ਸ਼ੇਅਰ ਬਾਜ਼ਾਰ ਦੀ ਵੱਡੀ ਛਾਲ : ਸੈਂਸੈਕਸ 1500 ਤੋਂ ਵਧ ਅੰਕ ਚੜ੍ਹਿਆ ਤੇ ਨਿਫਟੀ 23,851.65 ਦੇ ਪੱਧਰ 'ਤੇ ਬੰਦ

Thursday, Apr 17, 2025 - 03:53 PM (IST)

ਸ਼ੇਅਰ ਬਾਜ਼ਾਰ ਦੀ ਵੱਡੀ ਛਾਲ : ਸੈਂਸੈਕਸ 1500 ਤੋਂ ਵਧ ਅੰਕ ਚੜ੍ਹਿਆ ਤੇ ਨਿਫਟੀ 23,851.65 ਦੇ ਪੱਧਰ 'ਤੇ ਬੰਦ

ਮੁੰਬਈ - ਅੱਜ 17 ਅਪ੍ਰੈਲ ਨੂੰ ਸ਼ੇਅਰ ਬਾਜ਼ਾਰ ਵਿੱਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਸੈਂਸੈਕਸ ਨੇ ਅੱਜ ਕਮਜ਼ੋਰ ਸ਼ੁਰੂਆਤ ਕਰਨ ਤੋਂ ਬਾਅਦ ਵਾਧਾ ਦਿਖਾਇਆ। ਅੱਜ ਸੈਂਸੈਕਸ 1508.91 ਅੰਕ ਭਾਵ 1.96% ਦੇ ਵਾਧੇ ਨਾਲ 78,553.20 ਦੇ ਪੱਧਰ 'ਤੇ ਬੰਦ ਹੋਇਆ ਹੈ। ਸੈਂਸੈਕਸ ਦੇ 28 ਸਟਾਕ ਵਾਧੇ ਨਾਲ ਅਤੇ 2 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ। ਵਿੱਤੀ ਸ਼ੇਅਰਾਂ ਵਿੱਚ ਭਾਰੀ ਖਰੀਦਦਾਰੀ ਕਾਰਨ ਸ਼ੇਅਰ ਬਾਜ਼ਾਰ ਵਿੱਚ ਤੇਜ਼ੀ ਆਈ। ਇਸ ਵਾਧੇ ਦੇ ਨਾਲ, BSE 'ਤੇ ਸੂਚੀਬੱਧ ਕੰਪਨੀਆਂ ਦਾ ਕੁੱਲ ਮਾਰਕੀਟ ਕੈਪ 4 ਲੱਖ ਕਰੋੜ ਰੁਪਏ ਵਧ ਕੇ 418.98 ਲੱਖ ਕਰੋੜ ਰੁਪਏ ਹੋ ਗਿਆ।

PunjabKesari

ਦੂਜੇ ਪਾਸੇ ਨਿਫਟੀ ਵਿਚ 414.45 ਅੰਕ ਭਾਵ 1.77% ਦੇ ਵਾਧੇ ਨਾਲ 23,851.65 ਦੇ ਪੱਧਰ 'ਤੇ ਬੰਦ ਹੋਇਆ ਹੈ। 50 ਨਿਫਟੀ ਸਟਾਕਾਂ ਵਿੱਚੋਂ, 36 ਗਿਰਾਵਟ ਵਿੱਚ ਹਨ। NSE ਦੇ ਸੈਕਟਰਲ ਸੂਚਕਾਂਕਾਂ ਵਿੱਚੋਂ, IT ਸਭ ਤੋਂ ਵੱਧ 2.13% ਡਿੱਗਿਆ ਹੈ। ਇਸ ਤੋਂ ਇਲਾਵਾ, ਆਟੋ, ਮੈਟਲ ਅਤੇ ਐਫਐਮਸੀਜੀ 1% ਤੱਕ ਡਿੱਗ ਗਏ ਹਨ। 16 ਅਪ੍ਰੈਲ ਨੂੰ, ਵਿਦੇਸ਼ੀ ਨਿਵੇਸ਼ਕਾਂ (FIIs) ਨੇ 3,936.42 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਜਦੋਂ ਕਿ ਭਾਰਤੀ ਘਰੇਲੂ ਨਿਵੇਸ਼ਕਾਂ (DIIs) ਨੇ 2,512.77 ਕਰੋੜ ਰੁਪਏ ਦੇ ਸ਼ੇਅਰ ਵੇਚੇ।

ਗਲੋਬਲ ਬਾਜ਼ਾਰਾਂ ਦਾ ਹਾਲ

ਅਮਰੀਕਾ ਦਾ ਡਾਓ ਜੋਨਸ 699 ਅੰਕ (1.73%), ਨੈਸਡੈਕ ਕੰਪੋਜ਼ਿਟ 516 ਅੰਕ (3.07%) ਅਤੇ ਐਸ ਐਂਡ ਪੀ 500 ਇੰਡੈਕਸ 121 ਅੰਕ (2.24%) ਡਿੱਗ ਕੇ ਬੰਦ ਹੋਇਆ।
ਏਸ਼ੀਆਈ ਬਾਜ਼ਾਰਾਂ ਵਿੱਚ, ਜਾਪਾਨ ਦਾ ਨਿੱਕੇਈ 291 ਅੰਕ (0.86%) ਵਧ ਕੇ 34,212 'ਤੇ ਪਹੁੰਚ ਗਿਆ। ਕੋਰੀਆ ਦਾ ਕੋਸਪੀ 15 ਅੰਕ (0.63%) ਵਧ ਕੇ 2,463 'ਤੇ ਕਾਰੋਬਾਰ ਕਰਦਾ ਰਿਹਾ।
ਚੀਨ ਦਾ ਸ਼ੰਘਾਈ ਕੰਪੋਜ਼ਿਟ 0.21% ਵਧ ਕੇ 3,283 'ਤੇ ਕਾਰੋਬਾਰ ਕਰਦਾ ਰਿਹਾ। ਹਾਂਗ ਕਾਂਗ ਦਾ ਹੈਂਗ ਸੇਂਗ ਇੰਡੈਕਸ 1.48% ਵਧ ਕੇ 21,369 'ਤੇ ਕਾਰੋਬਾਰ ਕਰ ਰਿਹਾ ਹੈ।

ਅਮਰੀਕਾ ਨੇ ਚੀਨ 'ਤੇ 245% ਟੈਰਿਫ ਲਗਾਇਆ

ਅਮਰੀਕਾ ਅਤੇ ਚੀਨ ਵਿਚਕਾਰ ਟੈਰਿਫ ਯੁੱਧ ਤੇਜ਼ ਹੁੰਦਾ ਜਾ ਰਿਹਾ ਹੈ। 16 ਅਪ੍ਰੈਲ ਨੂੰ, ਅਮਰੀਕਾ ਨੇ ਚੀਨ 'ਤੇ 100% ਵਾਧੂ ਟੈਰਿਫ ਲਗਾਉਣ ਦਾ ਐਲਾਨ ਕੀਤਾ। ਇਸ ਤੋਂ ਬਾਅਦ, ਅਮਰੀਕਾ ਨੂੰ ਆਯਾਤ ਕੀਤੇ ਜਾਣ ਵਾਲੇ ਚੀਨੀ ਸਮਾਨ 'ਤੇ ਕੁੱਲ ਟੈਰਿਫ 245% ਹੋ ਗਿਆ ਹੈ। ਚੀਨ ਨੇ 11 ਅਪ੍ਰੈਲ ਨੂੰ ਅਮਰੀਕੀ ਸਾਮਾਨ 'ਤੇ 125% ਟੈਰਿਫ ਲਗਾਇਆ ਸੀ, ਜਿਸ ਦੇ ਜਵਾਬ ਵਿੱਚ ਟਰੰਪ ਨੇ ਨਵਾਂ ਟੈਰਿਫ ਲਗਾਇਆ ਹੈ। ਇਸ ਤੋਂ ਪਹਿਲਾਂ ਚੀਨ ਨੇ ਕਿਹਾ ਸੀ ਕਿ ਹੁਣ ਉਹ ਅਮਰੀਕਾ ਵੱਲੋਂ ਲਗਾਏ ਗਏ ਕਿਸੇ ਵੀ ਵਾਧੂ ਟੈਰਿਫ ਦਾ ਜਵਾਬ ਨਹੀਂ ਦੇਵੇਗਾ।

ਕੱਲ੍ਹ ਬੀਤੇ ਦਿਨ ਸ਼ੇਅਰ ਬਾਜ਼ਾਰ ਦਾ ਹਾਲ

ਬੀਤੇ ਦਿਨ ਬੁੱਧਵਾਰ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਤੋਂ ਬਾਅਦ ਵਾਧਾ ਦੇਖਣ ਨੂੰ ਮਿਲਿਆ। ਸੈਂਸੈਕਸ 309 ਅੰਕਾਂ ਦੇ ਵਾਧੇ ਨਾਲ 77,044 'ਤੇ ਬੰਦ ਹੋਇਆ। ਸੈਂਸੈਕਸ ਦੇ 30 ਵਿੱਚੋਂ 18 ਸ਼ੇਅਰਾਂ ਵਿੱਚ ਤੇਜ਼ੀ ਰਹੀ। 
ਨਿਫਟੀ ਵੀ 109 ਅੰਕਾਂ ਦੇ ਵਾਧੇ ਨਾਲ 23,437 'ਤੇ ਬੰਦ ਹੋਇਆ। ਨਿਫਟੀ ਦੇ 50 ਵਿੱਚੋਂ 33 ਸਟਾਕਾਂ ਵਿੱਚ ਵਾਧਾ ਹੋਇਆ। ਐਨਐਸਈ ਦੇ ਸੈਕਟਰਲ ਸੂਚਕਾਂਕਾਂ ਵਿੱਚੋਂ, ਜਨਤਕ ਖੇਤਰ ਦੇ ਬੈਂਕਾਂ ਦਾ ਸੂਚਕਾਂਕ 2.37%, ਮੀਡੀਆ 1.88%, ਨਿੱਜੀ ਬੈਂਕਾਂ 1.74%, ਤੇਲ ਅਤੇ ਗੈਸ 1.33% ਅਤੇ ਵਿੱਤੀ ਸੇਵਾਵਾਂ 0.91% ਵਧ ਕੇ ਬੰਦ ਹੋਇਆ।


author

Harinder Kaur

Content Editor

Related News