RTGS ਅਤੇ NEFT ਲਈ ਹੁਣ ਨਹੀਂ ਲਗਾਉਣੇ ਪੈਣਗੇ ਬੈਂਕਾਂ ਦੇ ਚੱਕਰ, RBI ਨੇ ਦਿੱਤੀ ਇਹ ਸਹੂਲਤ
Thursday, Apr 08, 2021 - 06:11 PM (IST)
ਨਵੀਂ ਦਿੱਲੀ (ਭਾਸ਼ਾ) – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਨੈਸ਼ਨਲ ਇਲੈਕਟ੍ਰਾਨਿਕ ਟ੍ਰਾਂਸਫਰ (ਐੱਨ. ਈ. ਐੱਫ. ਟੀ.) ਅਤੇ ਰਿਅਲ ਟਾਈਮ ਗ੍ਰਾਸ ਸੈਟਲਮੈਂਟ (ਆਰ. ਟੀ. ਜੀ. ਐੱਸ.) ਸਹੂਲਤ ਨੂੰ ਨਾਨ-ਬੈਂਕ ਪੇਮੈਂਟ ਸਿਸਟਮ ਆਪ੍ਰੇਟਰਾਂ ਲਈ ਵਧਾ ਦਿੱਤਾ ਹੈ। ਰਿਜ਼ਰਵ ਬੈਂਕ ਆਫ ਇੰਡੀਆ ਨੇ ਅੱਜ ਇਸ ਦੀ ਜਾਣਕਾਰੀ ਦਿੱਤੀ। ਹੁਣ ਤੱਕ ਸਿਰਫ ਬੈਂਕਾਂ ਨੂੰ ਹੀ ਇਹ ਸਹੂਲਤ ਸੀ। ਇਸ ਤੋਂ ਇਲਾਵਾ ਰਿਜ਼ਰਵ ਬੈਂਕ ਨੇ ਡਿਜੀਟਲ ਪੇਮੈਂਟ ਦੀ ਲਿਮਿਟ ਨੂੰ ਵੀ 1 ਲੱਖ ਤੋਂ ਵਧਾ ਕੇ 2 ਲੱਖ ਰੁਪਏ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਹੁਣ ਦੁਕਾਨਾਂ 'ਚ ਵਿਕੇਗੀ Dhoni ਦੇ 'ਹੈਲੀਕਾਪਟਰ ਸ਼ਾਟ' ਵਾਲੀ ਚਾਕਲੇਟ, ਮਾਹੀ ਨੇ ਇਸ ਕੰਪਨੀ 'ਚ ਖ਼ਰੀਦੀ ਹਿੱਸੇਦਾਰੀ
ਰਿਜ਼ਰਵ ਬੈਂਕ ਆਫ ਇੰਡੀਆ ਦੇ ਨਵੇਂ ਐਲਾਨ ਮੁਤਾਬਕ ਹੁਣ ਪ੍ਰੀਪੇਡ ਪੇਮੈਂਟ ਇੰਸਟਰੂਮੈਂਟ ਜਾਰੀ ਕਰਤਾ, ਕਾਰਡ ਨੈੱਟਵਰਕ, ਵ੍ਹਾਈਟ ਲੇਬਲ ਏ. ਟੀ. ਐੱਮ. ਆਪ੍ਰੇਟਰ ਅਤੇ ਟ੍ਰੇਡ ਰਿਸੀਵੇਬਲਸ ਡਿਸਕਾਊਂਟ ਸਿਸਟਮ ਪਲੇਟਫਾਰਮ ਵੀ ਹੁਣ ਆਰ. ਟੀ. ਜੀ. ਐੱਸ. ਅਤੇ ਐੱਨ. ਈ. ਐੱਫ. ਟੀ. ਦੀ ਵਰਤੋਂ ਕਰ ਸਕਣਗੇ।
ਪ੍ਰੈੱਸ ਨੂੰ ਸੰਬੋਧਨ ਕਰਦੇ ਹੋਏ ਆਰ. ਬੀ. ਆਈ. ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਰਿਜ਼ਰਵ ਬੈਂਕ ਆਫ ਇੰਡੀਆ ਵਲੋਂ ਸੰਚਾਲਿਤ ਕੇਂਦਰੀ ਭੁਗਤਾਨ ਪ੍ਰਣਾਲੀ ਆਰ. ਟੀ. ਜੀ. ਐੱਸ. ਅਤੇ ਐੱਨ. ਈ. ਐੱਫ. ਟੀ. ਦੀ ਮੈਂਬਰਸ਼ਿਪ ਕੁਝ ਅਪਵਾਦਾਂ ਨੂੰ ਛੱਡ ਕੇ ਸਿਰਫ ਬੈਂਕ ਤੱਕ ਹੀ ਸੀਮਤ ਸੀ, ਜਿਸ ਦਾ ਘੇਰਾ ਹੁਣ ਵਧਾਇਆ ਜਾ ਰਿਹਾ ਹੈ। ਇਸ ਨਾਲ ਸਭ ਤੋਂ ਵੱਧ ਫਾਇਦਾ ਪੇਅ. ਟੀ. ਐੱਮ., ਫੋਨ ਪੇਅ, ਗੂਗਲ ਪੇਮੈਂਟ ਵਰਗੇ ਆਨਲਾਈਨ ਯੂਜ਼ਰਜ਼ ਨੂੰ ਹੋਵੇਗਾ।
ਇਹ ਵੀ ਪੜ੍ਹੋ : ਟੈਸਲਾ ਕਾਰ ਕੰਪਨੀ ਦਾ ਵੱਡਾ ਐਲਾਨ, ਨੌਕਰੀ ਲਈ ਨਹੀਂ ਹੋਵੇਗੀ ਕਿਸੇ ਡਿਗਰੀ ਦੀ ਲੋੜ
ਡਿਜੀਟਲ ਪੇਮੈਂਟ ਦੀ ਲਿਮਿਟ ਕੀਤੀ ਦੁੱਗਣੀ
ਡਿਜੀਟਲ ਪੇਮੈਂਟ ਨੂੰ ਬੜ੍ਹਾਵਾ ਦੇਣ ਲਈ ਰਿਜ਼ਰਵ ਬੈਂਕ ਆਫ ਇੰਡੀਆ ਨੇ ਟ੍ਰਾਂਸਫਰ ਲਿਮਿਟ ਨੂੰ ਦੁੱਗਣੀ ਕਰਨ ਦਾ ਫੈਸਲਾ ਕੀਤਾ ਹੈ। ਹੁਣ ਫੋਨ ਪੇਅ, ਪੇਅ. ਟੀ. ਐੱਮ. ਵਰਗੇ ਆਨਲਾਈਨ ਪੇਮੈਂਟ ਮੋਡ ਰਾਹੀਂ ਕਸਟਮਰ 2 ਲੱਖ ਰੁਪਏ ਤੱਕ ਟ੍ਰਾਂਸਫਰ ਕਰ ਸਕਣਗੇ। ਪਹਿਲਾਂ ਇਹ ਲਿਮਿਟ 1 ਲੱਖ ਰੁਪਏ ਤੱਕ ਹੀ ਸੀ। ਹਾਲਾਂਕਿ ਇਸ ਲਿਮਿਟ ਨੂੰ 5 ਲੱਖ ਰੁਪਏ ਤੱਕ ਵਧਾਉਣ ਦੀ ਮੰਗ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ : ਨਿਵੇਸ਼ਕਾਂ ਲਈ IPO 'ਚ ਨਿਵੇਸ਼ ਦਾ ਵਧੀਆ ਮੌਕਾ, ਅਪ੍ਰੈਲ-ਜੂਨ ਵਿਚਕਾਰ ਆਉਣਗੇ 10-15 ਇਸ਼ੂ
ਕੀ ਹੈ ਆਰ. ਟੀ. ਜੀ. ਐੱਸ. ਅਤੇ ਐੱਨ. ਈ. ਐੱਫ. ਟੀ.
ਆਰ. ਟੀ. ਜੀ. ਐੱਸ. ਫੰਡ ਟ੍ਰਾਂਸਫਰ ਕਰਨ ਦੀ ਇਕ ਤੇਜ਼ ਪ੍ਰਕਿਰਿਆ ਹੈ। ਇਸ ਸਿਸਟਮ ਰਾਹੀਂ ਤੁਸੀਂ ਇਕ ਬੈਂਕ ਅਕਾਊਂਟ ਤੋਂ ਦੂਜੇ ’ਚ ਪੈਸੇ ਟ੍ਰਾਂਸਫਰ ਕਰ ਸਕਦੇ ਹੋ। ਆਰ. ਟੀ. ਜੀ. ਐੱਸ. ਅਤੇ ਐੱਨ. ਈ. ਐੱਫ. ਟੀ. ’ਚ ਜੇ ਫਰਕ ਦੇਖਿਆ ਜਾਵੇ ਤਾਂ ਦੋਹਾਂ ਦਾ ਕੰਮ ਬੈਂਕ ਅਕਾਊਂਟ ’ਚ ਇਲੈਕਟ੍ਰਾਨਿਕ ਫੰਡ ਟ੍ਰਾਂਸਫਰ ਹੈ। ਐੱਨ. ਈ. ਐੱਫ. ਟੀ. ’ਚ ਜਿੱਥੇ ਪੈਸੇ ਟ੍ਰਾਂਸਫਰ ਕਰਨ ਦੀ ਕੋਈ ਲਿਮਿਟ ਨਹੀਂ ਹੈ ਤਾਂ ਉਥੇ ਹੀ ਆਰ. ਟੀ. ਜੀ. ਐੱਸ. ’ਚ ਤੁਹਾਨੂੰ ਘੱਟ ਤੋਂ ਘੱਟ 2 ਲੱਖ ਰੁਪਏ ਦੀ ਟ੍ਰਾਂਸਫਰ ਕਰਨੀ ਹੋਵੇਗੀ। ਐੱਫ. ਈ. ਐੱਫ. ਟੀ. ’ਚ ਫੰਡ ਦੂਜੇ ਖਾਤੇ ’ਚ ਪਹੁੰਚਣ ’ਚ ਥੋੜਾ ਸਮਾਂ ਲਗਦਾ ਹੈ ਪਰ ਆਰ. ਟੀ. ਜੀ. ਐੱਸ. ’ਚ ਇਹ ਤੁਰੰਤ ਪਹੁੰਚ ਜਾਂਦਾ ਹੈ। ਆਈ. ਐੱਮ. ਪੀ. ਐੱਸ. ’ਚ ਤੁਰੰਤ ਦੂਜੇ ਦੇ ਖਾਤੇ ’ਚ ਪੈਸੇ ਟ੍ਰਾਂਸਫਰ ਹੋ ਜਾਂਦੇ ਹਨ। ਇਹ ਸਰਵਿਸ ਹਫਤੇ ਦੇ ਸੱਤੇ ਦਿਨ 24 ਘੰਟੇ ਕੰਮ ਕਰਦੀ ਹੈ।
ਇਹ ਵੀ ਪੜ੍ਹੋ : BYJU's ਨੇ ਪ੍ਰਿਖਿਆ ਦੀ ਤਿਆਰੀ ਕਰਵਾਉਣ ਵਾਲੀ ਆਕਾਸ਼ ਫਰਮ ਨੂੰ ਖਰੀਦਿਆ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।