ਮਿਗਸਨ ਗਰੁੱਪ ਦੇ ਸੰਸਥਾਨਾਂ ’ਤੇ SIB ਦੀ ਵੱਡੀ ਕਾਰਵਾਈ ਦਰਮਿਆਨ GST ਦੇ ਰਾਡਾਰ ’ਤੇ ਆਏ ਵੱਡੇ ਬਿਲਡਰ

Wednesday, Feb 05, 2025 - 06:29 PM (IST)

ਮਿਗਸਨ ਗਰੁੱਪ ਦੇ ਸੰਸਥਾਨਾਂ ’ਤੇ SIB ਦੀ ਵੱਡੀ ਕਾਰਵਾਈ ਦਰਮਿਆਨ GST ਦੇ ਰਾਡਾਰ ’ਤੇ ਆਏ ਵੱਡੇ ਬਿਲਡਰ

ਗਾਜ਼ੀਆਬਾਦ (ਨਵੋਦਿਆ ਟਾਈਮਸ) – ਮਿਗਸਨ ਗਰੁੱਪ ’ਤੇ ਜੀ. ਐੱਸ. ਟੀ. ਦੀ ਵਿਸ਼ੇਸ਼ ਜਾਂਚ ਸ਼ਾਖਾ (ਐੱਸ. ਆਈ. ਬੀ.) ਟੀਮ ਵੱਲੋਂ ਛਾਪੇਮਾਰੀ ਨਾਲ ਹੋਰ ਬਿਲਡਰਾਂ ’ਚ ਵੀ ਹੜਕੰਪ ਮਚਿਆ ਹੋਇਆ ਹੈ। ਜੀ. ਐੱਸ. ਟੀ. ਦੀ ਐੱਸ. ਆਈ. ਬੀ. ਦੇ ਰਾਡਾਰ ’ਤੇ ਲੱਗਭਗ 15 ਵੱਡੇ ਬਿਲਡਰ ਹਨ। ਇਨ੍ਹਾਂ ਸਾਰੇ ਵੱਡੇ ਬਿਲਡਰਾਂ ਵਿਰੁੱਧ ਗਾਹਕਾਂ ਨੇ ਰੇਰਾ ਤੋਂ ਲੈ ਕੇ ਪ੍ਰਸ਼ਾਸਨ ਤੱਕ ਸ਼ਿਕਾਇਤ ਦਰਜ ਕਰਵਾਈ ਹੋਈ ਹੈ।

ਇਹ ਵੀ ਪੜ੍ਹੋ :     ਪੈਨ ਕਾਰਡ ਨਾਲ ਜੁੜੀ ਇਹ ਗਲਤੀ ਪੈ ਸਕਦੀ ਹੈ ਭਾਰੀ, ਲੱਗ ਸਕਦੈ 10,000 ਰੁਪਏ ਦਾ ਜੁਰਮਾਨਾ...

ਜੀ. ਐੱਸ. ਟੀ. ਦੇ ਵਿਭਾਗੀ ਸੂਤਰਾਂ ਦੀ ਮੰਨੀਏ ਤਾਂ ਮਿਗਸਨ ਗਰੁੱਪ ’ਤੇ ਛਾਪੇਮਾਰੀ ਤਾਂ ਇਕ ਸ਼ੁਰੂਆਤ ਹੀ ਹੈ। ਆਉਣ ਵਾਲੇ ਦਿਨਾਂ ’ਚ ਕੁਝ ਵੱਡੇ ਬਿਲਡਰਾਂ ਦੇ ਇਥੇ ਵੀ ਜੀ. ਐੱਸ. ਟੀ. ਦੀ ਐੱਸ. ਆਈ. ਬੀ. ਵੱਲੋਂ ਛਾਪੇਮਾਰੀ ਦੀ ਤਿਆਰੀ ਹੈ। ਉੱਧਰ ਮਿਗਸਨ ਗਰੁੱਪ ’ਤੇ ਕੀਤੀ ਗਈ ਛਾਪੇਮਾਰੀ ਦੌਰਾਨ ਐੱਸ. ਆਈ. ਬੀ. ਲੈਪਟਾਪ, ਹਾਰਡ ਡਿਸਕ ਅਤੇ ਕੁਝ ਮਹੱਤਵਪੂਰਨ ਦਸਤਾਵੇਜ਼ ਲੈ ਕੇ ਗਈ ਸੀ। ਮੰਨਿਆ ਜਾ ਰਿਹਾ ਹੈ ਕਿ ਲੈਪਟਾਪ ਅਤੇ ਹਾਰਡ ਡਿਸਕ ਨਾਲ ਮਿਗਸਨ ਗਰੁੱਪ ਦੇ ਘੱਲੁਘਾਰੇ ਦੇ ਕਈ ਰਾਜ਼ ਖੁੱਲ੍ਹ ਸਕਦੇ ਹਨ।

ਇਹ ਵੀ ਪੜ੍ਹੋ :     ਵਿਆਹ ਮਗਰੋਂ ਮਾਲਾ-ਮਾਲ ਹੋਈ ਸੋਨਾਕਸ਼ੀ ਸਿਨਹਾ! 40 ਦੇਸ਼ ਘੁੰਮਣ ਦੀ ਬਣਾਈ ਯੋਜਨਾ

ਵਿਭਾਗੀ ਸੂਤਰਾਂ ਦੀ ਮੰਨੀਏ ਤਾਂ ਫਲੈਟ ਬੁੱਕ ਤੋਂ ਬਾਅਦ ਖਰੀਦਦਾਰ ਤੋਂ ਲੱਖਾਂ ਰੁਪਏ ਹਿਡਨ ਚਾਰਜ ਦੇ ਰੂਪ ’ਚ ਵਸੂਲਣ ਦੀ ਸ਼ਿਕਾਇਤ ’ਚ ਸੂਬਾ ਟੈਕਸ ਵਿਭਾਗ (ਐੱਸ. ਜੀ. ਐੱਸ. ਟੀ.) ਦੀ ਵਿਸ਼ੇਸ਼ ਜਾਂਚ ਸ਼ਾਖਾ ਦੀ ਟੀਮ ਨੇ ਮਿਗਸਨ ਗਰੁੱਪ ਦੀਆਂ 15 ਫਰਮਾਂ ਦੀਆਂ 41 ਬ੍ਰਾਂਚਾਂ ’ਤੇ ਇਕੱਠੇ ਛਾਪੇਮਾਰੀ ਕੀਤੀ ਸੀ।

ਦੋਸ਼ ਹੈ ਕਿ ਬਿਲਡਰ ਨੇ ਫਲੈਟ ਬੁੱਕ ਕਰਾਉਣ ਤੋਂ ਬਾਅਦ ਕਈ ਹਿਡਨ ਚਾਰਜਿਜ਼ ਦੇ ਰੂਪ ’ਚ ਮੈਂਟੀਨੈਂਸ, ਪਾਰਕਿੰਗ ਅਤੇ ਬਿਜਲੀ ਮੀਟਰ ’ਤੇ ਲੋਡ ਵਧਾਉਣ ਦੇ ਨਾਂ ’ਤੇ ਲੱਖਾਂ ਰੁਪਏ ਵਸੂਲੇ ਸਨ ਪਰ ਬਿਲਡਰ ਵੱਲੋਂ ਹਿਡਨ ਚਾਰਜਿਜ਼ ਦੇ ਨਾਂ ’ਤੇ ਵਸੂਲੀ ਗਈ ਰਕਮ ’ਤੇ ਕਿਸੇ ਤਰ੍ਹਾਂ ਦਾ ਜੀ. ਐੱਸ. ਟੀ. ਜਮ੍ਹਾ ਨਹੀਂ ਕਰਾਇਆ ਗਿਆ। ਇਸ ਮਾਮਲੇ ਦੀ ਸ਼ਿਕਾਇਤ ਗਾਹਕਾਂ ਨੇ ਰੇਰਾ ਅਤੇ ਪ੍ਰਸ਼ਾਸਨ ਨੂੰ ਕੀਤੀ ਸੀ, ਜਿਸ ਤੋਂ ਬਾਅਦ ਸੂਬਾ ਟੈਕਸ ਵਿਭਾਗ ਦੇ ਅੈੱਸ. ਟੀ. ਐੱਫ. ਨੂੰ ਜਾਂਚ ਸੌਂਪੀ ਗਈ। ਜਾਂਚ ਮਿਲਣ ’ਤੇ ਵਿਭਾਗ ਦੀਆਂ ਟੀਮਾਂ ਨੇ ਗਾਜ਼ੀਆਬਾਦ, ਨੋਇਡਾ ਅਤੇ ਲਖਨਊ ’ਚ ਇਕੱਠਿਆਂ ਛਾਪੇਮਾਰੀ ਕੀਤੀ ਸੀ।

ਇਹ ਵੀ ਪੜ੍ਹੋ :     ਲਗਾਤਾਰ ਦੂਜੇ ਦਿਨ All time High 'ਤੇ ਪਹੁੰਚੀ Gold ਦੀ ਕੀਮਤ, 1 ਮਹੀਨੇ 'ਚ 6,848 ਰੁਪਏ ਚੜ੍ਹਿਆ ਸੋਨਾ

ਵੱਡੇ ਪੱਧਰ ’ਤੇ ਜੀ. ਐੱਸ. ਟੀ. ਚੋਰੀ ਦਾ ਪਤਾ ਲੱਗਾ

ਮਿਗਸਨ ਗਰੁੱਪ ਦੀਆਂ ਬ੍ਰਾਂਚਾਂ ’ਤੇ ਲੱਗਭਗ 12 ਘੰਟਿਆਂ ਦੀ ਛਾਪੇਮਾਰੀ ਦੌਰਾਨ ਜਾਂਚਕਰਤਾਵਾਂ ਨੇ ਜੀ. ਐੱਸ. ਟੀ. ਚੋਰੀ ਦੇ 10 ਕਰੋੜ ਰੁਪਏ ਤੋਂ ਵੱਧ ਦਾ ਮਾਮਲਾ ਪਾਇਆ। ਜੀ. ਐੱਸ. ਟੀ. ਚੋਰੀ ਦਾ ਮਾਮਲਾ ਉਜਾਗਰ ਹੋਣ ਤੋਂ ਬਾਅਦ ਐੱਸ. ਆਈ. ਬੀ. ਟੀਮ ਨੇ ਬਿਲਡਰ ਕੰਪਿਊਟਰ ਦੀ ਹਾਰਡ ਡਿਸਕ, ਮਹੱਤਵਪੂਰਨ ਦਸਤਾਵੇਜ਼, ਲੈਪਟਾਪ ਅਤੇ ਵਿੱਤੀ ਰਿਕਾਰਡ ਜ਼ਬਤ ਕਰ ਲਏ। ਛਾਪੇਮਾਰੀ ਦੇ ਜਵਾਬ ’ਚ ਮਿਗਸਨ ਗਰੁੱਪ ਨੂੰ ਆਪਣੀਆਂ ਵੱਖ-ਵੱਖ ਸ਼ਾਖਾਵਾਂ ’ਚ 10 ਕਰੋੜ ਰੁਪਏ ਜਮ੍ਹਾ ਕਰਵਾਉਣੇ ਪਏ। ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਬਤ ਕੀਤੇ ਦਸਤਾਵੇਜ਼ਾਂ ਦੀ ਵਿਸਥਾਰਤ ਸਮੀਖਿਆ ਤੋਂ ਬਾਅਦ ਆਡਿਟ ਕਾਰਵਾਈ ਅਤੇ ਸੰਮਨ ਜਾਰੀ ਕੀਤੇ ਜਾਣਗੇ।

ਇਹ ਵੀ ਪੜ੍ਹੋ :      OYO 'ਚ ਬੁੱਕ ਕਰਵਾਇਆ ਸੀ ਕਮਰਾ ਪਰ ਪਲੇਟਫਾਰਮ 'ਤੇ ਕੱਟਣੀ ਪਈ ਰਾਤ, ਜਾਣੋ ਕਾਰਨ

ਜਾਂਚ ਹੋਰ ਬਿਲਡਰਾਂ ਤੱਕ ਵੀ

ਸੂਤਰ ਦੱਸਦੇ ਹਨ ਕਿ ਐੱਸ. ਆਈ. ਬੀ. ਟੀਮ ਨੇ ਜ਼ਿਲੇ ’ਚ ਹੋਰ ਰੀਅਲ ਅਸਟੇਟ ਫਰਮਾਂ ਦੇ ਇਨਪੁਟ ਟੈਕਸ ਕ੍ਰੈਡਿਟ (ਆਈ. ਟੀ. ਸੀ.) ਦੇ ਦਾਅਵਿਆਂ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ, ਜਿਸ ’ਚ ਬਿਲਡਰਾਂ ਵੱਲੋਂ ਵਿਆਪਕ ਧੋਖਾਦੇਹੀ ਦਾ ਸ਼ੱਕ ਹੈ। ਅੱਗੇ ਦੀ ਜਾਂਚ ਤੋਂ ਬਾਅਦ ਹੋਰ ਬਿਲਡਰਾਂ ਵਿਰੁੱਧ ਵੀ ਇਸੇ ਤਰ੍ਹਾਂ ਦੀ ਕਾਰਵਾਈ ਦੀ ਉਮੀਦ ਕੀਤੀ ਹੈ।

ਮਿਗਸਨ ਕਿਆਨਾ ਪ੍ਰਾਜੈਕਟ ’ਤੇ ਕਰੋੜਾਂ ਦਾ ਬਕਾਇਆ

ਗਾਜ਼ੀਆਬਾਦ ਦੇ ਵਸੁੰਧਰਾ ਸੈਕਟਰ-14 ’ਚ ਚੱਲ ਰਹੇ ਮਿਗਸਨ ਕਿਆਨਾ ਪ੍ਰਾਜੈਕਟ ’ਤੇ ਵੀ ਰਿਹਾਇਸ਼ ਵਿਕਾਸ ਦਾ 50 ਕਰੋੜ ਰੁਪਏ ਤੋਂ ਵੱਧ ਦਾ ਬਕਾਇਆ ਪਿਆ ਹੋਇਆ ਹੈ। ਰਿਹਾਇਸ਼ ਵਿਕਾਸ ਨੇ ਕਿਆਨਾ ਪ੍ਰਾਜੈਕਟ ਦੇ ਬਾਹਰ ਨੋਟਿਸ ਲਗਾ ਕੇ ਹਦਾਇਤ ਦਿੱਤੀ ਹੈ ਕਿ ਹੁਣ ਤੱਕ ਬਿਲਡਰ ਨੇ ਕੰਪਲੀਸ਼ਨ ਸਰਟੀਫਿਕੇਟ ਪ੍ਰਾਪਤ ਨਹੀਂ ਕੀਤਾ ਹੈ। ਮਿਗਸਨ ਗਰੁੱਪ ’ਤੇ ਰਿਹਾਇਸ਼ ਵਿਕਾਸ ਦਾ ਕਰੋੜਾਂ ਦਾ ਬਕਾਇਆ ਹੈ। ਜਦ ਤੱਕ ਬਿਲਡਰ ਪ੍ਰਕਿਰਿਆਵਾਂ ਨੂੰ ਪੂਰਾ ਨਹੀਂ ਕਰ ਲੈਂਦਾ ਹੈ, ਉਦੋਂ ਤੱਕ ਇਥੇ ਕਿਸੇ ਫਲੈਟ ਦੀ ਰਜਿਸਟ੍ਰੀ ਨਹੀਂ ਹੋ ਸਕਦੀ ਹੈ। ਜੇ ਹੁੰਦੀ ਵੀ ਹੈ ਤਾਂ ਇਹ ਨਾਜਾਇਜ਼ ਹੋਵੇਗੀ। ਰਿਹਾਇਸ਼ ਵਿਕਾਸ ਕੋਈ ਕਾਰਵਾਈ ਕਰਦਾ ਹੈ ਤਾਂ ਅਲਾਟੀ ਖੁੱਦ ਜ਼ਿੰਮੇਵਾਰ ਹੋਣਗੇ। ਮਿਗਸਨ ਕਿਆਨਾ ’ਚ 350 ਤੋਂ ਵੱਧ ਫਲੈਟ ਹਨ। ਇਸ ਤੋਂ ਇਲਾਵਾ ਹੇਠਲੇ ਫਲੋਰ ’ਤੇ ਦੁਕਾਨਾਂ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 

 

 


author

Harinder Kaur

Content Editor

Related News