ਬੈਂਕ ਆਫ ਬੜੌਦਾ ਦੀ ਵੱਡੀ ਕਾਰਵਾਈ, 60 ਕਰਮਚਾਰੀਆਂ ਨੂੰ ਕੀਤਾ ਸਸਪੈਂਡ

Thursday, Oct 19, 2023 - 02:54 PM (IST)

ਨਵੀਂ ਦਿੱਲੀ (ਇੰਟ.) – ਪਿਛਲੇ ਦਿਨੀਂ ਕੇਂਦਰੀ ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਵਲੋਂ ਬੈਂਕ ਆਫ ਬੜੌਦਾ (ਬੀ. ਓ. ਬੀ.) ’ਤੇ ਵੱਡੀ ਕਾਰਵਾਈ ਕੀਤੀ ਗਈ ਸੀ, ਜਿਸ ਵਿਚ ਬੀ. ਓ. ਬੀ. ਵਰਲਡ ਐਪ ’ਤੇ ਨਵੇਂ ਗਾਹਕ ਜੋੜਨ ’ਤੇ ਰੋਕ ਲਾ ਦਿੱਤੀ ਸੀ। ਇਸੇ ਕਾਰਨ ਹੁਣ ਬੜੌਦਾ ਬੈਂਕ ਨੇ 60 ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ :  ਗਿਨੀਜ਼ ਬੁੱਕ-2024 ’ਚ ਭਾਰਤ ਦੇ ਕਰੀਬ 60 ਰਿਕਾਰਡ

ਜਾਂਚ ’ਚ ਦੇਖਿਆ ਗਿਆ ਸੀ ਕਿ ਬੀ. ਓ. ਬੀ. ਵਰਲਡ ਐਪ ਵਿਚ ਇਹ ਬੈਂਕ ਅਤੇ ਆਰ. ਬੀ. ਆਈ. ਦੇ ਬਣਾਏ ਨਿਯਮ ਫਾਲੋ ਨਹੀਂ ਕਰ ਰਹੇ ਸਨ। ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀਂ ਆਰ. ਬੀ. ਆਈ. ਵਲੋਂ ਦੱਸਿਆ ਗਿਆ ਸੀ ਕਿ ਬੀ. ਓ. ਬੀ. ਵਰਲਡ ਐਪ ਕੁੱਝ ਨਿਯਮਾਂ ਦੀ ਅਣਦੇਖੀ ਕਰ ਰਿਹਾ ਹੈ, ਇਸ ਲਈ ਇਸ ਐਪ ’ਤੇ ਨਵੇਂ ਗਾਹਕ ਹਾਲੇ ਨਹੀਂ ਜੋੜੇ ਜਾਣਗੇ।

ਆਉਣ ਵਾਲੇ ਦਿਨਾਂ ’ਚ ਹੋਰ ਕਾਰਵਾਈ ਦੇਖਣ ਨੂੰ ਮਿਲੇਗੀ

ਹਾਲ ਹੀ ਦੀ ਗੱਲ ਕਰੀਏ ਤਾਂ ਬੈਂਕ ਵਲੋਂ ਸੀਨੀਅਰ ਅਧਿਕਾਰੀਆਂ ’ਤੇ ਗਾਜ਼ ਡਿਗੀ ਹੈ। ਇਸ ਵਿਚ 6 ਤੋਂ 7 ਜ਼ੋਨਲ ਅਫਸਰ ਸ਼ਾਮਲ ਹਨ। ਖਬਰਾਂ ਹਨ ਕਿ ਆਉਣ ਵਾਲੇ ਸਮੇਂ ਵਿਚ ਹੋਰ ਵੀ ਕੋਈ ਵੱਡੀ ਕਾਰਵਾਈ ਬੈਂਕ ਵਲੋਂ ਦੇਖਣ ਨੂੰ ਮਿਲ ਸਕਦੀ ਹੈ।

ਇਹ ਵੀ ਪੜ੍ਹੋ :   Dabur ਨੂੰ ਝਟਕਾ , GST ਵਿਭਾਗ ਨੇ ਜਾਰੀ ਕੀਤਾ 321 ਕਰੋੜ ਰੁਪਏ ਨੋਟਿਸ

ਸ਼ੇਅਰ ਮਾਰਕੀਟ ’ਚ ਗੁਆਇਆ ਵਿਸ਼ਵਾਸ

ਜਿਵੇਂ ਹੀ ਆਰ. ਬੀ. ਆਈ. ਨੇ ਬੀ. ਓ. ਬੀ. ਵਰਲਡ ਐਪ ’ਤੇ ਰੋਕ ਲਾਈ, ਉਵੇਂ ਹੀ ਅਗਲੇ ਦਿਨ ਤੋਂ ਬੈਂਕ ਦੀ ਹਾਲਤ ਸ਼ੇਅਰ ਮਾਰਕੀਟ ’ਚ ਠੀਕ ਨਹੀਂ ਰਹੀ। ਪਿਛਲੇ 5 ਦਿਨਾਂ ਵਿਚ ਸ਼ੇਅਰ 2 ਫੀਸਦੀ ਤੋਂ ਹੇਠਾਂ ਜਾ ਚੁੱਕਾ ਹੈ। ਨਾਲ ਹੀ ਆਉਣ ਵਾਲੇ ਸਮੇਂ ਲਈ ਮਾਹਰਾਂ ਦੀ ਹਾਲੇ ਨਾਂਹਪੱਖੀ ਹੈ। ਯਾਨੀ ਮਤਲਬ ਸਪੱਸ਼ਟ ਹੈ ਕਿ 1 ਮਹੀਨੇ ਹਾਲੇ ਬੈਂਕ ਲਈ ਠੀਕ ਨਹੀਂ ਹੈ। ਸ਼ੇਅਰ ਤੋਂ ਇਲਾਵਾ ਗਾਹਕ ਵੀ ਬੜੌਦਾ ਬੈਂਕ ਨਾਲ ਨਹੀਂ ਜੁੜ ਰਹੇ ਹਨ। 1 ਹਫਤੇ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਨਵੇਂ ਗਾਹਕ ਜੁੜਨ ਦੀ ਗਿਣਤੀ ਵਿਚ 6.3 ਫੀਸਦੀ ਦੀ ਕਮੀ ਆਈ ਹੈ।

ਆਰ. ਬੀ. ਆਈ. ਨੇ ਬੈਂਕ ਅੱਗੇ ਰੱਖੀਆਂ ਸ਼ਰਤਾਂ

ਆਰ. ਬੀ. ਆਈ. ਨੇ ਬੈਂਕ ਦੇ ਸਾਹਮਣੇ ਕਈ ਸ਼ਰਤਾਂ ਰੱਖੀਆਂ ਹਨ। ਆਰ. ਬੀ. ਆਈ. ਨੇ ਕਿਹਾ ਕਿ ਪਹਿਲਾਂ ਬੈਂਕ ਆਪਣੇ ਸਾਰੇ ਗਾਹਕਾਂ ਦੇ ਮੋਬਾਇਲ ਨੰਬਰ ਵੈਰੀਫਾਈ ਕਰੇ, ਇਸ ਤੋਂ ਬਾਅਦ ਜੋ ਵੀ ਨਿਯਮਾਂ ’ਚ ਕਮੀ ਹੋਈ ਹੈ, ਉਸ ਨੂੰ ਪੁਖਤਾ ਕੀਤਾ ਜਾਏ। ਸਾਰਾ ਕੁੱਝ ਠੀਕ ਰਹਿਣ ਤੋਂ ਬਾਅਦ ਬੈਂਕ ਦੇ ਬੀ. ਓ. ਬੀ. ਵਰਲਡ ਐਪ ਨੂੰ ਖੋਲ੍ਹਿਆ ਜਾਏਗਾ।

ਇਹ ਵੀ ਪੜ੍ਹੋ :   ਹੁਣ ਪਹਿਲਾਂ ਹੀ ਪਤਾ ਲੱਗ ਸਕੇਗਾ ਕਿ ਕਿਥੇ ਆਉਣਗੇ ਹੜ੍ਹ ਤੇ ਕਿੱਥੇ ਪਵੇਗਾ ਸੋਕਾ, ਬਦਲ ਜਾਵੇਗੀ ਦੁਨੀਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News