ਮਾਰਚ ਮਹੀਨੇ ਇੰਨੇ ਦਿਨ ਬੰਦ ਰਹਿਣ ਵਾਲੇ ਹਨ ਬੈਂਕ, ਛੁੱਟੀਆਂ ਦੀ ਸੂਚੀ ਦੇਖ ਕੇ ਬਣਾਓ ਯੋਜਨਾ

Sunday, Feb 26, 2023 - 01:15 PM (IST)

ਮਾਰਚ ਮਹੀਨੇ ਇੰਨੇ ਦਿਨ ਬੰਦ ਰਹਿਣ ਵਾਲੇ ਹਨ ਬੈਂਕ, ਛੁੱਟੀਆਂ ਦੀ ਸੂਚੀ ਦੇਖ ਕੇ ਬਣਾਓ ਯੋਜਨਾ

ਨਵੀਂ ਦਿੱਲੀ - ਮਾਰਚ ਦਾ ਮਹੀਨਾ ਸ਼ੁਰੂ ਹੋਣ ਨੂੰ ਬਸ ਦੋ ਦਿਨ ਬਾਕੀ ਰਹਿ ਗਏ ਹਨ। ਰਿਜ਼ਰਵ ਬੈਂਕ ਨੇ ਮਾਰਚ ਮਹੀਨੇ ਦੀਆਂ ਛੁੱਟੀਆਂ ਦੀ ਪੂਰੀ ਸੂਚੀ ਜਾਰੀ ਕਰ ਦਿੱਤੀ ਹੈ ਜਿਸ ਮੁਤਾਬਕ ਇਸ ਮਹੀਨੇ ਕੁੱਲ 12 ਦਿਨ ਬੈਂਕ ਬੰਦ ਰਹਿਣ ਵਾਲੇ ਹਨ। ਮਾਰਚ ਮਹੀਨੇ ਹੋਲੀ, ਨਵਰਾਤਰੇ, ਰਾਮਨਵਮੀ ਵਰਗੇ ਵੱਡੇ ਤਿਉਹਾਰ ਆ ਰਹੇ ਹਨ। ਇਸ ਤੋਂ ਇਲਾਵਾ ਕੁਝ ਸੂਬਿਆਂ ਵਿਚ ਵੱਖ-ਵੱਖ ਦਿਨ ਛੁੱਟੀਆਂ ਰਹਿਣ ਵਾਲੀਆਂ ਹਨ। ਹਾਲਾਂਕਿ ਇਹ ਛੁੱਟੀਆਂ ਸਿਰਫ਼ ਪਰੰਪਰਾਵਾਂ ਮੁਤਾਬਕ ਸੂਬਿਆਂ ਨਾਲ ਹੀ ਸਬੰਧਿਤ ਹੁੰਦੀਆਂ ਹਨ। ਜੇਕਰ ਤੁਹਾਨੂੰ ਮਾਰਚ ਮਹੀਨੇ ਬੈਂਕਾਂ ਨਾਲ ਸਬੰਧਿਤ ਕੋਈ ਜ਼ਰੂਰੀ ਕੰਮ ਹਨ ਤਾਂ ਇਸ ਸੂਚੀ ਮੁਤਾਬਕ ਆਪਣੀ ਯੋਜਨਾ ਬਣਾ ਸਕਦੇ ਹੋ।

ਇਹ ਵੀ ਪੜ੍ਹੋ : ਕ੍ਰੈਡਿਟ ਕਾਰਡ ਜ਼ਰੀਏ Shopping ਦਾ ਵਧਿਆ ਰੁਝਾਨ, ਲਗਾਤਾਰ 11ਵੇਂ ਮਹੀਨੇ ਖ਼ਰਚ 1 ਲੱਖ ਕਰੋੜ ਦੇ ਪਾਰ

ਮਾਰਚ ਮਹੀਨੇ ਦੀਆਂ ਛੁੱਟੀਆਂ ਦੀ ਸੂਚੀ

3 ਮਾਰਚ, 2023 - ਚਾਪਚਰ ਕੁਟ
05 ਮਾਰਚ, 2023 - ਐਤਵਾਰ ਦੀ ਛੁੱਟੀ
07 ਮਾਰਚ, 2023- ਹੋਲੀ, ਹੋਲਿਕਾ ਦਹਨ
08 ਮਾਰਚ 2023 - ਹੋਲੀ, ਧੂਲੇਟੀ, ਡੋਲ ਜਾਤਰਾ
09 ਮਾਰਚ, 2023- ਪਟਨਾ, ਬਿਹਾਰ ਵਿੱਚ ਹੋਲੀ ਦੇ ਤਿਉਹਾਰ ਕਾਰਨ ਬੈਂਕ ਬੰਦ ਰਹਿਣਗੇ।
11 ਮਾਰਚ 2023 - ਸ਼ਨੀਵਾਰ
12 ਮਾਰਚ 2023 - ਐਤਵਾਰ
19 ਮਾਰਚ 2023 - ਐਤਵਾਰ
22 ਮਾਰਚ, 2023- ਗੁੜੀ ਪਡਵਾ, ਉਗਾਦੀ, ਬਿਹਾਰ ਦਿਵਸ, ਪਹਿਲੀ ਨਵਰਾਤਰੀ/ਤੇਲੁਗੂ ਨਵੇਂ ਸਾਲ ਕਾਰਨ ਬੈਂਕ ਬੰਦ ਰਹਿਣਗੇ।
25 ਮਾਰਚ 2023 - ਸ਼ਨੀਵਾਰ
26 ਮਾਰਚ 2023 - ਐਤਵਾਰ
30 ਮਾਰਚ, 2023- ਰਾਮ ਨੌਮੀ ਦੇ ਕਾਰਨ ਦੇਸ਼ ਦੇ ਕਈ ਸ਼ਹਿਰਾਂ ਵਿੱਚ ਬੈਂਕ ਬੰਦ ਰਹਿਣਗੇ।

ਬੈਂਕ ਬੰਦ ਹੋ ਦੀ ਸਥਿਤੀ 'ਚ ਇਨ੍ਹਾਂ ਵਿਕਲਪਾਂ ਦੀ ਕਰ ਸਕਦੇ ਹੋ ਚੋਣ

ਬੈਂਕ ਬੰਦ ਹੋਣ ਦੀ ਸਥਿਤੀ ਵਿਚ ਤੁਸੀਂ ATM ਤੋਂ ਪੈਸੇ ਕਢਵਾ ਸਕਦੇ ਹੋ। ਇਸ ਦੇ ਨਾਲ ਹੀ ਹੋਰ ਲੈਣ-ਦੇਣ ਲਈ ਆਨਲਾਈਨ ਪੇਮੈਂਟ ਦੇ ਵਿਕਲਪ ਦੀ ਚੋਣ ਕੀਤੀ ਜਾ ਸਕਦੀ ਹੈ। 

ਇਹ ਵੀ ਪੜ੍ਹੋ : 12,000 ਮੁਲਾਜ਼ਮਾਂ ਨੂੰ ਨੌਕਰੀਓਂ ਕੱਢਣ ਤੋਂ ਬਾਅਦ ਹੁਣ Google ਨੇ Robot ਨੂੰ ਵੀ ਕੱਢਿਆ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


author

Harinder Kaur

Content Editor

Related News