ਸੋਨੇ ਦੀਆਂ ਕੀਮਤਾਂ ਵਿਚ ਵੱਡੀ ਗਿਰਾਵਟ, 40 ਫ਼ੀਸਦੀ ਵਧੀ ਕੀਮਤੀ ਧਾਤੂਆਂ ਦੀ ਮੰਗ

Thursday, Oct 20, 2022 - 06:08 PM (IST)

ਸੋਨੇ ਦੀਆਂ ਕੀਮਤਾਂ ਵਿਚ ਵੱਡੀ ਗਿਰਾਵਟ, 40 ਫ਼ੀਸਦੀ ਵਧੀ ਕੀਮਤੀ ਧਾਤੂਆਂ ਦੀ ਮੰਗ

ਨਵੀਂ ਦਿੱਲੀ - ਜੇਕਰ ਤੁਸੀਂ ਸੋਨਾ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਦੀਵਾਲੀ ਅਤੇ ਧਨਤੇਰਸ ਤੋਂ ਪਹਿਲਾਂ ਸੋਨੇ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਆਈ ਹੈ। ਸੋਨਾ ਸਸਤਾ ਹੋ ਗਿਆ ਹੈ। ਇਸ ਸਮੇਂ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ। ਇਸ ਸਮੇਂ ਦੌਰਾਨ ਸੋਨੇ ਅਤੇ ਚਾਂਦੀ ਦੀ ਮੰਗ 40 ਫ਼ੀਸਦੀ ਤੱਕ ਵਧ ਗਈ ਹੈ। ਪਰ ਇਸ ਵਾਰ ਮੰਗ ਦੇ ਬਾਵਜੂਦ ਸੋਨੇ ਦੀ ਕੀਮਤ 'ਚ ਕੋਈ ਵਾਧਾ ਨਹੀਂ ਹੁੰਦਾ ਨਜ਼ਰ ਆ ਰਿਹਾ ਹੈ। ਕੌਮਾਂਤਰੀ ਬਾਜ਼ਾਰ ਅਤੇ ਘਰੇਲੂ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਬਦਲਾਅ ਦੇਖਣ ਨੂੰ ਮਿਲਿਆ ਹੈ। ਤਿਉਹਾਰਾਂ ਕਾਰਨ ਸੋਨੇ ਦੀ ਮੰਗ ਜ਼ਿਆਦ ਵਧੀ ਹੈ। 

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਕਿਸਾਨਾਂ ਨੂੰ ਤੋਹਫ਼ਾ, ਹਾੜੀ ਦੀਆਂ 6 ਫ਼ਸਲਾਂ ਦੇ MSP 'ਚ ਕੀਤਾ ਵਾਧਾ

ਜਸਟ ਡਾਇਲ ਦੀ ਰਿਪੋਰਟ ਮੁਤਾਬਕ ਧਨਤੇਰਸ ਤੋਂ ਪਹਿਲਾਂ ਟਿਅਰ-1 ਸ਼ਹਿਰਾਂ ਵਿਚ ਕੀਮਤੀ ਧਾਤੂਆਂ ਦੀ ਮੰਗ 34 ਫ਼ੀਸਦੀ ਵਧੀ ਹੈ।  ਦੂਜੇ ਪਾਸੇ ਟਿਅਰ -2 ਸ਼ਹਿਰਾਂ ਵਿਚ ਕੀਮਤੀ ਧਾਤੂਆਂ ਦੀ ਮੰਗ ਵਿਚ 44 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਦੂਜੇ ਪਾਸੇ ਚਾਂਦੀ ਦੀਮ ਮੰਗ ਨੂੰ ਵੀ ਹੰਗਾਰਾ ਮਿਲਿਆ ਹੈ। ਇਸ ਮੰਗ ਧਨਤੇਰਸ ਵਾਲੇ ਦਿਨ ਹੋਰ ਵਧ ਜਾਵੇਗੀ। ਚਾਂਦੀ ਤੋਂ ਇਲਾਵਾ ਪਲੈਟਿਨਮ ਦੀ ਮੰਗ ਵਿਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ।

ਕੋਰੋਨਾ ਕਾਲ ਤੋਂ ਬਾਅਦ ਲੋਕ ਭਾਰੀ ਗਿਣਤੀ ਵਿਚ ਕੀਮਤੀ ਧਾਤੂਆਂ ਦੀ ਖ਼ਰੀਦਦਾਰੀ ਕਰ ਰਹੇ ਹਨ। ਵਿਆਹ ਸੀਜ਼ਨ ਨੂੰ ਲੈ ਕੇ ਵੀ ਲੋਕ ਸੋਨਾ-ਚਾਂਦੀ ਦੀ ਖ਼ਰੀਦ ਕਰ ਰਹੇ ਹਨ।

ਜਸਟ ਡਾਇਲ ਦੀ ਰਿਪੋਰਟ ਮੁਤਾਬਕ ਸੋਨੇ ਦੇ ਗਹਿਣੇ ਦੀ ਖ਼ਰੀਦਦਾਰੀ ਵਿਚ ਮੁੰਬਈ, ਦਿੱਲੀ ਅਤੇ ਹੈਦਰਾਬਾਦ ਦੇ ਲੋਕ ਜ਼ਿਆਦਾ ਦਿਲਚਸਪੀ ਲੈ ਰਹੇ ਹਨ। ਸੋਨੇ ਦੀ ਸਿੱਕੇ ਦੀ ਖ਼ਰੀਦਦਾਰੀ ਨੂੰ ਲੈ ਕੇ ਜੈਪੁਰ ਅਤੇ ਕੋਇੰਬਟੂਰ ਸਮੇਤ ਮੁੰਬਈ ਦੇ ਲੋਕਾਂ ਵਿਚ ਜ਼ਿਆਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। 

ਇਹ ਵੀ ਪੜ੍ਹੋ : ਦੁਬਈ ’ਚ ਮੁਕੇਸ਼ ਅੰਬਾਨੀ ਨੇ ਖਰੀਦੀ ਸਭ ਤੋਂ ਮਹਿੰਗੀ ਹਵੇਲੀ

ਅੱਜ ਦੇ ਸੋਨੇ ਦੇ ਭਾਅ

ਸੋਨਾ ਵਾਇਦਾ 50,200 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਹੈ। ਮਲਟੀ ਕਮੋਡਿਟੀ ਐਕਸਚੇਂਜ 'ਤੇ ਸੋਨੇ ਲਈ ਦਸੰਬਰ ਦੀ ਸਪਲਾਈ ਇਕਰਾਰਨਾਮਾ 50,200 ਰੁਪਏ ਪ੍ਰਤੀ 10 ਗ੍ਰਾਮ 'ਤੇ ਸਥਿਰ ਵਪਾਰ ਕਰ ਰਿਹਾ ਸੀ। ਇਸ ਵਿੱਚ 13,301 ਲਾਟ ਦਾ ਕਾਰੋਬਾਰ ਹੋਇਆ। ਹਾਲਾਂਕਿ ਵਪਾਰੀਆਂ ਨੇ ਬਾਜ਼ਾਰ 'ਚ ਆਪਣੀ ਸਥਿਤੀ ਬਰਕਰਾਰ ਰੱਖੀ। ਵਿਸ਼ਵ ਪੱਧਰ 'ਤੇ ਨਿਊਯਾਰਕ 'ਚ ਸੋਨਾ 0.04 ਫੀਸਦੀ ਵਧ ਕੇ 1,634.90 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਸੀ।

ਚਾਂਦੀ ਦੀ ਕੀਮਤ

ਵਾਇਦਾ ਕਾਰੋਬਾਰ ਵਿਚ ਚਾਂਦੀ ਦੀ ਕੀਮਤ 56,050 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਮਲਟੀ ਕਮੋਡਿਟੀ ਐਕਸਚੇਂਜ 'ਚ ਦਸੰਬਰ ਡਿਲੀਵਰੀ ਲਈ ਚਾਂਦੀ ਦੀ ਕੀਮਤ 56,050 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਇਸ 'ਚ 22,081 ਲਾਟ ਦਾ ਕਾਰੋਬਾਰ ਹੋਇਆ। ਬਾਜ਼ਾਰ ਵਿਸ਼ਲੇਸ਼ਕਾਂ ਦੇ ਅਨੁਸਾਰ, ਸਕਾਰਾਤਮਕ ਘਰੇਲੂ ਰੁਝਾਨ ਦੇ ਵਿਚਕਾਰ ਸੱਟੇਬਾਜ਼ਾਂ ਦੁਆਰਾ ਬਣਾਈਆਂ ਗਈਆਂ ਤਾਜ਼ਾ ਸਥਿਤੀਆਂ, ਮੁੱਖ ਤੌਰ 'ਤੇ ਚਾਂਦੀ ਦੀਆਂ ਕੀਮਤਾਂ ਵਿੱਚ ਵਾਧੇ ਦਾ ਕਾਰਨ ਬਣੀਆਂ। 

ਇਹ ਵੀ ਪੜ੍ਹੋ : ਫਰਾਂਸ 'ਚ ਰਾਸ਼ਟਰਪਤੀ ਮੈਕਰੋਨ ਖ਼ਿਲਾਫ ਭੱਖਿਆ ਗੁੱਸਾ, ਮਹਿੰਗਾਈ ਨੂੰ ਲੈ ਕੇ ਸੜਕਾਂ 'ਤੇ ਉਤਰੇ ਲੱਖਾਂ ਲੋਕ(Video

ਨੋਟ - ਇਸ ਖ਼ਬਰ  ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News