ਇਸ ਦਾ ਨੈਗੇਟਿਵ ਪੱਧਰ ਹੈ ਕਿਉਂਕਿ 2020 ਦੇ ਅੰਤ ਵਿਚ ਇਸ ਨੇ 29,026 ਡਾਲਰ 'ਤੇ ਸਮਾਪਤੀ ਕੀਤੀ ਸੀ।

ਹਾਲਾਂਕਿ, ਬਾਅਦ ਵਿਚ ਇਸ ਵਿਚ ਥੋੜ੍ਹਾ ਸੁਧਾਰ ਦੇਖਣ ਨੂੰ ਮਿਲਿਆ ਅਤੇ ਇਹ 6 ਫ਼ੀਸਦੀ ਦੀ ਗਿਰਾਵਟ ਨਾਲ 30,476 ਡਾਲਰ 'ਤੇ ਕਾਰੋਬਾਰ ਕਰ ਰਿਹਾ ਸੀ।

ਮਈ ਵਿਚ ਕੀਮਤਾਂ ਵਿਚ ਭਾਰੀ ਗਿਰਾਵਟ ਮਗਰੋਂ ਤਕੀਨਕੀ ਵਿਸ਼ਲੇਸ਼ਕ 30,000 ਡਾਲਰ ਦੇ ਪੱਧਰ ਨੂੰ ਮਹੱਤਵਪੂਨ ਸਪੋਰਟ ਵਜੋਂ ਦੇਖ ਰਹੇ ਸਨ। ਖ਼ਰੀਦਣ ਤੇ ਵੇਚਣ ਦਾ ਅਧਿਐਨ ਕਰਨ ਵਾਲੇ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਅਗਲਾ ਸਪੋਰਟ ਲੇਵਲ ਘੱਟ-ਘੱਟ 20,000 ਡਾਲਰ ਹੋ ਸਕਦਾ ਹੈ, ਯਾਨੀ ਇਸ ਲੇਵਲ ਤੋਂ ਥੱਲ੍ਹੇ ਡਿੱਗਦਾ ਹੈ ਤਾਂ ਭਾਰੀ ਨੁਕਸਾਨ ਦੇਖਣ ਨੂੰ ਮਿਲੇਗਾ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਹੁਣ ਇਹ ਦੇਖਣਾ ਅਹਿਮ ਹੈ ਕੀ ਇਹ ਅੱਜ ਕਾਰੋਬਾਰਨ ਦੌਰਾਨ ਇਹ 30,000 ਡਾਲਰ 'ਤੇ ਟਿਕ ਪਾਉਂਦਾ ਹੈ। ਜੇ ਇਹ ਇਸ ਤੋਂ ਥੱਲੇ ਬੰਦ ਹੁੰਦਾ ਹੈ ਤਾਂ 25,000 ਡਾਲਰ ਦਾ ਪੱਧਰ ਦੇਖਣਾ ਬਹੁਤ ਮਹੱਤਵਪੂਰਨ ਹੋਵੇਗਾ। ਬਿਟਕੁਆਇਨ ਤਿਮਾਹੀ ਦੇ ਸ਼ੁਰੂ ਤੋਂ ਉੱਚ ਪੱਧਰ ਨੂੰ ਮੁੜ ਪ੍ਰਾਪਤ ਕਰਨ ਲਈ ਸੰਘਰਸ਼ ਕਰ ਰਿਹਾ ਹੈ। ਮਈ ਵਿਚ ਐਲਨ ਮਸਕ ਦੇ ਟਵੀਟਾਂ ਨਾਲ ਇਸ ਵਿਚ ਭਾਰੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ ਸੀ।


Sanjeev

Content Editor

Related News