ਅਡਾਨੀ ਸਮੂਹ ਨੂੰ ਲੱਗ ਸਕਦੈ ਵੱਡਾ ਝਟਕਾ, ਆਡੀਟਰ ਫਰਮ ਡੇਲੋਇਟ ਅਸਤੀਫਾ ਦੇਣ ਦੀ ਬਣਾ ਰਹੀ ਯੋਜਨਾ

Saturday, Aug 12, 2023 - 01:44 PM (IST)

ਅਡਾਨੀ ਸਮੂਹ ਨੂੰ ਲੱਗ ਸਕਦੈ ਵੱਡਾ ਝਟਕਾ, ਆਡੀਟਰ ਫਰਮ ਡੇਲੋਇਟ ਅਸਤੀਫਾ ਦੇਣ ਦੀ ਬਣਾ ਰਹੀ ਯੋਜਨਾ

ਬਿਜ਼ਨੈੱਸ ਡੈਸਕ : ਅਡਾਨੀ ਗਰੁੱਪ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ। ਅਡਾਨੀ ਪੋਰਟਸ ਐਂਡ SEZ ਦੀ ਆਡੀਟਰ ਫਰਮ Deloitte Haskins & Sells LLP ਛੱਡਣ ਦੀ ਤਿਆਰ ਵਿੱਚ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਦੇ ਪਿੱਛੇ ਹਿੰਡਨਬਰਗ ਰਿਪੋਰਟ ਹੈ, ਜਿਸ 'ਚ ਕੁਝ ਲੈਣ-ਦੇਣ ਨੂੰ ਲੈ ਕੇ ਸਵਾਲ ਕੀਤੇ ਗਏ ਸਨ। ਹਾਲਾਂਕਿ ਅਸਤੀਫੇ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ। ਇਸ ਮਾਮਲੇ ਦੇ ਸਬੰਧ ਵਿੱਚ ਡੇਲੋਇਟ ਨੇ ਟਿੱਪਣੀ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ।

ਸੂਤਰਾਂ ਮੁਤਾਬਕ ਡੇਲੋਇਟ ਹਾਸਕਿਨਜ਼ ਐਂਡ ਸੇਲਸ ਐੱਲਐੱਲਪੀ ਨੇ ਅਡਾਨੀ ਪੋਰਟਸ ਅਤੇ ਸਪੈਸ਼ਲ ਇਕਨਾਮਿਕ ਜ਼ੋਨ ਲਿਮਟਿਡ ਨੂੰ ਆਡੀਟਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਆਪਣੇ ਫ਼ੈਸਲੇ ਬਾਰੇ ਸੂਚਿਤ ਕਰ ਦਿੱਤਾ ਹੈ। ਇਸ ਸਬੰਧ ਵਿੱਚ ਜਲਦੀ ਹੀ ਰਸਮੀ ਘੋਸ਼ਣਾ ਕਰ ਦੇਣ ਦੀ ਉਮੀਦ ਹੈ। ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਅਡਾਨੀ ਸਮੂਹ ਦੇ ਸ਼ੇਅਰਾਂ ਦੇ ਬਾਜ਼ਾਰ ਮੁੱਲ ਵਿੱਚ ਲਗਭਗ 150 ਬਿਲੀਅਨ ਡਾਲਰ ਦੀ ਗਿਰਾਵਟ ਆਈ ਹੈ। ਆਪਣਾ ਕਰਜ਼ਾ ਚੁਕਾਉਣ ਅਤੇ ਨਿਵੇਸ਼ਕਾਂ ਦਾ ਵਿਸ਼ਵਾਸ ਮੁੜ ਹਾਸਲ ਕਰਨ ਤੋਂ ਬਾਅਦ ਕੁਝ ਗੁਆਚੀ ਹੋਈ ਜ਼ਮੀਨ ਫਿਰ ਤੋਂ ਹਾਸਲ ਕਰ ਲਿਆ ਹੈ।

ਹਿੰਡਨਬਰਗ ਰਿਸਰਚ ਨੇ ਆਪਣੀ 24 ਜਨਵਰੀ ਦੀ ਰਿਪੋਰਟ ਵਿੱਚ ਅਡਾਨੀ ਸਮੂਹ ਦੇ ਖ਼ਿਲਾਫ਼ ਧੋਖਾਧੜੀ, ਸਟਾਕ ਹੇਰਾਫੇਰੀ ਅਤੇ ਮਨੀ ਲਾਂਡਰਿੰਗ ਦੇ ਦੋਸ਼ ਲਗਾਏ ਹਨ। ਅਡਾਨੀ ਸਮੂਹ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਚੌਥੀ ਤਿਮਾਹੀ ਅਤੇ 2022-23 ਦੇ ਵਿੱਤੀ ਆਡਿਟ 'ਤੇ ਆਡੀਟਰਾਂ ਦੀ ਰਿਪੋਰਟ ਵਿੱਚ ਡੈਲੋਇਟ ਨੇ ਕੰਪਨੀ ਦੇ ਖਾਤਿਆਂ 'ਤੇ ਆਪਣੀਆਂ ਟਿੱਪਣੀਆਂ ਵਿੱਚ ਤਿੰਨ ਸੌਦਿਆਂ ਬਾਰੇ ਸਵਾਲ ਖੜ੍ਹੇ ਕੀਤੇ ਸਨ। ਡੇਲੋਇਟ ਨੇ ਹਾਲਾਂਕਿ ਕਿਹਾ ਕਿ ਉਹ ਕੰਪਨੀ ਦੇ ਬਿਆਨ ਦੀ ਪੁਸ਼ਟੀ ਨਹੀਂ ਕਰ ਸਕਦੀ, ਕਿਉਂਕਿ ਦਾਅਵਿਆਂ ਨੂੰ ਸਾਬਤ ਕਰਨ ਲਈ ਕੋਈ ਸੁਤੰਤਰ ਬਾਹਰੀ ਜਾਂਚ ਨਹੀਂ ਕੀਤੀ ਗਈ ਸੀ।


author

rajwinder kaur

Content Editor

Related News