ਜੀ. ਐੱਸ. ਟੀ. ਚੋਰੀ ਦਾ ਵੱਡਾ ਖੁਲਾਸਾ, 8 ਮਹੀਨਿਆਂ ''ਚ ਸਾਹਮਣੇ ਆਇਆ 12,000 ਕਰੋੜ ਦਾ ਘਪਲਾ

12/12/2018 5:37:59 PM

ਨਵੀਂ ਦਿੱਲੀ-ਸਰਕਾਰ ਨੇ ਪਿਛਲੇ 8 ਮਹੀਨਿਆਂ 'ਚ 12,000 ਕਰੋੜ ਰੁਪਏ ਦੇ ਵਸਤੂ ਤੇ ਸੇਵਾ ਕਰ (ਜੀ . ਐੱਸ. ਟੀ.) ਚੋਰੀ ਦਾ ਖੁਲਾਸਾ ਕੀਤਾ ਹੈ। ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮ (ਸੀ. ਬੀ. ਆਈ. ਸੀ.) ਦੇ ਮੈਂਬਰ ਜਾਨ ਜੋਸੇਫ ਨੇ ਕਿਹਾ ਕਿ ਈ-ਵੇ ਬਿੱਲ ਦੇ ਬਾਵਜੂਦ ਜਮ ਕੇ ਜੀ . ਐੱਸ. ਟੀ. ਦੀ ਚੋਰੀ ਹੋਈ ਹੈ। ਈ-ਵੇ ਬਿੱਲ ਦੀ ਪਾਲਣਾ ਦੀ ਸਖਤ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ 8 ਮਹੀਨਿਆਂ 'ਚ ਇਹ ਘਪਲਾ ਸਾਹਮਣੇ ਆਇਆ ਹੈ।
ਅਜੇ ਤੱਕ ਰਿਕਵਰ ਹੋਏ 8,000 ਕਰੋੜ ਰੁਪਏ
ਐਸੋਚੈਮ ਦੇ ਇਕ ਇਵੈਂਟ ਨੂੰ ਸੰਬੋਧਿਤ ਕਰਦੇ ਹੋਏ ਜੋਸੇਫੇ ਨੇ ਕਿਹਾ,''ਅਸੀਂ ਜੀ. ਐੱਸ. ਟੀ. ਚੋਰੀ ਖਿਲਾਫ ਅਪ੍ਰੈਲ ਮਹੀਨੇ 'ਚ ਸ਼ੁਰੂਆਤ ਕੀਤੀ ਸੀ, ਜੋ ਨਵੰਬਰ ਮਹੀਨੇ ਤੱਕ ਚਲਿਆ ਹੈ। ਇਸ ਨਾਲ ਸਾਨੂੰ ਕਰੀਬ 12,000 ਕਰੋੜ ਰੁਪਏ ਦੇ ਜੀ . ਐੱਸ. ਟੀ. ਚੋਰੀ ਦਾ ਪਤਾ ਚਲਿਆ ਹੈ। ਸੈਂਟਰਲ ਐਕਸਾਈਜ਼ ਜਾਂ ਸਰਵਿਸ ਟੈਕਸ ਦੇ ਮੁਕਾਬਲੇ ਇਹ ਵੱਡੀ ਰਕਮ ਹੈ। ਬਾਜ਼ਾਰ 'ਚ ਜ਼ਿਆਦਾ ਚਲਾਕ ਲੋਕ ਹਨ, ਜਿਨ੍ਹਾਂ ਨੂੰ ਸਰਕਾਰ ਦੀ ਨਜ਼ਰ ਤੋਂ ਆਪਣੇ ਪੈਸੇ ਬਚਾਉਣ ਦੇ ਰਸਤੇ ਪਤਾ ਹਨ।'' ਸੀ. ਬੀ. ਆਈ. ਸੀ. 'ਚ ਜਾਂਚ ਨੂੰ ਵੇਖਣ ਵਾਲਿਆਂ ਸਬੰਧੀ ਜੋਸੇਫ ਨੇ ਕਿਹਾ ਕਿ ਅਜੇ ਤੱਕ ਟੈਕਸ ਅਧਿਕਾਰੀਆਂ ਵੱਲੋਂ 8,000 ਕਰੋੜ ਰੁਪਏ ਰਿਕਵਰ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ 'ਚ 1.2 ਕਰੋੜ ਜੀ. ਐੱਸ. ਟੀ. ਕਾਰੋਬਾਰੀਆਂ 'ਚੋਂ 5 ਤੋਂ 10 ਫੀਸਦੀ ਅਜਿਹੇ ਕਾਰੋਬਾਰੀ ਹਨ, ਜੋ ਇੰਡਸਟਰੀ ਦਾ ਨਾਂ ਖਰਾਬ ਕਰਨ 'ਚ ਲੱਗੇ ਹੋਏ ਹਨ।
ਨਵੇਂ ਜੀ. ਐੱਸ. ਟੀ. ਰਿਟਰਨ ਦਾ ਬੀਟਾ ਵਰਜਨ ਹੋਵੇਗਾ ਲਾਂਚ
ਧਿਆਨਯੋਗ ਹੈ ਕਿ 1 ਜੁਲਾਈ 2017 'ਚ ਕਰੀਬ 17 ਲੋਕਲ ਟੈਕਸਿਜ਼ ਨੂੰ ਇਕ 'ਚ ਮਰਜ ਕਰਦੇ ਹੋਏ ਵਸਤੂ ਤੇ ਸੇਵਾ ਕਰ ਨੂੰ ਲਾਗੂ ਕੀਤਾ ਗਿਆ ਸੀ। ਹਾਲਾਂਕਿ ਇਹ ਇਕ ਨਵੀਂ ਟੈਕਸ ਵਿਵਸਥਾ ਸੀ ਤਾਂ ਸਰਕਾਰ ਨੇ ਇਸ ਨੂੰ ਲਾਗੂ ਕਰਨ ਲਈ ਕਾਰੋਬਾਰੀਆਂ ਨੂੰ ਕਈ ਤਰ੍ਹਾਂ ਦੀ ਛੋਟ ਦਿੱਤੀ ਸੀ। ਜੋਸੇਫ ਨੇ ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਕਿ ਸ਼ੁਰੂਆਤ 'ਚ ਜੀ. ਐੱਸ. ਟੀ. ਦਾ ਨਵਾਂ ਰਿਟਰਨ ਫਾਰਮ ਦਾ ਬੀਟਾ ਵਰਜਨ ਲਾਂਚ ਕੀਤਾ ਜਾਵੇਗਾ। ਇਸ ਤੋਂ ਬਾਅਦ ਕਾਰੋਬਾਰੀਆਂ ਕੋਲ ਸਮਰੱਥ ਸਮਾਂ ਹੋਵੇਗਾ ਕਿ ਉਹ ਇਸ ਨੂੰ ਸੁਵਿਧਾਜਨਕ ਬਣਾਉਣ ਲਈ ਆਪਣੇ ਸੁਝਾਅ ਦੇ ਸਕਣ। ਪਿਛਲੇ ਜੁਲਾਈ ਮਹੀਨੇ 'ਚ ਸੀ. ਬੀ. ਆਈ. ਸੀ. ਨੇ ਨਵੇਂ ਜੀ. ਐੱਸ. ਟੀ. ਰਿਟਰਨ ਫਾਰਮ ਦਾ ਡਰਾਫਟ ਪੇਸ਼ ਕੀਤਾ ਸੀ। ਇਨ੍ਹਾਂ ਦਾ ਨਾਮ 'ਸਹਿਜ' ਤੇ 'ਸੁਗਮ' ਹੈ। ਸੀ. ਬੀ. ਆਈ. ਸੀ. ਨੇ ਇਸ 'ਤੇ ਲੋਕਾਂ ਦਾ ਸੁਝਾਅ ਮੰਗਿਆ ਸੀ। ਇਹ ਦੋਵੇਂ ਫਾਰਮਸ ਜੀ. ਐੱਸ. ਟੀ. ਆਰ.-3ਬੀ ਅਤੇ ਜੀ. ਐੱਸ. ਟੀ. ਆਰ.-1 ਦੀ ਜਗ੍ਹਾ ਹੋਵੇਗਾ।


Hardeep kumar

Content Editor

Related News