‘ਇਕ ਜ਼ਿਲਾ-ਇਕ ਉਤਪਾਦ’ ਬਰਾਮਦ ਨੂੰ ਵਧਾਉਣ ਲਈ ਸੁੂਬਿਆਂ ਨਾਲ ਮਿਲ ਕੇ ਕੰਮ ਕਰਨ ਬੈਂਕ : ਸੀਤਾਰਮਣ

Thursday, Aug 26, 2021 - 11:09 AM (IST)

‘ਇਕ ਜ਼ਿਲਾ-ਇਕ ਉਤਪਾਦ’ ਬਰਾਮਦ ਨੂੰ ਵਧਾਉਣ ਲਈ ਸੁੂਬਿਆਂ ਨਾਲ ਮਿਲ ਕੇ ਕੰਮ ਕਰਨ ਬੈਂਕ : ਸੀਤਾਰਮਣ

ਮੁੰਬਈ (ਭਾਸ਼ਾ) – ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ‘ਇਕ ਜ਼ਿਲਾ-ਇਕ ਉਤਪਾਦ’ ਦੀ ਬਰਾਮਦ ਨੂੰ ਵਧਾਉਣ ਲਈ ਬੈਂਕਾਂ ਨੂੰ ਸੂਬਿਆਂ ਨਾਲ ਮਿਲ ਕੇ ਕੰਮ ਕਰਨ ਨੂੰ ਕਿਹਾ ਗਿਆ ਹੈ। ਸੀਤਾਰਮਣ ਨੇ ਇੱਥੇ ਜਨਤਕ ਖੇਤਰ ਦੇ ਬੈਂਕ ਮੁਖੀਆਂ ਨਾਲ ਸਮੀਖਿਆ ਬੈਠਕ ’ਚ ਹਿੱਸਾ ਲੈਣ ਤੋਂ ਬਾਅਦ ਪ੍ਰੈੱਸ ਕਾਨਫਰੰਸ ’ਚ ਇਹ ਗੱਲ ਕਹੀ। ਉਨ੍ਹਾਂ ਨੇ ਜਨਤਕ ਖੇਤਰ ਦੇ ਬੈਂਕਾਂ ਨੂੰ ਕਿਹਾ ਕਿ ਉਹ ਬਰਾਮਦਕਾਰਾਂ ਦੇ ਸੰਗਠਨਾਂ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਦੀਆਂ ਲੋੜਾਂ ਨੂੰ ਸਮਝਣ। ਉਨ੍ਹਾਂ ਨੇ ‘ਇਕ ਜ਼ਿਲਾ, ਇਕ ਉਤਪਾਦ ਬਰਾਮਦ’ ਏਜੰਡੇ ਨੂੰ ਅੱਗੇ ਵਧਾਉਣ ਲਈ ਬੈਂਕਾਂ ਨੂੰ ਸੂਬਿਆਂ ਨਾਲ ਮਿਲ ਕੇ ਕੰਮ ਕਰਨ ਨੂੰ ਕਿਹਾ।

ਵਿੱਤ ਮੰਤਰੀ ਨੇ ਕਿਹਾ ਕਿ ਜਨਤਕ ਖੇਤਰ ਦੇ ਬੈਂਕਾਂ ਨੇ ਮਹਾਮਾਰੀ ਦੇ ਬਾਵਜੂਦ ਚੰਗਾ ਕੰਮ ਕੀਤਾ ਅਤੇ ਇਸ ਦੌਰਾਨ ਉਹ ਰਿਜ਼ਰਵ ਬੈਂਕ ਦੀ ਤੁਰੰਤ ਸੁਧਾਰਾਤਮਕ ਕਾਰਵਾਈ ਤੋਂ ਬਾਹਰ ਨਿਕਲੇ ਹਨ। ਵਿੱਤ ਮੰਤਰੀ ਨੇ ਬੈਂਕਾਂ ਨੂੰ ਵਿੱਤੀ ਤਕਨਾਲੋਜੀ ਖੇਤਰ ਨੂੰ ਸਮਰਥਨ ਦੇਣ ਨੂੰ ਵੀ ਕਿਹਾ। ਬੈਠਕ ’ਚ ਬੈਂਕਾਂ ਦੇ ਵਿੱਤੀ ਪ੍ਰਦਰਸ਼ਨ ਅਤੇ ਮਹਾਮਾਰੀ ਤੋਂ ਪ੍ਰਭਾਵਿਤ ਅਰਥਵਿਵਸਥਾ ਦੇ ਸਮਰਥਨ ’ਚ ਉਨ੍ਹਾਂ ਵਲੋਂ ਚੁੱਕੇ ਗਏ ਕਦਮਾਂ ਦੀ ਸਮੀਖਿਆ ਕੀਤੀ ਗਈ। ਇਕ ਸਵਾਲ ਦੇ ਜਵਾਬ ’ਚ ਸੀਤਾਰਮਣ ਨੇ ਕਿਹਾ ਕਿ ਕੀ ਰਾਹੁਲ ਗਾਂਧੀ ਮੁਦਰੀਕਰਨ ਬਾਰੇ ਜਾਣਦੇ ਹਨ। ਉਨ੍ਹਾਂ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਕਾਂਗਰਸ ਦੀ ਸਰਕਾਰ ’ਚ ਦੇਸ਼ ਦੇ ਸੋਮਿਆਂ ਨੂੰ ਵੇਚਣ ਦਾ ਕੰਮ ਹੋਇਆ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਸਰਕਾਰ ਦੀ ਰਾਸ਼ਟਰੀ ਮੁਦਰੀਕਰਨ ਪਾਈਪਲਾਈਨ (ਐੱਨ. ਐੱਮ. ਪੀ.) ਉੱਤੇ ਸਵਾਲ ਚੁੱਕੇ ਸਨ।


author

Harinder Kaur

Content Editor

Related News