Apple ਦੇ ਸ਼ੇਅਰਾਂ ''ਚ ਵੱਡੀ ਗਿਰਾਵਟ, iPhone 16 ਸੀਰੀਜ਼ ਤੋਂ ਬਾਅਦ ਹੋਇਆ ਕਰੋੜਾਂ ਦਾ ਨੁਕਸਾਨ

Tuesday, Sep 17, 2024 - 04:02 PM (IST)

ਨਵੀਂ ਦਿੱਲੀ - ਐਪਲ ਦੇ ਸ਼ੇਅਰ ਸੋਮਵਾਰ ਨੂੰ 3 ਪ੍ਰਤੀਸ਼ਤ ਤੋਂ ਵੱਧ ਡਿੱਗ ਗਏ, ਜਿਸ ਨਾਲ ਕੰਪਨੀ ਦੀ ਮਾਰਕੀਟ ਕੀਮਤ  116 ਅਰਬ ਡਾਲਰ ਘਟ ਗਈ। ਦਰਅਸਲ, ਆਈਫੋਨ 16 ਦੇ ਲਾਂਚ ਹੋਣ ਤੋਂ ਬਾਅਦ, ਕੁਝ ਵਿਸ਼ਲੇਸ਼ਕਾਂ ਨੇ ਕਿਹਾ ਸੀ ਕਿ ਆਈਫੋਨ 16 ਸੀਰੀਜ਼ ਦੇ ਪ੍ਰੋ ਮਾਡਲਾਂ ਦੀ ਮੰਗ ਉਮੀਦ ਤੋਂ ਘੱਟ ਹੋ ਸਕਦੀ ਹੈ। ਇਸ ਦਾ ਮੁੱਖ ਕਾਰਨ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਸਬੰਧਤ ਫੀਚਰ ਲਿਆਉਣ 'ਚ ਕੰਪਨੀ ਵੱਲੋਂ ਦੇਰੀ ਹੈ। ਵਿਸ਼ਲੇਸ਼ਕ ਦੇ ਇਸ ਬਿਆਨ ਤੋਂ ਬਾਅਦ ਐਪਲ ਦੇ ਸ਼ੇਅਰਾਂ 'ਚ ਗਿਰਾਵਟ ਜਾਰੀ ਹੈ ਅਤੇ ਕੰਪਨੀ ਨੂੰ ਪਿਛਲੇ 24 ਘੰਟਿਆਂ 'ਚ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ :     ਭਾਰਤ ਫਿਰ ਤੋਂ ਬਣੇਗਾ ‘ਸੋਨੇ ਦੀ ਚਿੜੀ’, ਭਾਰਤੀ ਇਕਾਨਮੀ ਦਾ ਦੁਨੀਆ ’ਚ ਹੋਵੇਗਾ ਬੋਲਬਾਲਾ

ਗਿਰਾਵਟ ਦਾ ਕਾਰਨ

TF ਸਕਿਓਰਿਟੀਜ਼ ਦੇ ਵਿਸ਼ਲੇਸ਼ਕ ਮਿੰਗ-ਚੀ ਕੁਓ ਨੇ ਕਿਹਾ ਕਿ ਆਈਫੋਨ 16 ਅਤੇ ਆਈਫੋਨ 16 ਪਲੱਸ ਦੀ ਮੰਗ ਪਿਛਲੀ ਸੀਰੀਜ਼ ਦੇ ਸਮਾਨ ਮਾਡਲਾਂ ਦੇ ਮੁਕਾਬਲੇ ਸਾਲ-ਦਰ-ਸਾਲ ਦੇ ਆਧਾਰ 'ਤੇ ਵਧੀ ਹੈ। ਐਪਲ ਨੂੰ ਪਹਿਲੇ ਵੀਕੈਂਡ 'ਚ ਆਈਫੋਨ 16 ਦੇ ਪ੍ਰੀ-ਆਰਡਰ ਲਈ ਲਗਭਗ 10 ਫੀਸਦੀ ਜ਼ਿਆਦਾ ਮੰਗ ਅਤੇ ਆਈਫੋਨ 16 ਪਲੱਸ ਲਈ ਲਗਭਗ 48 ਫੀਸਦੀ ਜ਼ਿਆਦਾ ਮੰਗ ਮਿਲੀ ਹੈ। iPhone 16 ਸੀਰੀਜ਼ ਦੇ ਪ੍ਰੀ-ਆਰਡਰ ਦੇ ਪਹਿਲੇ ਵੀਕੈਂਡ 'ਤੇ ਵਿਕਰੀ ਲਗਭਗ 37 ਲੱਖ ਯੂਨਿਟ ਹੋਣ ਦਾ ਅਨੁਮਾਨ ਹੈ। ਇਹ ਪਿਛਲੇ ਸਾਲ ਆਈਫੋਨ 15 ਸੀਰੀਜ਼ ਦੇ ਮੁਕਾਬਲੇ 12.7 ਫੀਸਦੀ ਘੱਟ ਹੈ।

ਇਹ ਵੀ ਪੜ੍ਹੋ :     24 ਸਾਲ ਦੀ ਉਮਰ 'ਚ ਗੂਗਲ ਤੋਂ ਮਿਲਿਆ 2 ਕਰੋੜ 7 ਲੱਖ ਦਾ ਪੈਕੇਜ, ਪਰਿਵਾਰ 'ਚ ਤਿਉਹਾਰ ਵਰਗਾ ਮਾਹੌਲ

ਘੱਟ ਮੰਗ ਦੇ ਕਾਰਨ

ਕੁਓ ਨੇ ਇਹ ਵੀ ਕਿਹਾ ਕਿ ਆਈਫੋਨ 16 ਸੀਰੀਜ਼ ਦੀ ਮੰਗ 'ਚ ਗਿਰਾਵਟ ਦਾ ਇਕ ਕਾਰਨ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਸੰਬੰਧਿਤ ਫੀਚਰਸ ਦੀ ਕਮੀ ਹੋ ਸਕਦੀ ਹੈ। WWDC 'ਤੇ ਦਿਖਾਈਆਂ ਗਈਆਂ ਕੁਝ ਨਵੀਆਂ ਵਿਸ਼ੇਸ਼ਤਾਵਾਂ ਨੂੰ iOS 18.1 ਅਪਡੇਟ ਵਿੱਚ ਸ਼ਾਮਲ ਕੀਤਾ ਜਾਵੇਗਾ, ਜਦੋਂ ਕਿ ਬਾਕੀ ਅਗਲੇ ਸਾਲ ਲਈ ਤਹਿ ਕੀਤੇ ਗਏ ਹਨ।

ਇਹ ਵੀ ਪੜ੍ਹੋ :      90 ਹਜ਼ਾਰ ਤੋਂ ਪਾਰ ਪਹੁੰਚੀ ਚਾਂਦੀ, ਸੋਨੇ ਦੀ ਕੀਮਤ ਵੀ ਚੜ੍ਹੀ, ਜਾਣੋ ਅੱਜ ਕਿੰਨੇ ਰਹੇ ਭਾਅ

ਕੀਮਤ ਵਿੱਚ ਕਟੌਤੀ ਅਤੇ ਆਉਣ ਵਾਲੀਆਂ ਸੰਭਾਵਨਾਵਾਂ

ਐਪਲ ਨੇ ਆਈਫੋਨ 15 ਅਤੇ ਆਈਫੋਨ 14 ਦੀ ਕੀਮਤ ਵਿੱਚ 10,000 ਰੁਪਏ ਤੱਕ ਦੀ ਕਟੌਤੀ ਕੀਤੀ ਹੈ, ਜਿਸ ਨਾਲ ਆਉਣ ਵਾਲੇ ਛੁੱਟੀਆਂ ਦੇ ਸੀਜ਼ਨ ਵਿੱਚ ਮੰਗ ਵਧਣ ਦੀ ਉਮੀਦ ਹੈ।

9.72 ਲੱਖ ਕਰੋੜ ਰੁਪਏ ਦਾ ਹੋਇਆ ਨੁਕਸਾਨ 

ਇਸ ਗਿਰਾਵਟ ਕਾਰਨ ਐਪਲ ਨੂੰ 24 ਘੰਟਿਆਂ 'ਚ 116 ਅਰਬ ਡਾਲਰ ਯਾਨੀ 9 ਲੱਖ 72 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ :    ਮਹਿੰਗੇ ਪਿਆਜ਼ ਲਈ ਰਹੋ ਤਿਆਰ, 100 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਸਕਦੀ ਹੈ ਕੀਮਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News