ਬੁਰੀ ਖ਼ਬਰ! ਬੈਂਕਾਂ ਦੀ ਹਾਲਤ ਹੋ ਸਕਦੀ ਹੈ ਖ਼ਰਾਬ, ਇੰਨਾ ਵੱਧ ਸਕਦੈ NPA

Tuesday, Nov 24, 2020 - 10:08 PM (IST)

ਬੁਰੀ ਖ਼ਬਰ! ਬੈਂਕਾਂ ਦੀ ਹਾਲਤ ਹੋ ਸਕਦੀ ਹੈ ਖ਼ਰਾਬ, ਇੰਨਾ ਵੱਧ ਸਕਦੈ NPA

ਨਵੀਂ ਦਿੱਲੀ— ਭਾਰਤੀ ਬੈਂਕਿੰਗ ਖੇਤਰ ਦਾ ਐੱਨ. ਪੀ. ਏ. ਯਾਨੀ ਫਸਿਆ ਕਰਜ਼ਾ ਅਗਲੇ 12 ਤੋਂ 18 ਮਹੀਨਿਆਂ ਦੌਰਾਨ ਵੱਧ ਕੇ ਕੁੱਲ ਕਰਜ਼ ਦੇ 11 ਫ਼ੀਸਦੀ ਤੱਕ ਪਹੁੰਚ ਸਕਦਾ ਹੈ। ਐੱਸ. ਐਂਡ ਪੀ. ਗਲੋਬਲ ਰੇਟਿੰਗਸ ਨੇ ਮੰਗਲਵਾਰ ਨੂੰ ਇਹ ਅਨੁਮਾਨ ਜਤਾਇਆ ਹੈ।


ਐੱਸ. ਐਂਡ ਪੀ. ਗਲੋਬਲ ਰੇਟਿੰਗਸ ਨੇ ਕਿਹਾ ਕਿ ਦੂਜੀ ਤਿਮਾਹੀ 'ਚ ਵਿੱਤੀ ਸੰਸਥਾਨਾਂ ਦਾ ਪ੍ਰਦਰਸ਼ਨ ਬਿਹਤਰ ਰਿਹਾ ਸੀ ਕਿਉਂਕਿ ਛੇ ਮਹੀਨਿਆਂ ਤੱਕ ਕਰਜ਼ ਦੀ ਕਿਸ਼ਤ ਦੇ ਭੁਗਤਾਨ 'ਚ ਦੇਰੀ ਨੂੰ ਲੈ ਕੇ ਖਾਤੇ ਨੂੰ ਐੱਨ. ਪੀ. ਏ. ਘੋਸ਼ਿਤ ਕਰਨ 'ਤੇ ਰੋਕ ਲਾਈ ਗਈ ਸੀ।

ਰੇਟਿੰਗ ਏਜੰਸੀ ਨੇ 'ਦਿ ਸਟ੍ਰੈਸ ਫ੍ਰੈਕਚਰਜ਼ ਇਨ ਇੰਡੀਅਨ ਫਾਈਨੈਂਸ਼ੀਅਲ ਇੰਸਟੀਚਿਊਸ਼ਨਸ' 'ਚ ਕਿਹਾ ਹੈ ਕਿ ਕਰਜ਼ ਦੀ ਕਿਸ਼ਤ ਦੇ ਭੁਗਤਾਨ 'ਤੇ ਰੋਕ ਦੀ ਛੋਟ 31 ਅਗਸਤ 2020 ਨੂੰ ਸਮਾਪਤ ਹੋ ਚੁੱਕੀ ਹੈ। ਅਜਿਹੇ 'ਚ ਬੈਂਕਿੰਗ ਖੇਤਰ ਦਾ ਡੁੱਬਾ ਕਰਜ਼ ਅਗਲੇ 12 ਤੋਂ 18 ਮਹੀਨਿਆਂ 'ਚ ਵੱਧ ਕੇ 10 ਤੋਂ 11 ਫ਼ੀਸਦੀ 'ਤੇ ਪਹੁੰਚ ਸਕਦਾ ਹੈ। 30 ਜੂਨ 2020 ਨੂੰ ਇਹ 8 ਫ਼ੀਸਦੀ 'ਤੇ ਸੀ। ਐੱਸ. ਐਂਡ ਪੀ. ਨੇ ਕਿਹਾ ਕਿ ਸਾਡਾ ਡੁੱਬੇ ਕਰਜ਼ ਦਾ ਅਨੁਮਾਨ ਪਿਛਲੇ ਅਨੁਮਾਨ ਨਾਲੋਂ ਘੱਟ ਹੈ, ਇਸ ਦੇ ਬਾਵਜੂਦ ਸਾਡਾ ਵਿਚਾਰ ਹੈ ਕਿ ਵਿੱਤੀ ਖੇਤਰ 21 ਮਾਰਚ 2023 ਨੂੰ ਸਮਾਪਤ ਹੋਣ ਵਾਲੇ ਵਿੱਤੀ ਸਾਲ 'ਚ ਇਸ ਸਥਿਤੀ ਤੋਂ ਪੂਰੀ ਤਰ੍ਹਾਂ ਉਭਰ ਨਹੀਂ ਸਕੇਗਾ। ਐੱਸ. ਐਂਡ ਪੀ. ਗਲੋਬਲ ਰੇਟਿੰਗਸ ਨੇ ਕਿਹਾ ਕਿ ਤਿੰਨ ਤੋਂ 8 ਫ਼ੀਸਦੀ ਕਰਜ਼ ਦਾ ਪੁਨਰਗਠਨ ਹੋ ਸਕਦਾ ਹੈ।


author

Sanjeev

Content Editor

Related News