ਬਰਡ ਫਲੂ: ਮੁਰਗੇ-ਮੁਰਗੀਆਂ ਦੀ ਆਈ ਸ਼ਾਮਤ, ਮਜ਼ਬੂਰ ਪੋਲਟਰੀ ਮਾਲਕ ਲੈ ਸਕਦੇ ਨੇ ਇਹ ਫ਼ੈਸਲਾ

01/11/2021 5:03:57 PM

ਨਵੀਂ ਦਿੱਲੀ — ਏਸ਼ੀਆ ਦੀ ਚਿਕਨ ਦੀ ਸਭ ਤੋਂ ਵੱਡੀ ਮੰਨੀ ਜਾਣ ਵਾਲੀ ਗਾਜ਼ੀਪੁਰ ਮੰਡੀ ਨੂੰ 10 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਮੁਰਗੀ ਦੀ ਵਿਕਰੀ ’ਤੇ 7 ਤੋਂ 8 ਦਿਨਾਂ ਲਈ ਪਾਬੰਦੀ ਲਗਾਈ ਗਈ ਹੈ। ਦੇਸ਼ ਵਿਚ ਲੋਕ ਰੋਜ਼ਾਨਾ ਲੱਖਾਂ ਮੁਰਗੀਆਂ ਖਾ ਜਾਂਦੇ ਹਨ। ਇਕੱਲੇ ਗਾਜੀਪੁਰ ਮੰਡੀ ਤੋਂ ਰੋਜ਼ਾਨਾ 5 ਲੱਖ ਮੁਰਗੀ ਵਿਕਦੀ ਹੈ। ਅਜਿਹੀ ਸਥਿਤੀ ਵਿਚ ਪੋਲਟਰੀ ਮਾਲਕਾਂ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਇਨ੍ਹਾਂ ਨੂੰ ਦਾਣੇ ਖੁਆਉਣ ਦੀ ਹੈ।

ਅਾਂਡਾ ਐਸੋਸੀਏਸ਼ਨ ਦੇ ਪ੍ਰਧਾਨ ਦਸਦੇ ਹਨ, 'ਇੱਕ ਮੁਰਗੀ ਜਾਂ ਮੁਰਗੇ ਨੂੰ ਰੋਜ਼ਾਨਾ 100 ਤੋਂ 125 ਗ੍ਰਾਮ ਅਨਾਜ ਦੀ ਜ਼ਰੂਰਤ ਹੁੰਦੀ ਹੈ। ਜੇ ਤੁਸੀਂ ਇੰਨੀ ਮਾਤਰਾ ’ਚ  ਅਨਾਜ ਨਹੀਂ ਦਿੰਦੇ, ਤਾਂ ਇਸਦਾ ਭਾਰ ਘੱਟ ਹੋਣਾ ਸ਼ੁਰੂ ਹੋ ਜਾਵੇਗਾ। ਬਾਜ਼ਰਾ ਅਤੇ ਮੱਕੀ ਮੁਰਗਿਆਂ ਨੂੰ ਦਾਣੇ ਵਜੋਂ ਦਿੱਤੇ ਜਾਂਦੇ ਹਨ। ਬਾਜਰਾ ਐਮਐਸਪੀ ਦੇ ਹਿਸਾਬ ਨਾਲ 2150 ਅਤੇ ਮੱਕੀ 1800 ਰੁਪਏ ਤੋਂ ਉਪਰ ਹੈ।'

ਇਹ ਵੀ ਪੜ੍ਹੋ : ਲਗਾਤਾਰ ਵਧ ਰਹੀ ਹੈ ਐਲੋਨ ਮਸਕ ਦੀ ਦੌਲਤ, ਜਲਦ ਬਣ ਸਕਦੇ ਹਨ ਦੁਨੀਆ ਦੇ ਪਹਿਲੇ trillionaire

ਪੋਲਟਰੀ ਉਦਯੋਗ ਵਾਲਿਆਂ ਦਾ ਕਹਿਣਾ ਹੈ ਆਂਡੇ ਨਾ ਵਿਕਣ ਦੀ ਸਥਿਤੀ ’ਚ ਵੀ ਪੋਲਟਰੀ ਮਾਲਕ 10-15 ਦਿਨਾਂ ਤੱਕ ਆਂਡਾ ਦੇਣ ਵਾਲੀ ਮੁਰਗੀ ਦਾ ਖਰਚਾ ਤਾਂ ਸਹਿ ਲੈਂਦਾ ਹੈ ਪਰ ਚਿਕਨ ਨੂੰ 4-5 ਦਿਨਾਂ ਤੋਂ ਵੱਧ ਨਹੀਂ ਖੁਆਇਆ ਜਾ ਸਕਦਾ। ਬਾਜ਼ਾਰ ਵਿਚ ਚਿਕਨ 900 ਗ੍ਰਾਮ ਤੋਂ ਲੈ ਕੇ 2500 ਗ੍ਰਾਮ ਤੱਕ ਦਾ ਵਿਕਦਾ ਹੈ। ਹੁਣ ਚਿਕਨ ਨੂੰ ਦਾਣਾ ਖੁਆਉਣ ਦਾ ਕੋਈ ਲਾਭ ਨਹੀਂ ਹੈ, ਕਿਉਂਕਿ ਉਨ੍ਹਾਂ ਦਾ ਭਾਰ ਵਧੇਗਾ ਅਤੇ 1750 ਗ੍ਰਾਮ ਤੋਂ ਵੱਧ ਵਜ਼ਨ ਵਾਲਾ ਇੱਕ ਕੁੱਕੜ ਮੁਸ਼ਕਲ ਨਾਲ ਵਿਕਦਾ ਹੈ। ਜੇ ਮੁਰਗੀ ਵਿਚ ਕੋਈ ਬਰਡ ਫਲੂ ਨਹੀਂ ਹੈ, ਤਾਂ ਸਰਕਾਰ ਨੂੰ ਇਸ ਨੂੰ ਵੇਚਣ ਦੀ ਆਗਿਆ ਦੇਣੀ ਚਾਹੀਦੀ ਹੈ। ਇਸ ਦੇ ਨਾਲ ਹੀ ਜਿਥੇ ਬਰਡ ਫਲੂ ਹੈ ਉਥੇ ਪ੍ਰਸ਼ਾਸਨ ਨੂੰ ਇਨ੍ਹਾਂ ਨੂੰ ਖ਼ਤਮ ਕਰਵਾਉਣਾ ਚਾਹੀਦਾ ਹੈ। ਨਹੀਂ ਤਾਂ ਸਾਨੂੰ ਹੀ 4-5 ਦਿਨਾਂ ਬਾਅਦ ਇਨ੍ਹਾਂ ਮੁਰਗੇ-ਮੁਰਗੀਆਂ ਨੂੰ ਖਤਮ ਕਰਨਾ ਪਏਗਾ। '

ਇਹ ਵੀ ਪੜ੍ਹੋ : ਸਸਤੇ 'ਚ ਸਿਲੰਡਰ ਖਰੀਦਣ ਲਈ Pocket wallet ਜ਼ਰੀਏ ਕਰੋ ਬੁਕਿੰਗ, ਮਿਲੇਗਾ 50 ਰੁਪਏ ਦਾ ਕੈਸ਼ਬੈਕ

ਇੱਕ ਹੋਰ ਪੋਲਟਰੀ ਮਾਹਰ ਨੇ ਕਿਹਾ, ‘ਅਜਿਹਾ ਹੀ ਕੋਰੋਨਾ-ਤਾਲਾਬੰਦੀ ਦੌਰਾਨ ਹੋਇਆ ਸੀ।’ ਮੁਰਗੇ-ਮੁਰਗੀਆਂ ਵਿਚ ਕੋਰੋਨਾ ਦੇ ਕੋਈ ਲੱਛਣ ਨਹੀਂ ਸਨ। ਫਿਰ ਵੀ ਅੰਡੇ ਅਤੇ ਮੁਰਗੀ ਦੀ ਵਿਕਰੀ ਰੋਕ ਦਿੱਤੀ ਗਈ। ਕਿੰਨਾ ਚਿਰ ਮੁਰਗੇ-ਮੁਰਗੀਆਂ ਨੂੰ ਘਰੋਂ ਅਨਾਜ ਖੁਆ ਸਕਦੇ ਸੀ, ਇਸ ਲਈ ਜ਼ਿੰਦਾ ਮੁਰਗੀ ਅਤੇ ਅੰਡੇ ਜ਼ਮੀਨ ਵਿਚ ਦੱਬੇ ਗਏ।

ਗਾਜ਼ੀਪੁਰ ਮੰਡੀ ਵਿਚ ਪੋਲਟਰੀ ਕਾਰੋਬਾਰੀਆਂ ਨੇ ਕਿਹਾ ਕਿ ਅੱਜ ਅਸੀਂ ਆਪਣੀਆਂ ਕੁਝ ਅਜਿਹੀਆਂ ਮੁਸ਼ਕਲਾਂ ਬਾਰੇ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੂੰ ਮਿਲਣ ਜਾ ਰਹੇ ਹਾਂ।

ਇਹ ਵੀ ਪੜ੍ਹੋ : ਆਮ ਲੋਕਾਂ ਨੂੰ ਲੱਗੇਗਾ ਵੱਡਾ ਝਟਕਾ, ਵਧ ਸਕਦੇ ਹਨ ਸਾਬਣ ਤੇ ਬਿਸਕੁੱਟ ਦੇ ਭਾਅ, ਜਾਣੋ ਕਿਉਂ

ਨੋਟ — ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News