Bharti Airtel ਨੇ ਕੁਝ FCCB ਧਾਰਕਾਂ ਨੂੰ ਇਕੁਇਟੀ ਸ਼ੇਅਰਾਂ ਦੀ ਅਲਾਟਮੈਂਟ ਨੂੰ ਦਿੱਤੀ ਮਨਜ਼ੂਰੀ
Monday, Nov 20, 2023 - 06:36 PM (IST)
ਨਵੀਂ ਦਿੱਲੀ - ਦੂਰਸੰਚਾਰ ਖੇਤਰ ਦੀ ਦਿੱਗਜ ਕੰਪਨੀ ਭਾਰਤੀ ਏਅਰਟੈੱਲ ਨੇ 17 ਨਵੰਬਰ ਨੂੰ ਕਿਹਾ ਕਿ ਕੰਪਨੀ ਦੀ ਨਿਰਦੇਸ਼ਕ ਕਮੇਟੀ ਨੇ 14.16 ਲੱਖ ਪੂਰੀ ਤਰ੍ਹਾਂ ਭੁਗਤਾਨ ਕੀਤੇ ਇਕੁਇਟੀ ਸ਼ੇਅਰਾਂ ਦੀ ਅਲਾਟਮੈਂਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੰਪਨੀ ਨੇ ਕਿਹਾ ਕਿ ਕਮੇਟੀ ਨੇ ਕੁਝ ਵਿਦੇਸ਼ੀ ਕਰੰਸੀ ਪਰਿਵਰਤਨਸ਼ੀਲ ਬਾਂਡ (FCCB) ਧਾਰਕਾਂ ਨੂੰ 518 ਰੁਪਏ ਪ੍ਰਤੀ ਇਕੁਇਟੀ ਸ਼ੇਅਰ ਦੀ ਪਰਿਵਰਤਨ ਕੀਮਤ 'ਤੇ ਇਸ ਅਲਾਟਮੈਂਟ ਨੂੰ ਮਨਜ਼ੂਰੀ ਦਿੱਤੀ ਹੈ। FCCBs ਧਾਰਕਾਂ ਕੋਲੋਂ ਇਸ ਦੇ ਬਾਅਦ 10,188,000 ਡਾਲਰ ਦੇ ਪ੍ਰਿੰਸੀਪਲ ਵੈਲਿਊ ਦੇ FCCBs ਦੇ ਪਰਿਵਰਤਨ ਲਈ ਨੋਟਿਸ ਪ੍ਰਾਪਤ ਹੋਇਆ।
ਭਾਰਤੀ ਏਅਰਟੈੱਲ ਨੇ BSE ਫਾਈਲਿੰਗ ਵਿੱਚ ਕਿਹਾ, “ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਕੁਝ FCCBs ਦੇ ਧਾਰਕਾਂ ਤੋਂ 10,188,000 ਡਾਲਰ ਦੇ ਮੂਲ ਮੁੱਲ ਦੇ FCCBs ਦੇ ਕਨਵਰਜਨ ਲਈ ਨੋਟਿਸ ਮਿਲਿਆ ਹੈ।। ਇਸ ਤੋਂ ਬਾਅਦ, ਫੰਡ ਜੁਟਾਉਣ ਲਈ ਡਾਇਰੈਕਟਰਾਂ ਦੀ ਇੱਕ ਵਿਸ਼ੇਸ਼ ਕਮੇਟੀ ਨੇ ਸ਼ੁੱਕਰਵਾਰ 17 ਨਵੰਬਰ ਨੂੰ 5 ਰੁਪਏ ਫੇਸ ਵੈਲਿਊ ਦੇ 1,416,607 ਦੇ ਫੁੱਲੀ ਪੇਡ ਇਕੁਇਟੀ ਸ਼ੇਅਰਾਂ ਦੀ ਵੰਡ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਅਲਾਟਮੈਂਟ ਅਜਿਹੇ FCCB ਧਾਰਕਾਂ ਨੂੰ 518 ਰੁਪਏ ਪ੍ਰਤੀ ਇਕੁਇਟੀ ਸ਼ੇਅਰ ਦੀ ਪਰਿਵਰਤਨ ਕੀਮਤ 'ਤੇ ਮਨਜ਼ੂਰ ਕੀਤੀ ਗਈ ਸੀ।
ਫਾਈਲਿੰਗ ਵਿੱਚ ਕਿਹਾ ਗਿਆ ਹੈ ਕਿ ਇਹ 14 ਜਨਵਰੀ, 2020 ਦੇ ਸਰਕੂਲਰ ਦੁਆਰਾ ਕੰਪਨੀ ਦੁਆਰਾ ਜਾਰੀ ਕੀਤੇ 2025 ਦੇ ਭੁਗਤਾਨ ਯੋਗ 100 ਕਰੋੜਡਾਲਰ ਦੇ 1.50 ਪ੍ਰਤੀਸ਼ਤ ਪਰਿਵਰਤਨਸ਼ੀਲ ਬਾਂਡ ਦੇ ਸੰਦਰਭ ਵਿੱਚ ਹੈ।