ਬੈਂਕ ਆਫ ਮਹਾਰਾਸ਼ਟਰ ਦਾ ਕਰਜ਼ਾ ਵਾਧਾ ਜੁਲਾਈ-ਸਤੰਬਰ ਤਿਮਾਹੀ ’ਚ 16.8 ਫ਼ੀਸਦੀ ਵਧਿਆ
Tuesday, Oct 07, 2025 - 11:32 AM (IST)

ਨਵੀਂ ਦਿੱਲੀ (ਭਾਸ਼ਾ) - ਜਨਤਕ ਖੇਤਰ ਦੇ ਬੈਂਕ ਆਫ ਮਹਾਰਾਸ਼ਟਰ (ਬੀ. ਓ. ਐੱਮ.) ਨੇ ਚਾਲੂ ਮਾਲੀ ਸਾਲ 2025-26 ਦੀ ਦੂਜੀ ਤਿਮਾਹੀ ’ਚ 16.8 ਫ਼ੀਸਦੀ ਦੇ ਵਾਧੇ ਨਾਲ 2.54 ਲੱਖ ਕਰੋੜ ਰੁਪਏ ਦਾ ਕਰਜ਼ਾ ਵਾਧਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : 10 ਗ੍ਰਾਮ Gold ਦੀ ਕੀਮਤ ਪਹੁੰਚੀ 1.30 ਲੱਖ ਦੇ ਪਾਰ, ਨਵੇਂ ਸਿਖਰ 'ਤੇ ਪਹੁੰਚੇ ਸੋਨੇ-ਚਾਂਦੀ ਦੇ ਭਾਅ
ਇਹ ਵੀ ਪੜ੍ਹੋ : ਬਸ ਕੁਝ ਸਾਲ ਹੋਰ... ਫਿਰ Private Jet ਜਿੰਨੀ ਹੋ ਜਾਵੇਗੀ 1 ਕਿਲੋ ਸੋਨੇ ਦੀ ਕੀਮਤ
ਬੈਂਕ ਆਫ ਮਹਾਰਾਸ਼ਟਰ ਨੇ ਦੱਸਿਆ ਕਿ 30 ਸਤੰਬਰ 2024 ਤੱਕ ਕੁੱਲ ਪੇਸ਼ਗੀਆਂ 2.17 ਲੱਖ ਕਰੋੜ ਰੁਪਏ ਸਨ। ਪੁਣੇ ਸਥਿਤ ਇਸ ਬੈਂਕ ਨੇ ਦੱਸਿਆ ਕਿ ਉਸ ਦੀ ਕੁੱਲ ਜਮ੍ਹਾ ਰਾਸ਼ੀ 12.1 ਫ਼ੀਸਦੀ ਵਧ ਕੇ 3.09 ਲੱਖ ਕਰੋੜ ਰੁਪਏ ਹੋ ਗਈ, ਜਦੋਂ ਕਿ ਪਿਛਲੇ ਮਾਲੀ ਸਾਲ 2024-25 ਦੀ ਦੂਜੀ (ਜੁਲਾਈ-ਸਤੰਬਰ) ਤਿਮਾਹੀ ਦੇ ਅੰਤ ’ਚ ਇਹ 2.76 ਲੱਖ ਕਰੋੜ ਰੁਪਏ ਸੀ। ਬੈਂਕ ਦਾ ਕੁੱਲ ਕਾਰੋਬਾਰ 14.2 ਫ਼ੀਸਦੀ ਵਧ ਕੇ 5.64 ਲੱਖ ਕਰੋੜ ਰੁਪਏ ਹੋ ਗਿਆ , ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ 4.94 ਲੱਖ ਕਰੋੜ ਰੁਪਏ ਸੀ। ਬੀ. ਓ. ਐੱਮ. ਦਾ ਚਾਲੂ ਅਤੇ ਬੱਚਤ ਖਾਤਿਆਂ ’ਚ ਕੁੱਲ ਜਮ੍ਹਾ ਦਾ 50.35 ਫ਼ੀਸਦੀ ਰਿਹਾ, ਜਦੋਂ ਕਿ ਪਿਛਲੇ ਸਾਲ ਦੀ ਇਸੇ ਤਿਮਾਹੀ ਦੇ ਅੰਤ ’ਚ ਇਹ 49.29 ਫ਼ੀਸਦੀ ਸੀ।
ਇਹ ਵੀ ਪੜ੍ਹੋ : ਕਿਸ ਦੇਸ਼ ਕੋਲ ਹੈ ਕਿੰਨਾ ਸੋਨੇ ਦਾ ਭੰਡਾਰ, ਸੂਚੀ 'ਚ ਕਿੱਥੇ ਹਨ ਭਾਰਤ ਅਤੇ ਪਾਕਿਸਤਾਨ?
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਦੀ ਚਿਤਾਵਨੀ, 40% ਤੱਕ ਡਿੱਗ ਸਕਦੀਆਂ ਹਨ ਕੀਮਤਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8