ਦਿੱਲੀ ਹਾਈਕੋਰਟ ਤੋਂ ਵੀਵੋ ਨੂੰ ਵੱਡੀ ਰਾਹਤ, ਖਾਤਿਆਂ ਦੇ ਸੰਚਾਲਨ ਦੀ ਮਿਲੀ ਆਗਿਆ

07/13/2022 2:11:49 PM

ਨਵੀਂ ਦਿੱਲੀ- ਦਿੱਲੀ ਹਾਈਕੋਰਟ ਤੋਂ ਬੁੱਧਵਾਰ (13 ਜੁਲਾਈ) ਨੂੰ ਚਾਈਨੀਜ਼ ਟੈਲੀਕਾਮ ਕੰਪਨੀ ਵੀਵੋ ਨੂੰ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਨੇ ਵੀਵੋ ਕੰਪਨੀ ਵਲੋਂ ਦਾਖ਼ਲ ਉਸ 'ਤੇ ਸੁਣਵਾਈ ਕਰ ਰਹੀ ਸੀ।ਕੰਪਨੀ ਨੇ ਆਪਣੇ ਫਰੀਜ਼ ਕੀਤੇ ਗਏ ਖਾਤਿਆਂ 'ਚ ਲੈਣ ਦੇਣ ਕਰਨ ਦਾ ਆਗਿਆ ਦੇਣ ਦੀ ਮੰਗ ਕੀਤੀ ਹੈ।
ਹਾਈਕੋਰਟ ਨੇ ਇਸ ਮਾਮਲੇ 'ਚ ਸੁਣਵਾਈ ਕਰਦੇ ਹੋਏ ਕੰਪਨੀ ਦੇ ਖਾਤਿਆਂ ਨੂੰ 950 ਰੁਪਏ ਦੀ ਬੈਂਕ ਗਾਰੰਟੀ ਅਤੇ 250 ਕਰੋੜ ਰੁਪਏ ਦੇ ਨਿਊਨਤਮ ਬੈਲੇਂਸ ਦੀ ਸ਼ਰਤ 'ਤੇ ਕੰਪਨੀ ਦੇ ਖਾਤਿਆਂ ਨੂੰ ਡੈਬਿਟ ਫਰੀਜ਼ ਕਰਨ ਅਤੇ ਉਸ ਦੇ ਸੰਚਾਲਨ ਦੀ ਆਗਿਆ ਦੇ ਦਿੱਤੀ ਹੈ।
ਹਾਲਾਂਕਿ ਏ.ਐੱਨ.ਆਈ. ਦੀ ਰਿਪੋਰਟ ਮੁਤਾਬਕ ਕੋਰਟ ਨੇ ਕੰਪਨੀ ਨੂੰ ਇਹ ਵੀ ਕਿਹਾ ਹੈ ਕਿ ਉਸ ਨੂੰ ਆਪਣੇ ਹਰ ਲੈਣ-ਦੇਣ ਦੀ ਜਾਣਕਾਰੀ ਈ.ਡੀ. ਨੂੰ ਦੇਣੀ ਹੋਵੇਗੀ। ਉਧਰ ਦੂਜੇ ਪਾਸੇ ਹਾਈਕੋਰਟ ਨੇ ਵੀਡੀਓ ਕੰਪਨੀ ਵਲੋਂ ਦਾਖ਼ਲ ਪਟੀਸ਼ਨ 'ਤੇ ਈਡੀ ਨੂੰ ਵੀ ਜਵਾਬ ਦੇਣ ਨੂੰ ਕਿਹਾ ਹੈ। 
 


Aarti dhillon

Content Editor

Related News