ਤਿਉਹਾਰੀ ਸੀਜ਼ਨ 'ਚ HDFC Bank ਦਾ ਵੱਡਾ ਤੋਹਫਾ! ਕੈਸ਼ਬੈਕ ਸਮੇਤ ਮਿਲਣਗੇ ਕਈ ਆਫ਼ਰਸ

Sunday, Nov 01, 2020 - 06:52 PM (IST)

ਤਿਉਹਾਰੀ ਸੀਜ਼ਨ 'ਚ HDFC Bank ਦਾ ਵੱਡਾ ਤੋਹਫਾ! ਕੈਸ਼ਬੈਕ ਸਮੇਤ ਮਿਲਣਗੇ ਕਈ ਆਫ਼ਰਸ

ਨਵੀਂ ਦਿੱਲੀ — ਦੇਸ਼ 'ਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਕੰਪਨੀਆਂ ਵੱਖ-ਵੱਖ ਤਰ੍ਹਾਂ ਦੀਆਂ ਛੋਟਾਂ ਅਤੇ ਆਫ਼ਰਸ ਦੀਆਂ ਪੇਸ਼ਕਸ਼ਾਂ ਕਰ ਰਹੀਆਂ ਹਨ। ਇਸੇ ਲੜੀ 'ਚ ਨਿੱਜੀ ਖੇਤਰ ਦੇ ਐਚ.ਡੀ.ਐਫ.ਸੀ. ਬੈਂਕ ਮਰਚੈਂਟ ਐਪ ਉਪਭੋਗਤਾਵਾਂ ਲਈ ਇੱਕ ਵਿਸ਼ੇਸ਼ ਪੇਸ਼ਕਸ਼ ਲੈ ਕੇ ਆਇਆ ਹੈ। ਇਸ ਪੇਸ਼ਕਸ਼ 'ਚ ਕੰਪਨੀ ਗਾਹਕਾਂ ਨੂੰ ਕੈਸ਼ਬੈਕ ਦੀ ਸਹੂਲਤ ਦੇ ਰਹੀ ਹੈ। ਕੰਪਨੀ ਇਹ ਪੇਸ਼ਕਸ਼ ਡਿਜੀਟਲ ਬੈਂਕਿੰਗ ਨੂੰ ਉਤਸ਼ਾਹਤ ਕਰਨ ਲਈ ਲੈ ਕੇ ਆਈ ਹੈ। ਇਸ ਪੇਸ਼ਕਸ਼ ਨੂੰ 'ਟੀਜ਼ ਪੇ ਟ੍ਰੀਟ' ਦਾ ਨਾਮ ਦਿੱਤਾ ਗਿਆ ਹੈ। ਇਸ ਵਿਚ ਉਨ੍ਹਾਂ ਵਪਾਰੀਆਂ ਨੂੰ ਕੈਸ਼ਬੈਕ ਦਿੱਤਾ ਜਾਵੇਗਾ ਜੋ ਵੱਧ ਤੋਂ ਵੱਧ ਗਿਣਤੀ ਵਿਚ ਬੈਂਕ ਦੇ ਮਰਚੈਂਟ ਐਪ ਦੀ ਵਰਤੋਂ ਕਰਦੇ ਹਨ।

ਕੈਸ਼ਬੈਕ ਦੀ ਸਹੂਲਤ ਕਿਹੜੇ ਖ਼ਾਤਾਧਾਰਕਾਂ ਨੂੰ ਮਿਲੇਗੀ?

ਕੰਪਨੀ ਦੇ ਇਸ ਆਫਰ ਦਾ ਲਾਭ ਪਿੰਡ ਤੋਂ ਲੈ ਕੇ ਮੈਟਰੋ ਸ਼ਹਿਰ ਵਿਚ ਰਹਿਣ ਵਾਲੇ ਸਾਰੇ ਵਪਾਰੀਆਂ ਨੂੰ ਮਿਲੇਗਾ। ਇਸ ਸਮੇਂ ਇਸ ਐਪ ਦੀ ਵਰਤੋਂ ਦੇਸ਼ ਦੇ  ਇਲੈਕਟ੍ਰਾਨਿਕਸ, ਕੱਪੜੇ , ਰੈਡੀਮੇਡ ਕੱਪੜੇ, ਕਰਿਆਨੇ ਸਮੇਤ ਹਰ ਤਰ੍ਹਾਂ ਦੇ ਦੁਕਾਨਦਾਰ ਕਰ ਸਕਦੇ ਹਨ। ਜਿਹੜੇ ਵਪਾਰੀ ਇਸ ਐਪ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰਨਗੇ ਉਨ੍ਹਾਂ ਨੂੰ ਕੈਸ਼ਬੈਕ ਦੀ ਸਹੂਲਤ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: ਇਸ ਸਾਲ ਮਹਿੰਗਾ ਹੋ ਚੁੱਕਾ ਹੈ ਸੋਨਾ, ਕੀ ਦੀਵਾਲੀ ’ਤੇ ਗੋਲਡ ਦੇਵੇਗਾ ਫਾਇਦੇ ਦਾ ਮੌਕਾ

ਵਧੀਆ ਤੋਹਫ਼ੇ ਮਿਲਣ ਦਾ ਮੌਕਾ 

ਬੈਂਕ ਦੇ ਇਸ ਐਪ ਵਿਚ ਕੋਈ ਵੀ ਵਪਾਰੀ ਜੋ ਕਿ ਕਿਯੂ.ਆਰ. ਕੋਡ, ਪੀ.ਓ.ਐਸ. ਜਾਂ ਭੁਗਤਾਨ ਗੇਟਵੇ ਦੀ ਵਰਤੋਂ ਕਰਦਾ ਹੈ। ਉਨ੍ਹਾਂ ਨੂੰ ਕੈਸ਼ਬੈਕ ਪ੍ਰਾਪਤ ਕਰਨ ਵਾਲੇ ਗਾਹਕਾਂ ਦੀ ਸੂਚੀ ਵਿਚ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਤੁਸੀਂ ਵਾਲੀਊਮ ਬਿਲਡ ਅਪ, ਈ.ਐਮ.ਆਈ. ਜਾਂ ਡਿਜੀਟਲ ਲੈਣਦੇਣ 'ਤੇ ਚੰਗੇ ਤੋਹਫ਼ਿਆਂ ਨੂੰ ਜਿੱਤਣ ਦਾ ਮੌਕਾ ਪ੍ਰਾਪਤ ਕਰ ਸਕਦੇ ਹੋ।

ਐਚ.ਡੀ.ਐਫ.ਸੀ. ਬੈਂਕ ਕੁੱਲ ਮਾਤਰਾ ਦੇ 48% ਕਾਰਡ ਦੇ ਰਾਹੀਂ ਅਤੇ ਹੋਰ ਵਪਾਰੀਆਂ 'ਤੇ ਹੋਣ ਵਾਲੇ ਲਗਭਗ ਇਕ ਚੌਥਾਈ ਯੂਪੀਆਈ ਵਰਜ਼ਨ ਦਾ ਸੰਚਾਲਨ ਕਰਦਾ ਹੈ। ਚੋਟੀ ਦੇ 8 ਸ਼ਹਿਰਾਂ ਵਿਚ ਐਚ.ਡੀ.ਐਫ.ਸੀ. ਬੈਂਕ ਦੀ ਹਿੱਸੇਦਾਰੀ 49% ਹੈ, ਦੇਸ਼ ਦੇ ਚੋਟੀ ਦੇ 100 ਵਪਾਰੀਆਂ ਵਿਚ 65% ਤੋਂ ਵੱਧ ਅਤੇ ਈਕੌਮ, ਈਂਧਣ, ਸਿਹਤ ਸੰਭਾਲ, ਗਹਿਣੇ, ਇਲੈਕਟ੍ਰਾਨਿਕਸ ਅਤੇ ਦੂਰਸੰਚਾਰ ਵਰਗੇ ਵੱਡੇ ਹਿੱਸਿਆਂ ਵਿਚ ਪ੍ਰਮੁੱਖ ਹਿੱਸੇਦਾਰੀ ਹੈ।

ਇਹ ਵੀ ਪੜ੍ਹੋ: LPG ਗੈਸ ਸਿਲੰਡਰ ਦੀਆਂ ਕੀਮਤਾਂ ਜਾਰੀ, ਜਾਣੋ ਨਵੰਬਰ ਮਹੀਨੇ ਲਈ ਭਾਅ

ਫੈਸਟੀਵ ਟ੍ਰੀਟਸ 2.0 ਦੀ ਪੇਸ਼ਕਸ਼ ਵੀ ਦਿੱਤੀ ਗਈ ਸੀ ਗਾਹਕਾਂ ਨੂੰ 

ਤਿਉਹਾਰਾਂ ਦੇ ਸੀਜ਼ਨ 'ਚ 2.0 ਤਹਿਤ ਕ੍ਰੈਡਿਟ ਕਾਰਡ, ਕਾਰੋਬਾਰੀ ਕਰਜ਼ੇ, ਨਿੱਜੀ ਲੋਨ, ਆਟੋ ਲੋਨ ਅਤੇ ਹੋਮ ਲੋਨ ਆਦਿ 'ਤੇ ਗਾਹਕਾਂ ਲਈ ਬਹੁਤ ਸਾਰੀਆਂ ਪੇਸ਼ਕਸ਼ਾਂ ਹਨ। ਐਚ.ਡੀ.ਐਫ.ਸੀ. ਬੈਂਕ ਦੇ ਫੈਸਟੀਵ ਟ੍ਰੀਟਜ਼ 2.0 ਵਿਚ ਗਾਹਕਾਂ ਲਈ 1000 ਤੋਂ ਵੱਧ ਪੇਸ਼ਕਸ਼ਾਂ ਹਨ। ਇਸ ਤੋਂ ਪਹਿਲਾਂ ਫੈਸਟੀਵ ਟ੍ਰੀਟਸ ਦਾ ਪਹਿਲਾ ਸੰਸਕਰਣ ਵੀ ਸਫਲ ਰਿਹਾ ਸੀ। ਇਸ ਦੇ ਮੱਦੇਨਜ਼ਰ ਬੈਂਕ ਨੇ ਤਿਉਹਾਰੀ ਟ੍ਰੀਟ ਤਹਿਤ 2.0 ਅਤੇ 30 'ਤੇ ਟ੍ਰੀਟਸ ਆਫਰਸ ਦੀ ਸ਼ੁਰੂਆਤ ਕੀਤੀ ਹੈ।

ਇਹ ਵੀ ਪੜ੍ਹੋ: 300 ਕਰਮਚਾਰੀਆਂ ਵਾਲੀ ਕੰਪਨੀ ਬਿਨਾਂ ਮਨਜ਼ੂਰੀ ਤੋਂ ਕਰ ਸਕੇਗੀ ਛਾਂਟੀ, ਨੋਟਿਸ ਹੋਵੇਗਾ ਕਾਫੀ


author

Harinder Kaur

Content Editor

Related News