AirIndia ਨੂੰ ਵੱਡੀ ਰਾਹਤ, ਵਿੱਤ ਮੰਤਰਾਲੇ ਨੇ ਸਰਕਾਰੀ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਸਫ਼ਰ ਕਰਨ ਲੈ ਕੇ ਜਾਰੀ ਕੀਤੇ ਨਿ

Thursday, Oct 28, 2021 - 12:32 PM (IST)

AirIndia ਨੂੰ ਵੱਡੀ ਰਾਹਤ, ਵਿੱਤ ਮੰਤਰਾਲੇ ਨੇ ਸਰਕਾਰੀ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਸਫ਼ਰ ਕਰਨ ਲੈ ਕੇ ਜਾਰੀ ਕੀਤੇ ਨਿ

ਨਵੀਂ ਦਿੱਲੀ (ਇੰਟ.) - ਕੇਂਦਰ ਸਰਕਾਰ ਦੇ ਮੁਲਾਜ਼ਮ ਅਤੇ ਅਧਿਕਾਰੀ ਐੱਲ. ਟੀ. ਸੀ. ਸਮੇਤ ਹੋਰਨਾਂ ਦਫਤਰੀ ਕੰਮਾਂ ਲਈ ਏਅਰ ਇੰਡੀਆ ਰਾਹੀਂ ਹੀ ਯਾਤਰਾ ਕਰਨਗੇ। ਇਸ ਸਬੰਧ ਵਿਚ ਿਵੱਤ ਮੰਤਰਾਲਾ ਦੇ ਖਰਚਾ ਵਿਭਾਗ ਨੇ ਸਭ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਨਿਰਦੇਸ਼ ਿਦੱਤੇ ਹਨ। ਏਅਰ ਇੰਡੀਆ ਨੇ ਮੰਤਰਾਲਿਆਂ ਦੀ ਕ੍ਰੈਡਿਟ ਸਹੂਲਤ ਵੀ ਖਤਮ ਕਰ ਦਿੱਤੀ ਹੈ। ਵਿੱਤ ਮੰਤਰਾਲਾ ਨੇ ਸਭ ਮੰਤਰਾਲਿਆਂ ਨੂੰ ਹਵਾਈ ਕੰਪਨੀ ਦੇ ਬਕਾਇਆਂ ਦਾ ਭੁਗਤਾਨ ਕਰਨ ਲਈ ਕਿਹਾ ਹੈ। ਨਾਲ ਹੀ ਏਅਰਲਾਈਨ ਕੋਲੋਂ ਨਕਦ ਹੀ ਟਿਕਟ ਖਰੀਦਣ ਦੇ ਨਿਰਦੇਸ਼ ਦਿੱਤੇ ਹਨ।

ਕੁਝ ਦਿਨ ਪਹਿਲਾਂ ਹੀ ਕੇਂਦਰ ਸਰਕਾਰ ਨੇ ਟਾਟਾ ਸੰਨਜ਼ ਨਾਲ ਏਅਰ ਇੰਡੀਆ ਦੀ ਵਿਕਰੀ ਲਈ 18000 ਕਰੋੜ ਰੁਪਏ ਦੇ ਇਕ ਸ਼ੇਅਰ ਖਰੀਦ ਸਮਝੌਤੇ ’ਤੇ ਹਸਤਾਖਰ ਕੀਤੇ ਸਨ। ਇਸ ਮਹੀਨੇ ਦੇ ਸ਼ੁਰੂ ਵਿਚ ਸਰਕਾਰ ਨੇ ਟਾਟਾ ਗਰੁੱਪ ਦੀ ਕੰਪਨੀ ਟਾਟਾ ਸੰਨਜ਼ ਦੀ ਇਕਾਈ ਟੇਲੈਸ ਪ੍ਰਾਈਵੇਟ ਲਿਮਟਿਡ ਵੱਲੋਂ 2700 ਕਰੋੜ ਰੁਪਏ ਦਾ ਨਕਦ ਭੁਗਤਾਨ ਕਰਨ ਅਤੇ ਏਅਰਲਾਈਨ ਦੇ ਕੁੱਲ ਪੁਰਜ਼ਿਆਂ ਦੇ 15,300 ਕਰੋੜ ਰੁਪਏ ਤੋਂ ਵੱਧ ਦੀ ਜ਼ਿੰਮੇਵਾਰੀ ਲੈਣ ਦੇ ਪ੍ਰਸਤਾਵ ਨੂੰ ਪ੍ਰਵਾਨ ਕਰ ਲਿਆ ਸੀ।

ਇਹ ਵੀ ਪੜ੍ਹੋ : ਬਾਈਕ 'ਤੇ ਲਿਜਾ ਰਹੇ ਹੋ ਬੱਚਿਆਂ ਨੂੰ ਤਾਂ ਰਹੋ ਸਾਵਧਾਨ... ਪਹਿਲਾਂ ਜਾਣੋ ਇਹ ਨਿਯਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News