31 ਮਾਰਚ ਤੱਕ ਬੈਂਕਾਂ 'ਚ ਨਹੀਂ ਰਹੇਗੀ ਕੋਈ ਛੁੱਟੀ, ਐਤਵਾਰ ਨੂੰ ਵੀ ਹੋਵੇਗਾ ਕੰਮ, ਜਾਣੋ ਕੀ ਹੈ RBI ਦਾ ਆਦੇਸ਼

03/22/2023 5:05:52 PM

ਨਵੀਂ ਦਿੱਲੀ- ਵਿੱਤੀ ਸਾਲ 2022-2023 ਖਤਮ ਹੋਣ 'ਚ ਹੁਣ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਅਪ੍ਰੈਲ ਦੇ ਨਾਲ ਹੀ ਨਵੇਂ ਫਾਈਨੈਂਸ਼ੀਅਲ ਈਅਰ ਦੀ ਸ਼ੁਰੂਆਤ ਹੋ ਜਾਵੇਗੀ। ਦੱਸ ਦੇਈਏ ਕਿ ਇਸ ਦੌਰਾਨ ਅਸੀਂ ਸਾਲ ਭਰ 'ਚ ਹੋਏ ਸਭ ਖ਼ਰਚ ਦਾ ਬਿਓਰਾ ਜਾਂ ਹਿਸਾਬ ਕਰਦੇ ਹਾਂ। ਮਾਰਚ ਮਹੀਨੇ 'ਚ ਹੀ ਸਭ ਖਾਤਿਆਂ ਦਾ ਹਿਸਾਬ ਕਿਤਾਬ ਹੁੰਦਾ ਹੈ, ਫਿਰ ਉਸ ਨੂੰ ਬੰਦ ਕਰ ਦਿੱਤਾ ਜਾਂਦਾ ਹੈ। ਅਜਿਹੇ 'ਚ ਆਰ.ਬੀ.ਆਈ. ਨੇ ਸਭ ਬੈਂਕਾਂ ਨੂੰ ਐਤਵਾਰ ਨੂੰ ਖੁੱਲ੍ਹੇ ਰਹਿਣ ਦਾ ਨਿਰਦੇਸ਼ ਦਿੱਤਾ ਹੈ। ਦਰਅਸਲ 31 ਮਾਰਚ ਮੌਜੂਦਾ ਵਿੱਤੀ ਸਾਲ ਦਾ ਆਖ਼ਰੀ ਦਿਨ ਹੁੰਦਾ ਹੈ। ਇਸ ਦਿਨ ਬੈਂਕਾਂ 'ਚ ਕਲੋਜ਼ਿੰਗ ਦਾ ਕੰਮ ਖਤਮ ਹੁੰਦਾ ਹੈ। ਇਹ ਕਾਰਨ ਹੈ ਕਿ ਆਰ.ਬੀ.ਆਈ. ਨੇ ਸਾਰੇ ਬੈਂਕਾਂ ਨੂੰ ਸਰਕਾਰੀ ਲੈਣ-ਦੇਣ ਲਈ ਬ੍ਰਾਂਚਾਂ ਖੋਲ੍ਹਣ ਦੇ ਆਦੇਸ਼ ਜਾਰੀ ਕੀਤੇ ਹਨ। 

ਇਹ ਵੀ ਪੜ੍ਹੋ- ਬੇਮੌਸਮ ਬਾਰਿਸ਼ ਨਾਲ ਕਣਕ ਦੀ ਫਸਲ ਨੂੰ ਕੁਝ ਨੁਕਸਾਨ, ਸੂਬਿਆਂ ਤੋਂ ਰਿਪੋਰਟ ਮਿਲਣਾ ਬਾਕੀ : ਕੇਂਦਰ
ਹਾਲਾਂਕਿ ਗਾਹਕਾਂ ਲਈ ਇਸ ਦਿਨ ਬੈਂਕਾਂ 'ਚ ਕੰਮਕਾਜ਼ ਨਹੀਂ ਹੋਵੇਗਾ ਪਰ ਬੈਂਕ ਬ੍ਰਾਂਚ 'ਚ ਚੈੱਕ ਜਮ੍ਹਾ ਹੋ ਸਕਣਗੇ। 31 ਮਾਰਚ ਤੋਂ ਬਾਅਦ ਲਗਾਤਾਰ 2 ਦਿਨ ਭਾਵ 1 ਅਤੇ 2 ਅਪ੍ਰੈਲ ਨੂੰ ਬੈਂਕਾਂ 'ਚ ਕੰਮਕਾਜ ਨਹੀਂ ਹੋਵੇਗਾ। 

ਇਹ ਵੀ ਪੜ੍ਹੋ-ਦੁਨੀਆ ਦੇ ਅਰਬਪਤੀਆਂ ਦੀ ਲਿਸਟ 'ਚ 21ਵੇਂ ਨੰਬਰ 'ਤੇ ਹਨ ਗੌਤਮ ਅਡਾਨੀ, ਹੁਣ ਇੰਨੀ ਹੋਈ ਨੈੱਟਵਰਥ
ਕੀ ਹੋਵੇਗਾ ਆਰ.ਬੀ.ਆਈ. ਦਾ ਨਿਰਦੇਸ਼

ਕੇਂਦਰੀ ਬੈਂਕ ਦੇ ਪੱਤਰ 'ਚ ਕਿਹਾ ਗਿਆ ਹੈ ਕਿ ਸਭ ਏਜੰਸੀ ਬੈਂਕਾਂ ਨੂੰ 31 ਮਾਰਚ ਨੂੰ ਆਮ ਕੰਮਕਾਜੀ ਘੰਟਿਆਂ ਤੱਕ ਸਰਕਾਰੀ ਲੈਣ-ਦੇਣ ਨਾਲ ਸਬੰਧਤ ਕਾਊਂਟਰ ਲੈਣ-ਦੇਣ ਲਈ ਆਪਣੀਆਂ ਨਾਮਿਤ ਬ੍ਰਾਂਚਾਂ ਨੂੰ ਖੁੱਲ੍ਹਾ ਰੱਖਣਾ ਚਾਹੀਦੈ। ਉਸ ਨੇ ਅੱਗੇ ਕਿਹਾ ਕਿ ਨੈਸ਼ਨਲ ਇਲੈਕਟ੍ਰੋਨਿਕ ਫੰਡ ਟਰਾਂਸਫਰ ਅਤੇ ਰੀਅਲ ਟਾਈਮ ਗ੍ਰਾਸ ਸੈਟਲਮੈਂਟ ਸਿਸਟਮ ਦੇ ਰਾਹੀਂ ਲੈਣ-ਦੇਣ 31 ਮਾਰਚ 2023 ਦੀ ਰਾਤ 12 ਵਜੇ ਤੱਕ ਜਾਰੀ ਰਹੇਗਾ। ਨਾਲ ਹੀ 31 ਮਾਰਚ ਨੂੰ ਸਰਕਾਰੀ ਚੈੱਕਾਂ ਦੇ ਸੰਗ੍ਰਹਿ ਲਈ ਵਿਸ਼ੇਸ਼ ਸਮਾਸੋਧਨ ਆਯੋਜਿਤ ਕੀਤਾ ਜਾਵੇਗਾ ਜਿਸ ਲਈ ਆਰ.ਬੀ.ਆਈ. ਦਾ ਭੁਗਤਾਨ ਅਤੇ ਨਿਪਟਾਣ ਪ੍ਰਣਾਲੀ ਵਿਭਾਗ (DPSS) ਜ਼ਰੂਰੀ ਨਿਰਦੇਸ਼ ਜਾਰੀ ਕਰੇਗਾ। 

ਇਹ ਵੀ ਪੜ੍ਹੋ-ਘਰੇਲੂ ਉਡਾਣਾਂ ਦੇ ਯਾਤਰੀਆਂ ਦੀ ਗਿਣਤੀ ਫਰਵਰੀ 'ਚ 56.82 ਵਧ ਕੇ 1.20 ਕਰੋੜ ਹੋਈ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News