ਕਾਰ ਲੋਨ ਲੈਣ ਵਾਲਿਆਂ ਲਈ ਵੱਡੀ ਰਾਹਤ, ਬੈਂਕ ਆਫ ਬੜੌਦਾ ਨੇ ਘਟਾਈਆਂ ਵਿਆਜ ਦਰਾਂ

Tuesday, May 03, 2022 - 03:16 PM (IST)

ਮੁੰਬਈ – ਬੈਂਕ ਆਫ ਬੜੌਦਾ ਨੇ ਕਾਰ ਲੋਨ ’ਤੇ ਵਿਆਜ ਦਰਾਂ ’ਚ ਕਮੀ ਕਰਨ ਦਾ ਐਲਾਨ ਕਰ ਦਿੱਤਾ ਹੈ। ਬੈਂਕ ਨੇ ਕਾਰ ਲੋਨ 'ਤੇ ਲੱਗਣ ਵਾਲੇ ਵਿਆਜ ਨੂੰ 0.25 ਫ਼ੀਸਦੀ ਘਟਾ ਦਿੱਤਾ ਹੈ ਜਿਸ ਨਾਲ ਹੁਣ ਇਹ 7 ਫੀਸਦੀ ਸਾਲਾਨਾ ਵਿਆਜ ਦਰ ਤੋਂ ਸ਼ੁਰੂ ਹੋਵੇਗੀ। ਪਹਿਲਾਂ ਇਹ ਦਰਾਂ 7.25 ਫੀਸਦੀ ਤੋਂ ਸ਼ੁਰੂ ਹੁੰਦੀਆਂ ਸਨ। 

ਇਹ ਵੀ ਪੜ੍ਹੋ : ਅਪ੍ਰੈਲ 2022 'ਚ GST ਮਾਲੀਆ ਕੁਲੈਕਸ਼ਨ ਨੇ ਤੋੜੇ ਰਿਕਾਰਡ, ਪਹੁੰਚਿਆ 1.67 ਲੱਖ ਕਰੋੜ ਦੇ ਪਾਰ

ਦਰਅਸਲ, ਇਹ ਆਫਰ ਸਿਰਫ ਸੀਮਤ ਮਿਆਦ ਲਈ ਕਾਰ ਖਰੀਦਣ ਵਾਲੇ ਨਵੇਂ ਗਾਹਕਾਂ ਨੂੰ ਦਿੱਤਾ ਜਾ ਰਿਹਾ ਹੈ। ਜੇਕਰ ਤੁਸੀਂ ਵੀ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਬੈਂਕ ਦੇ ਇਸ ਆਫਰ ਦਾ ਫਾਇਦਾ ਉਠਾ ਸਕਦੇ ਹੋ। ਕਾਰ ਲੋਨ ਦੀ ਇਹ ਵਿਸ਼ੇਸ਼ ਆਫ਼ਰ ਦਰ 30 ਜੂਨ 2022 ਤੱਕ ਹੀ ਹੈ। ਹਾਲਾਂਕਿ, ਵਰਤੀਆਂ ਗਈਆਂ ਕਾਰਾਂ ਅਤੇ ਦੋਪਹੀਆ ਵਾਹਨਾਂ ਲਈ ਲੋਨ 'ਤੇ ਵਿਆਜ ਦਰਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਪ੍ਰੋਸੈਸਿੰਗ ਫੀਸ 

ਬੈਂਕ ਨੇ ਕਿਹਾ ਕਿ ਇਸ ਤੋਂ ਇਲਾਵਾ ਉਸ ਨੇ ਕਾਰ ਲੋਨ ਲਈ ਪ੍ਰੋਸੈਸਿੰਗ ਫੀਸ ਵੀ ਆਗਾਮੀ 30 ਜੂਨ ਤੱਕ ਇਕ ਬਰਾਬਰ 1500 ਰੁਪਏ ਰੱਖਣ ਦਾ ਫੈਸਲਾ ਕੀਤਾ ਹੈ। ਪ੍ਰੋਸੈਸਿੰਗ ਫੀਸ ’ਤੇ ਜੀ. ਐੱਸ. ਟੀ. ਵੱਖ ਤੋਂ ਲੱਗੇਗੀ। ਖਾਸ ਗੱਲ ਇਹ ਹੈ ਕਿ ਵਿਆਜ ਦਰ ਨੂੰ ਗਾਹਕ ਦੇ 'ਕ੍ਰੈਡਿਟ ਪ੍ਰੋਫਾਈਲ' ਨਾਲ ਜੋੜਿਆ ਜਾਵੇਗਾ।

ਇਹ ਵੀ ਪੜ੍ਹੋ : ਮਈ 'ਚ 11 ਦਿਨ ਬੰਦ ਰਹਿਣ ਵਾਲੇ ਹਨ ਬੈਂਕ, ਚੈੱਕ ਕਰੋ ਛੁੱਟੀਆਂ ਦੀ ਲਿਸਟ

ਬੈਂਕ ਆਫ ਬੜੌਦਾ ਦੇ ਡਾਇਰੈਕਟਰ ਜਰਨਲ (ਗ੍ਰਹਿ ਅਤੇ ਹੋਰ ਪ੍ਰਚੂਨ ਕਰਜ਼ਾ ਬਾਜ਼ਾਰ) ਐੱਚ. ਟੀ. ਸੋਲੰਕੀ ਨੇ ਕਿਹਾ ਕਿ ਕੋਵਿਡ ਮਹਾਮਾਰੀ ਅਤੇ ਲਾਕਡਾਊਨ ਤੋਂ ਬਾਅਦ ਅਰਥਵਿਵਸਥਾ ਖੁੱਲ੍ਹਣ ਨਾਲ ਕਾਰ ਖਰੀਦਣ ਵਾਲਿਆਂ ਵਲੋਂ ਕਰਜ਼ੇ ਦੀ ਮੰਗ ਲਗਾਤਾਰ ਵਧ ਰਹੀ ਹੈ। ਬੈਂਕ ਨੇ ਇਸ ਤੋਂ ਪਹਿਲਾਂ ਹੋਮ ਲੋਨ ’ਤੇ 30 ਜੂਨ ਤੱਕ ਵਿਆਜ ਦਰ ਘਟਾਉਣ ਦਾ ਐਲਾਨ ਕੀਤਾ ਸੀ। ਹੋਮ ਲੋਨ ਵਿਆਜ ਦੀਆਂ ਦਰਾਂ ਸਾਲਾਨਾ 6.50 ਫੀਸਦੀ ਤੋਂ ਸ਼ੁਰੂ ਹੋ ਰਹੀਆਂ ਹਨ।

ਹਾਲ ਹੀ ਵਿੱਚ ਬੈਂਕ ਆਫ ਬੜੌਦਾ ਨੇ ਹੋਮ ਲੋਨ ਦੀਆਂ ਵਿਆਜ ਦਰਾਂ ਵਿੱਚ ਕੀਤੀ ਸੀ ਕਟੌਤੀ 

ਪਿਛਲੇ ਮਹੀਨੇ ਬੈਂਕ ਆਫ ਬੜੌਦਾ ਨੇ ਹੋਮ ਲੋਨ 'ਤੇ ਵਿਆਜ ਦਰਾਂ ਨੂੰ ਘਟਾਉਣ ਦਾ ਐਲਾਨ ਕੀਤਾ ਸੀ। ਬੈਂਕ ਹੁਣ 6.75 ਫੀਸਦੀ ਦੀ ਬਜਾਏ 6.5 ਫੀਸਦੀ ਸਲਾਨਾ ਵਿਆਜ 'ਤੇ ਹੋਮ ਲੋਨ ਦੀ ਪੇਸ਼ਕਸ਼ ਕਰ ਰਿਹਾ ਹੈ। ਨਵੀਂ ਦਰ 22 ਅਪ੍ਰੈਲ ਤੋਂ ਲਾਗੂ ਹੋ ਗਈ ਹੈ। ਹੋਮ ਲੋਨ ਦੀ ਇਹ ਵਿਸ਼ੇਸ਼ ਦਰ 30 ਜੂਨ 2022 ਤੱਕ ਹੀ ਹੈ।

ਇਹ ਵੀ ਪੜ੍ਹੋ : ਖਾਦੀ ਦਾ ਕਾਰੋਬਾਰ 1 ਲੱਖ ਕਰੋੜ ਤੋਂ ਪਾਰ, ਪ੍ਰਾਈਵੇਟ FMCG ਕੰਪਨੀਆਂ ਲਈ ਹੋਇਆ ਸੁਪਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News